ਕੋਰੋਨਾ ਦੌਰਾਨ ਜੇਕਰ ਤੁਹਾਡੇ ਘਰ ਨਵਾਂ ਮਹਿਮਾਨ ਆਇਆ ਹੈ ਤਾਂ ਉਸਦੀ ਦੇਖਭਾਲ ਕਰਨਾ ਤੁਹਾਡੀ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਹੈ। ਨਵ ਜਨਮੇ ਬੱਚੇ ਨੂੰ ਹਸਪਤਾਲ ਤੋਂ ਘਰ ਲਿਆ ਰਹੇ ਹੋ ਤਾਂ ਸਭ ਤੋਂ ਪਹਿਲਾਂ ਘਰ ’ਚ ਅਜਿਹਾ ਮਾਹੌਲ ਬਣਾ ਲਓ, ਜਿਸ ਨਾਲ ਤੁਹਾਡਾ ਬੱਚਾ ਘਰ ’ਚ ਸੁਰੱਖਿਅਤ ਰਹਿ ਸਕੇ। ਨਿਊ ਬੇਬੀ ਹੈ ਤਾਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੱਚੇ ਨਾਲ ਖੇਡਣ ਦਾ ਸ਼ੌਂਕ ਰਹਿੰਦਾ ਹੈ, ਪਰ ਕੋਰੋਨਾ ਕਾਲ ’ਚ ਬੱਚੇ ਲਈ ਸੋਸ਼ਲ ਡਿਸਟੈਂਸਿੰਗ ਬੇਹੱਦ ਜ਼ਰੂਰੀ ਹੈ। ਬੱਚੇ ਨੂੰ ਇਸ ਬਿਮਾਰੀ ਤੋਂ ਮਹਿਫੂਜ਼ ਰੱਖਣ ਲਈ ਕੋਵਿਡ-19 ਨਾਲ ਜੁੜੀ ਗਾਈਡਲਾਈਨ ਨੂੰ ਫਾਲੋ ਕਰਨਾ ਬੇਹੱਦ ਜ਼ਰੂਰੀ ਹੈ।
ਬੱਚੇ ਨੂੰ ਬ੍ਰੈਸਟ ਫੀਡਿੰਗ ਹੀ ਕਰਵਾਓ
ਬ੍ਰੈਸਟ ਫੀਡਿੰਗ ਸੰਕ੍ਰਮਕ ਬਿਮਾਰੀ ਖ਼ਿਲਾਫ਼ ਢਾਲ ਦੀ ਤਰ੍ਹਾਂ ਕੰਮ ਕਰਦੀ ਹੈ। ਫੀਡਿੰਗ ਕਰਵਾਉਣ ਨਾਲ ਬੱਚੇ ’ਚ ਐਂਟੀਬਾਡੀ ਸ਼ਿਫਟ ਹੁੰਦੇ ਹਨ, ਜਿਸ ਨਾਲ ਬੱਚੇ ਦਾ ਇਮਿਊਨ ਸਿਸਟਮ ਇੰਪਰੂਵ ਹੁੰਦਾ ਹੈ।
ਆਓ ਜਾਣਦੇ ਹਾਂ ਧਿਆਨ ਦੇਣ ਯੋਗ ਗੱਲਾਂ :
ਸੋਸ਼ਲ ਡਿਸਟੈਂਸਿੰਗ ਹੈ ਜ਼ਰੂਰੀ
ਬੇਬੀ ਨੂੰ ਕੋਰੋਨਾ ਤੋਂ ਸੁਰੱਖਿਅਤ ਰੱਖਣ ਦਾ ਸਭ ਤੋਂ ਬਿਹਤਰ ਤਰੀਕਾ ਹੈ ਸੋਸ਼ਲ ਡਿਸਟੈਂਸਿੰਗ। ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬੇਬੀ ਨੂੰ ਦਿਖਾਉਣ ਲਈ ਤੁਸੀਂ ਵੀਡੀਓ ਕਾਲ, ਮੋਬਾਈਲ ’ਤੇ ਵ੍ਹਟਸਐਪ ਵੀਡੀਓ ਜਾਂ ਫਿਰ ਜੂਮ ਦਾ ਸਹਾਰਾ ਲਓ। ਘਰ ’ਚ ਜੇਕਰ ਬੱਚੇ ਨੂੰ ਲਿਆ ਰਹੇ ਹੋ ਤਾਂ ਹੱਥਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਧ ਹੀ ਬੇਬੀ ਨੂੰ ਲਓ। ਘਰ ਦੇ ਕਿਸੇ ਵੀ ਮੈਂਬਰ ’ਚ ਕੋਵਿਡ ਦੇ ਲੱਛਣ ਦਿਸਣ ਤਾਂ ਉਸਨੂੰ ਬੇਬੀ ਤੋਂ ਦੂਰ ਰੱਖੋ।
ਸੈਨੇਟਾਈਜ਼ਰ ਦਾ ਕਰੋ ਇਸਤੇਮਾਲ
ਮਦਰ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਸੈਨੇਟਾਈਜ਼ਰ ਦਾ ਇਸਤੇਮਾਲ ਕੀਤੇ ਬੱਚੇ ਨੂੰ ਨਾ ਛੂਹੇ। ਪਹਿਲਾਂ ਮਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੇ ਤਾਂ ਹੀ ਬੱਚੇ ਨੂੰ ਛੂਹੇ।
ਬੱਚੇ ਦਾ ਕਮਰਾ ਅਲੱਗ ਸੈੱਟ ਕਰੋ
ਬੱਚੇ ਨੂੰ ਅਜਿਹੇ ਕਮਰੇ ’ਚ ਰੱਖੋ ਜਿਸਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਹੋਵੇ। ਮਾਂ ਤੇ ਬੱਚਾ ਦੋਵਾਂ ਨੂੰ ਅਲੱਗ ਕਮਰੇ ’ਚ ਰੱਖੋ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।
ਫੀਡਿੰਗ ਕਰਵਾਉਣ ਸਮੇਂ ਮਦਰ ਪਾਵੇ ਮਾਸਕ
ਬੱਚੇ ਨੂੰ ਮਾਸਕ ਨਹੀਂ ਪਹਿਨਾਇਆ ਜਾਂਦਾ, ਇਸ ਲਈ ਜ਼ਰੂਰੀ ਹੈ ਕਿ ਮਦਰ ਮਾਸਕ ਦਾ ਉਪਯੋਗ ਕਰੇ। ਯਾਦ ਰਹੇ ਕਿ ਬੱਚੇ ਨੂੰ ਫੀਡਿੰਗ ਕਰਵਾਉਂਦੇ ਸਮੇਂ ਮਾਸਕ ਦਾ ਜ਼ਰੂਰ ਇਸਤੇਮਾਲ ਕਰੋ। ਮਦਰ ਪਰਸਨਲ ਹਾਈਜ਼ੀਨ ਦਾ ਖ਼ਿਆਲ ਰੱਖੇ, ਦੁੱਧ ਪਿਲਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ।
ਬਿਮਾਰ ਲੋਕਾਂ ਨੂੰ ਬੱਚੇ ਤੋਂ ਦੂਰ ਰੱਖੋ
ਧਿਆਨ ਰੱਖੋ ਕਿ ਨਵਜਾਤ ਸ਼ਿਸ਼ੂ ਕਿਸੇ ਦੇ ਸੰਪਰਕ ’ਚ ਨਾ ਆਵੇ। ਅਜਿਹੇ ਲੋਕਾਂ ਤੋਂ ਬੱਚੇ ਨੂੰ ਦੂਰ ਰੱਖਿਆ ਜਾਵੇ, ਜਿਨ੍ਹਾਂ ਨੂੰ ਕੋਈ ਬਿਮਾਰੀ ਹੈ। ਬੱਚੇ ਦਾ ਕਮਰਾ ਖੁੱਲ੍ਹਾ ਅਤੇ ਹਵਾਦਾਰ ਹੋਵੇ ਤਾਂਕਿ ਉਥੇ ਵਾਇਰਸ ਰਹਿਣ ਦਾ ਖ਼ਤਰਾ ਘੱਟ ਹੋਵੇ।