ਕੈਨੇਡਾ ਨੇ ਸ਼ੁੱਕਰਵਾਰ ਨੂੰ ਅਣਕਿਆਸੇ ਤੌਰ ’ਤੇ ਕਿਹਾ ਕਿ ਉਸ ਨੇ ਭਾਰਤ ਨਾਲ ਤਜਵੀਜ਼ਸ਼ੁਦਾ ਵਪਾਰ ਸੰਧੀ ’ਤੇ ਗੱਲਬਾਤ ਰੋਕ ਦਿੱਤੀ ਹੈ। ਸਿਰਫ਼ ਤਿੰਨ ਮਹੀਨੇ ਪਹਿਲਾਂ ਦੋਵਾਂ ਦੇਸ਼ਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਇਸੇ ਸਾਲ ਇਕ ਮੁੱਢਲਾ ਸਮਝੌਤਾ ਕਰਨਾ ਹੈ।
ਕੈਨੇਡਾ ਤੇ ਭਾਰਤ ਇਕ ਵਿਆਪਕ ਆਰਥਿਕ ਭਾਈਵਾਲ ਸਮਝੌਤੇ ਬਾਰੇ 2010 ਤੋਂ ਗੱਲਬਾਤ ਕਰ ਰਹੇ ਹਨ। ਗੱਲਬਾਤ ਰਸਮੀ ਤੌਰ ’ਤੇ ਪਿਛਲੇ ਸਾਲ ਮੁੜ ਸ਼ੁਰੂ ਕੀਤੀ ਗਈ ਸੀ। ਇਕ ਅਧਿਕਾਰੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਗਲੇ ਹਫ਼ਤੇ ਭਾਰਤ ਦੌਰੇ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ, ਵਪਾਰ ਵਾਰਤਾ ਲੰਬੀ ਤੇ ਗੁੰਝਲਦਾਰ ਪ੍ਰਕਿਰਿਆ ਹੈ। ਅਸੀਂ ਇਹ ਦੇਖਣ ਲਈ ਇਸ ਨੂੰ ਰੋਕਿਆ ਹੈ ਕਿ ਅਸੀਂ ਕਿੱਥੇ ਹਾਂ।