42.24 F
New York, US
November 22, 2024
PreetNama
ਸਿਹਤ/Health

Breast Cancer Awareness Month : ਪੁਰਸ਼ਾਂ ਨੂੰ ਵੀ ਹੋ ਸਕਦੈ ਬ੍ਰੈਸਟ ਕੈਂਸਰ, ਸਰੀਰ ‘ਚ ਨਜ਼ਰ ਆਉਂਦੇ ਹਨ ਇਹ 3 ਸੰਕੇਤ

Breast Cancer Awareness Month : ਦੁਨੀਆਭਰ ਵਿਚ ਅਕਤੂਬਰ ਨੂੰ ਬ੍ਰੈਸਟ ਕੈਂਸਰ ਜਾਗਰੂਕਤਾ ਮਹੀਨੇ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਔਰਤਾਂ ‘ਚ ਬ੍ਰੈਸਟ ਕੈਂਸਰ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਜਾਗਰੂਕ ਕਰਨਾ ਹੈ। ਬ੍ਰੈਸਟ ਕੈਂਸਰ ਇਕ ਅਜਿਹੀ ਬਿਮਾਰੀ ਹੈ ਜਿਸ ਦੇ ਮਾਮਲੇ ਭਾਰਤ ‘ਚ ਵੀ ਹਰ ਸਾਲ ਵਧਦੇ ਹਨ।

ਆਮਤੌਰ ‘ਤੇ ਬ੍ਰੈਸਟ ਕੈਂਸਰ ਨੂੰ ਸਿਰਫ਼ ਔਰਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਪਰ ਸਚਾਈ ਇਹ ਹੈ ਕਿ ਪੁਰਸ਼ ਵੀ ਇਸ ਗੰਭੀਰ ਬਿਮਾਰੀ ਦੀ ਲਪੇਟ ‘ਚ ਆ ਸਕਦੇ ਹਨ। ਹਾਲਾਂਕਿ, ਬ੍ਰੈਸਟ ਕੈਂਸਰ ਪੁਰਸ਼ਾਂ ਦੇ ਮੁਕਾਬਲੇ ਔਰਤਾਂ ‘ਚ ਜ਼ਿਆਦਾ ਆਮ ਹੈ। ਨਾਲ ਹੀ ਔਰਤਾਂ ਦੇ ਮੁਕਾਬਲੇ ਪੁਰਸ਼ਾਂ ‘ਚ ਬ੍ਰੈਸਟ ਟਿਸ਼ੂ ਦੀ ਮਾਤਰਾ ਵੀ ਕਾਫੀ ਘੱਟ ਹੁੰਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਪੁਰਸ਼ਾਂ ਨੂੰ ਬ੍ਰੈਸਟ ਕੈਂਸਰ ਨਹੀਂ ਹੋ ਸਕਦਾ। ਅੰਕੜੇ ਦੇਖੀਏ ਤਾਂ ਹਰ ਸਾਲ ਇਕ ਫ਼ੀਸਦ ਤੋਂ ਜ਼ਿਆਦਾ ਤੋਂ ਵੀ ਘੱਟ ਪੁਰਸ਼ਾਂ ਨੂੰ ਬ੍ਰੈਸਟ ਕੈਂਸਰ ਹੁੰਦਾ ਹੈ।

ਅਜਿਹੇ ਵਿਚ ਸਾਨੂੰ ਉਨ੍ਹਾਂ ਕਾਰਨਾਂ ‘ਤੇ ਇਕ ਵਾਰ ਫਿਰ ਗ਼ੌਰ ਫਰਮਾਉਣੀ ਚਾਹੀਦੀ ਹੈ ਜਿਹੜੇ ਬ੍ਰੈਸਟ ਕੈਂਸਰ ਦਾ ਜੋਖ਼ਮ ਵਧਾ ਸਕਦੇ ਹਨ। ਆਖ਼ਿਰ ਜਾਣਕਾਰੀ ਹੀ ਬਚਾਅ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਬ੍ਰੈਸਟ ਕੈਂਸਰ ਦੌਰਾਨ ਤੁਹਾਡੇ ਸਰੀਰ ਵਿਚ ਹੋਣ ਵਾਲੇ ਬਦਲਾਅ ਯਾਨੀ ਇਸ ਨਾਲ ਜੁੜੇ ਸੰਕੇਤ ਜਿਨ੍ਹਾਂ ਨੂੰ ਦੁਖਦੇ ਹੀ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਰਸ਼ਾਂ ‘ਚ ਬ੍ਰੈਸਟ ਕੈਂਸਰ ਦੇ ਲੱਛਣ

1. ਛਾਤੀ ‘ਚ ਗੰਢ : ਇਨ੍ਹਾਂ ਗੰਢਾਂ ‘ਚ ਅਕਸਰ ਦਰਦ ਨ

2. ਨਿੱਪਲ ਦੀ ਸ਼ੇਪ ਬਦਲਣਾ : ਬ੍ਰੈਸਟ ਵਿਚ ਜੇਕਰ ਟਿਊਮਰ ਹੈ ਤਾਂ ਉਸ ਦੇ ਵਧਣ ਨਾਲ ਬ੍ਰੈਸਟ ਅੰਦਰਲਾ ਲਿਗਾਮੈਂਟ ‘ਚ ਖਿਚਾਅ ਪੈਦਾ ਹੁੰਦਾ ਹੈ। ਅਜਿਹੇ ਵਿਚ ਨਿੱਬਪਲ ਅੰਦਰ ਵੱਲ ਧੱਸਣ ਲਗਦੀ ਹੈ ਤੇ ਉਸ ਦੀ ਸ਼ੇਪ ਵਿਗੜ ਜਾਂਦੀ ਹੈ।

3. ਨਿੱਪਲ ਡਿਸਚਾਰਜ : ਜੇਕਰ ਤੁਹਾਨੂੰ ਆਪਣੀ ਸ਼ਰਟ ‘ਤੇ ਅਕਸਰ ਕਿਸੇ ਤਰ੍ਹਾਂ ਦਾ ਦਾਗ਼ ਨਜ਼ਰ ਆਉਂਦਾ ਹੈ ਤਾਂ ਚੌਕਸ ਹੋ ਜਾਓ। ਇਹ ਵੀ ਹੋ ਸਕਦਾ ਹੈ ਕਿ ਇਹ ਚਾਹ ਜਾਂ ਕਾਫੀ ਦਾ ਹੋਵੇ, ਪਰ ਜੇਕਰ ਇਹ ਹਰ ਵਾਰ ਇੱਕੋ ਪਾਸੇ ਨਜ਼ਰ ਆਉਂਦਾ ਹੈ ਤਾਂ ਇਹ ਨਿੱਪਲ ਡਿਸਚਾਰਜ ਦਾ ਸੰਕੇਤ ਹੋ ਸਕਦਾ ਹੈ। ਅਜਿਹਾ ਟਿਊਮਰ ਦੇ ਡਿਸਚਾਰਜ ਕਾਰਨ ਹੁੰਦਾ ਹੈ, ਜੋ ਨਿੱਪਲ ਜ਼ਰੀਏ ਬਾਹਰ ਆਉਂਦਾ ਹੈ।

ਹੀਂ ਹੁੰਦਾ ਇਸ ਲਈ ਬ੍ਰੈਸਟ ‘ਚ ਇਸ ਦੇ ਹੋਣ ਬਾਰੇ ਪਤਾ ਨਹੀਂ ਚੱਲਦਾ। ਇਸ ਲਈ ਬ੍ਰੈਸਟ ਨੂੰ ਆਸਪਾਸ ਦੇ ਏਰੀਆ ਦੀ ਨਿਯਮਤ ਰੂਪ ‘ਚ ਜਾਂਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਤੁਹਾਨੂੰ ਖ਼ੁਦ ਛੂਹ ਕੇ ਪ੍ਰੀਖਣ ਕਰਨਾ ਪਵੇਗਾ। ਆਮਤੌਰ ‘ਤੇ ਪੁਰਸ਼ ਛਾਤੀ ‘ਤੇ ਕਿਸੇ ਵੀ ਤਰ੍ਹਾਂ ਦੀ ਗੰਢ ਨੂੰ ਅਣਗੌਲਿਆ ਕਰ ਦਿੰਦੇ ਹਨ। ਅਜਿਹਾ ਨਾ ਕਰੋ ਕਿਉਂਕਿ ਇਹ ਬ੍ਰੈਸਟ ਕੈਂਸਰ ਦਾ ਲੱਛਣ ਹੋ ਸਕਦਾ ਹੈ। ਕੈਂਸਰ ਜਿਵੇਂ-ਜਿਵੇਂ ਵਧੇਗਾ ਉਹ ਸਾਈਡ, ਲਿੰਫ ਨੋਡਸ ਤੇ ਕਾਲਰ ਬੋਨ ਦੀ ਹੱਡੀ ਦੇ ਆਸ-ਪਾਸ ਤਕ ਫੈਲ ਜਾਵੇਗਾ।

Related posts

ਪਰੀਨੀਤੀ ਤੋਂ ਬਾਅਦ ਤਾਪਸੀ ਨੇ ਅਨੁਰਾਗ ਦੀ ਫ਼ਿਲਮ ਤੋਂ ਕੀਤੀ ਤੌਬਾ

On Punjab

ਸਾਵਧਾਨ! ਨੌਜਵਾਨਾਂ ਨੂੰ ਤੇਜ਼ੀ ਨਾਲ ਹੋ ਰਿਹਾ ਨੋਮੋਫੋਬੀਆ, ਜਾਣੋ ਕੀ ਬਲਾ?

On Punjab

ਵਧਦੀ ਉਮਰ ‘ਚ ਹੱਡੀਆਂ ਦੇ ਨਾਲ ਦਿਮਾਗ ਨੂੰ ਵੀ ਰੱਖਣਾ ਹੈ ਸਿਹਤਮੰਦ ਤਾਂ ਫਿਸ਼ ਆਇਲ ਕਰ ਸਕਦਾ ਹੈ ਤੁਹਾਡੀ ਮਦਦ

On Punjab