ਯੂਐੱਸ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ (FAA) ਮੁਤਾਬਕ, ਰੌਬਿਨਸਨ R66 ਹੈਲੀਕਾਪਟਰ ਦੁਪਹਿਰੇ ਕਰੀਬ 1.15 ਵਜੇ ਹਾਦਸਾਗ੍ਰਸਤ ਹੋ ਗਿਆ। ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸੈਕ੍ਰਾਮੈਂਟੋ ਦੇ ਉੱਤਰ ‘ਚ ਕਾਊਂਟੀ ਦੇ ਇਕ ਦੂਰ ਸਥਿਤ ਇਲਾਕੇ ‘ਚ ਇਹ ਹਾਦਸਾ ਹੋਇਆ। ਕੋਲੁਸਾ ਕਾਊਂਟੀ ਸ਼ੈਰਿਫ ਵਿਭਾਗ ਨੇ ਸੈਨ ਫਰਾਂਸਿਸਕੋ ਕ੍ਰੌਨੀਕਲ ਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਾਦਸੇ ‘ਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ। ਯੂਐੱਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਮੁਤਾਬਕ, ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

NTSB ਨੇ ਟਵਿੱਟਰ ‘ਤੇ ਟਵੀਟ ਕਰਦੇ ਹੋਏ ਲਿਖਿਆ 1 ਅਗਸਤ 2021 ਨੂੰ ਕੋਲੁਸਾ, ਕੈਲੀਫੋਰਨੀਆ ਨੇੜੇ ਰੌਬਿਨਸਨ ਆਰ 66 ਦੇ ਹਾਦਸਾਗ੍ਰਸਤ ਹੋਣ ਦੀ ਜਾਂਚ ਹੋ ਰਹੀ ਹੈ। ਸੀਬੀਐੱਸ ਨੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹਾਦਸਾ ਕੋਲੁਸਾ ਨੇੜੇ ਰਿਜ਼ਰਵੇਸ਼ਨ ਰੋਡ ‘ਤੇ ਹਾਈਵੇ 45 ਨੇੜੇ ਹੋਇਆ।