43.45 F
New York, US
February 4, 2025
PreetNama
ਰਾਜਨੀਤੀ/Politics

CAA ਤੇ ਇਮਰਾਨ ਖਾਨ ਦਾ ਵੱਡਾ ਬਿਆਨ

Imran khan statement on caa: ਪਾਕਿਸਤਾਨ ‘ਚ ਇਕ ਗੰਭੀਰ ਵਿੱਤੀ ਸੰਕਟ ਹੈ। ਮਹਿੰਗਾਈ ਆਪਣੇ ਸਿਖਰ ‘ਤੇ ਹੈ, ਪਰ ਇਮਰਾਨ ਖਾਨ ਆਪਣੇ ਦੇਸ਼ ਦੀ ਚਿੰਤਾ ਕਰਨ ਦੀ ਬਜਾਏ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਹਨ। ਉਸਨੇ ਭਾਰਤ ਵਿੱਚ ਲਾਗੂ ਕੀਤੇ ਗਏ ਸਿਟੀਜ਼ਨਸ਼ਿਪ ਸੋਧ ਕਾਨੂੰਨ ਬਾਰੇ ਇੱਕ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਵਿੱਚ ਨਾਗਰਿਕਤਾ ਸੋਧ ਐਕਟ ਲਾਗੂ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦੀ ਨਾਗਰਿਕਤਾ ਖ਼ਤਮ ਹੋ ਜਾਵੇਗੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਦੇਸ਼ ਦੀ ਚਿੰਤਾ ਕਰਨ ਦੀ ਬਜਾਏ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਇਸ ਮੁੱਦੇ ਨੂੰ ਅੰਤਰਰਾਸ਼ਟਰੀ ਫੋਰਮ ‘ਚ ਉਠਾਇਆ ਸੀ। ਇਮਰਾਨ ਨੇ ਕਿਹਾ, “ਭਾਰਤ ‘ਚ ਮੋਦੀ ਸਰਕਾਰ ਘੱਟਗਿਣਤੀਆਂ ਨੂੰ ਖਤਮ ਕਰਕੇ ਹਿੰਸਾ ਦੇ ਹਾਲਤ ਪੈਦਾ ਕਰ ਰਹੀ ਹੈ। ਮਿਆਂਮਾਰ ‘ਚ ਵੀ ਅਜਿਹਾ ਹੀ ਕੁੱਝ ਵਾਪਰਿਆ, ਜਿਥੇ ਮਿਆਂਮਾਰ ਸਰਕਾਰ ਨੇ ਪਹਿਲਾਂ ਰਜਿਸਟ੍ਰੇਸ਼ਨ ਦਾ ਕੰਮ ਕੀਤਾ ਅਤੇ ਫਿਰ ਇਸ ਰਾਹੀਂ ਮੁਸਲਮਾਨ ਵੱਖ ਹੋ ਗਏ। ਉਨ੍ਹਾਂ ਨੂੰ ਤਬਾਹ ਕਰ ਦਿੱਤਾ।

Financial Action Task Force ਨੇ ਅੱਤਵਾਦ ਦੇ ਸਮਰਥਨ ਦੇ ਕਾਰਨ ਇਸ ਨੂੰ ਪਹਿਲਾਂ ਹੀ ਗ੍ਰੇ-ਲਿਸਟ ਪਾ ਦਿੱਤਾ ਹੈ। ਪਾਕਿਸਤਾਨ ‘ਤੇ ਅੱਤਵਾਦੀ ਸੰਗਠਨਾਂ ਨੂੰ ਫੰਡ ਮੁਹੱਈਆ ਕਰਾਉਣ ਵਾਲੇ ਨੈਟਵਰਕ ਦਾ ਸਮਰਥਨ ਕਰਨ ਦਾ ਦੋਸ਼ ਹੈ। ਹਾਲ ਹੀ ਆਸਟਰੇਲੀਆ ਨੇ ਪਾਕਿਸਤਾਨ ਦੀ ਗ੍ਰੇ-ਲਿਸਟ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੂੰ ਬਲੈਕ ਲਿਸਟ ‘ਚ ਸ਼ਾਮਲ ਕਰਨ ਲਈ ਵਿਚਾਰਿਆ ਜਾਣਾ ਚਾਹੀਦਾ ਹੈ।

Related posts

ਹੁਣ ਜਬਰ ਜਨਾਹ ਤੇ ਛੇੜਛਾੜ ਦੇ ਦੋਸ਼ੀਆਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫ਼ੈਸਲਾ

On Punjab

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ: ਪਾਕਿਸਤਾਨ ਤੇ ਨੇਪਾਲ ਨੇ ਚੌਥੇ ਸਥਾਨ ਦੇ ਪਲੇਅਆਫ ਮੈਚ ਜਿੱਤੇ

On Punjab

’84 ਕਤਲੇਆਮ ਨਾਲ ਸਬੰਧਤ ਕਈ ਅਹਿਮ ਫਾਈਲਾਂ ਤੇ ਦਸਤਾਵੇਜ਼ ਗ਼ਾਇਬ, SIT ਵੱਲੋਂ ਖ਼ੁਲਾਸਾ

On Punjab