PreetNama
ਖਬਰਾਂ/News

ਕੈਬਨਿਟ ਮੰਤਰੀ ਜਿੰਪਾ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੜ੍ਹ ਪ੍ਰਭਾਵਿਤ ਪਿੰਡ ਹਲੇੜ ਜਨਾਰਧਨ ਦਾ ਕੀਤਾ ਦੌਰਾ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਕੈਬਨਿਟ ਮੰਤਰੀ ਜਿੰਪਾ ਨੇ ਹੜ੍ਹ ਦੀ ਮਾਰ ਹੇਠ ਇਲਾਕੇ ਮਾਨਸਰ ਦੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ।

ਇਸ ਮੌਕੇ ਉਨ੍ਹਾ ਨਾਲ ਹਲਕਾ ਇੰਚਾਰਚ ਜੀਐੱਸ ਮੁਲਤਾਨੀ ,ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ, ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ,ਚੇਅਰਮੈਨ ਹਰਜੀਤ ਸਹੋਤਾ, ਜ਼ਿਲ੍ਹਾ ਪ੍ਰਧਾਨ ਜਸਵੀਰ ਰਾਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਤੋਂ ਹੀ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਸ਼ਾਸਨ ਤਾਂ ਹੜ੍ਹ ਮਾਰੇ ਇਲਾਕਿਆਂ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਦੀ ਐੱਨਡੀਆਰਐੱਫ ਦੀਆਂ ਟੀਮਾਂ ਵੀ ਵਿਸ਼ੇਸ਼ ਤੌਰ ‘ਤੇ ਬੁਲਾਈਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨੇ ਪਿੰਡ ਹਲੇੜ ਜਨਾਰਧਨ ਦੇ ਪੁਲ਼ ;ਤੇ ਖੜ੍ਹ ਜਾਇਜ਼ਾ ਵੀ ਲਿਆ ਅਸੀ ਹੋਰ ਨੁਕਸਾਨ ਹੋਣ ਤੋਂ ਬਚਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਨਿਰੀਖਣ ਕਰਨ ਦੇ ਨਾਲ-ਨਾਲ ਟੀਮਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਬਚਾਅ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਬੀਤੇ ਦਿਨ ਤੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ ਵਿੱਚ ਪਾਣੀ ਦੇ ਵਹਾਅ ਨੇ ਮਾਨਸਰ ਦੇ ਨਾਲ ਪੈਂਦੇ ਪਿੰਡ ਮੋਤਲਾ,ਹਲੇੜ ਜਨਾਰਦਨ,ਕੋਲੀਆ ਮਹਿਤਾਬਪੁਰ, ਸਿੰਬਲੀ,ਜਹਾਨਪੁਰ ਪਿੰਡਾਂ ਨੂੰ ਆਪਣੀ ਚਪੇਟ ਵਿੱਚ ਲਿਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਤੇ ਡੇਰੇ ਛੱਡ ਕੇ ਸੁਰੱਖਿਅਤ ਥਾਵਾਂ ਤੇ ਜਾਣਾ ਪੈ ਰਿਹਾ ਹੈ ।

ਹਲੇੜ ਜਨਾਰਦਨ ਪਿੰਡ ‘ਚ ਫਸੇ ਲੋਕਾਂ ਨੇ ਪ੍ਰਸ਼ਾਸਨ ਤੋਂ ਲਗਾਈ ਰਾਹਤ ਦੀ ਗੁਹਾਰ

ਅੱਜ ਜਦੋਂ ਜਾਗਰਣ ਟੀਮ ਮੁਕੇਰੀਆ ਟੀਮ ਵੱਲੋ ਹੜ੍ਹ ਪ੍ਰਭਾਵਿਤ ਪਿੰਡ ਹਲੇੜ ਦਾ ਦੌਰਾ ਕੀਤਾ ਗਿਆ ਤਾ ਦੇਖਿਆ ਗਿਆ ਕਿ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਅਜੇ ਤੱਕ ਵੀ ਫਸੇ ਹੋਏ ਹਨ ਪਾਣੀ ਜ਼ਿਆਦਾ ਹੋਣ ਕਾਰਨ ਰਸਤੇ ਬੰਦ ਹੋ ਚੁੱਕੇ ਹਨ ਲੋਕ ਘਰਾਂ ਦੀਆ ਛੱਤਾ ਤੇ ਬੈਠੇ ਹੋਏ ਸਨ। ਪ੍ਰਸ਼ਾਸਨ ਤੋ ਰਾਹਤ ਦੀ ਮੰਗ ਕਰਦੇ ਹੋਏ ਦਲਜੀਤ ਸਿੰਘ ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨ ਵੱਲੌ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਨਾ ਖਾਣ ਪੀਣ ਲਈ ਕੋਈ ਰਸਦ ਪਹੁੰਚੀ ਨਾ ਹੀ ਕੋਈ ਦਵਾ ਦਾਰੂ ਪਹੁੰਚਿਆ ਤੇ ਨਾ ਹੀ ਸਾਡੇ ਕੋਲ ਪਸ਼ੂਆ ਲਈ ਚਾਰੇ ਦਾ ਕੋਈ ਪ੍ਰਬੰਧ ਹੈ ਉਹਨਾ ਮੁੱਖ ਮੰਤਰੀ ਭੰਗਵੰਤ ਮਾਨ ਤੋ ਮੱਦਦ ਦੀ ਗੁਹਾਰ ਲਾਈ ਕਿ ਸਾਡੀ ਮੱਦਦ ਕੀਤੀ ਜਾਵੇ।

ਦੂਸਰੇ ਪਾਸੇ ਹਲੇੜ ਜਨਾਰਦਨ ਦੀ ਬਜ਼ੁਰਗ ਮਾਤਾ ਜੋ ਦੋ ਦਿਨ ਤੋ ਘਰ ਵਿੱਚ ਪਾਣੀ ਆਉਣ ਦੇ ਬਾਵਜੂਦ ਵੀ ਆਪਣਾ ਘਰ ਛੱਡਣ ਨੂੰ ਤਿਆਰ ਨਹੀਂ ਸੀ, ਜਿਸਨੂੰ ਪ੍ਰਸ਼ਾਸਨ ਵੱਲੋਂ ਭੇਜੇ ਇੰਸਪੈਕਟਰ ਅਮਰਜੀਤ ਕੌਰ ਦੁਆਰਾ ਸਮਝਾਂ ਕੇ ਘਰੋਂ ਬਾਹਰ ਸੁਰੱਖਿਅਤ ਜਗ੍ਹਾ ‘ਤੇ ਲਿਆਂਦਾ ਗਿਆ ਉਸ ਬਜ਼ੁਰਗ ਔਰਤ ਨੇ ਰੋਂਦਿਆਂ ਦੱਸਿਆ ਕਿ ਇਸ ਤੋਂ ਪਹਿਲਾ ਅਠਾਸੀ ‘ਚ ਸਾਨੂੰ ਇਹ ਹੜ੍ਹਾ ਦੀ ਮਾਰ ਪਈ ਸੀ ਤੇ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ ਸੀ ।

Related posts

Lok Sabha ਲੋਕ ਸਭਾ ਵਿੱਚ ਵੀ ਮਹਾਂਕੁੰਭ ਭਗਦੜ ਨੂੰ ਲੈ ਕੇ ਹੰਗਾਮਾ

On Punjab

Johnny Depp On Amber Heard : 81 ਮਿਲੀਅਨ ਦਾ ਮਾਣਹਾਨੀ ਦਾ ਕੇਸ ਜਿੱਤਣ ਤੋਂ ਬਾਅਦ ਐਂਬਰ ਹਰਡ ‘ਤੇ ਜੌਨੀ ਡੈਪ ਦਾ ਪਿਘਲਿਆ ਦਿਲ !

On Punjab

Gurugram Fire Death: ਚਾਰ ਮਿੰਟਾਂ ‘ਚ 4 ਮੌਤਾਂ, ਦਰਦਨਾਕ ਘਟਨਾ ਨੇ ਜ਼ਿਲਾ ਪ੍ਰਸ਼ਾਸਨ ਨੂੰ ਕੀਤਾ ਵੱਡਾ ਫੈਸਲਾ ਲੈਣ ਲਈ ਮਜਬੂਰ ਗੁਰੂਗ੍ਰਾਮ ਦੇ ਸਰਸਵਤੀ ਐਨਕਲੇਵ ਵਿੱਚ ਚਾਰ ਮਿੰਟਾਂ ਵਿੱਚ ਚਾਰ ਮੌਤਾਂ ਨੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਇਹ ਪਤਾ ਲਗਾਉਣ ਲਈ ਸਰਵੇਖਣ ਕੀਤਾ ਜਾਵੇਗਾ ਕਿ ਇਮਾਰਤਾਂ ਵਿੱਚ ਬਿਜਲੀ ਪ੍ਰਣਾਲੀ ਲੋਡ ਦੇ ਹਿਸਾਬ ਨਾਲ ਵਿਕਸਤ ਹੈ ਜਾਂ ਨਹੀਂ।

On Punjab