13.57 F
New York, US
December 23, 2024
PreetNama
ਖਬਰਾਂ/News

Car-T Cell Therapy ਨਾਲ ਹੁਣ ਭਾਰਤ ‘ਚ ਵੀ ਕੈਂਸਰ ਪੀੜਤਾਂ ਦਾ ਹੋਵੇਗਾ ਇਲਾਜ, PGI ਚੰਡੀਗੜ੍ਹ ‘ਚ ਕੀਤਾ ਜਾ ਰਿਹਾ ਪ੍ਰੀਖਣ

ਅਮਰੀਕਾ ਤੋਂ ਬਾਅਦ ਹੁਣ ਭਾਰਤ ‘ਚ ਵੀ ਕੈਂਸਰ ਪੀੜਤਾਂ ਦਾ ਇਲਾਜ ਕਾਈਮੈਰਿਕ ਐਂਟੀਜੇਨ ਰੀਸੈਪਟਰ ਟੀ (Car-T) ਸੈੱਲ ਥੈਰੇਪੀ ਰਾਹੀਂ ਕੀਤਾ ਜਾਵੇਗਾ। ਅਮਰੀਕਾ ‘ਚ ਇਸ ਤਕਨੀਕ ਰਾਹੀਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ‘ਤੇ 5 ਕਰੋੜ ਰੁਪਏ ਖਰਚ ਆਉਂਦਾ ਹੈ, ਪਰ ਭਾਰਤ ‘ਚ ਇਸ ਇਲਾਜ ‘ਤੇ ਸ਼ੁਰੂਆਤੀ ਪੜਾਅ ‘ਚ ਸਿਰਫ 50 ਤੋਂ 60 ਲੱਖ ਰੁਪਏ ਖਰਚ ਆਵੇਗਾ।

ਜਿਵੇਂ-ਜਿਵੇਂ ਇਹ ਤਕਨੀਕ ਵਿਕਸਿਤ ਤੇ ਪੂਰੀ ਤਰ੍ਹਾਂ ਸਵਦੇਸ਼ੀ ਦਵਾਈਆਂ ਤੇ ਤਕਨਾਲੋਜੀ ‘ਤੇ ਨਿਰਭਰ ਹੋ ਜਾਵੇਗੀ, ਇਸ ‘ਤੇ ਸਿਰਫ 15 ਤੋਂ 20 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਕਹਿਣਾ ਹੈ ਪੀਜੀਆਈ ਦੇ ਕਲੀਨਿਕਲ ਹੈਮਾਟੋਲੋਜੀ ਵਿਭਾਗ ਦੇ ਮੁਖੀ ਪ੍ਰੋ. ਪੰਕਜ ਮਲਹੋਤਰਾ ਦਾ।

ਉਨ੍ਹਾਂ ਦੱਸਿਆ ਕਿ ਇਸ ਨਵੀਂ ਤਕਨੀਕ ਦਾ ਨਾਂ ਹੈ ਕਾਈਮੈਰਿਕ ਐਂਟੀਜੇਨ ਰੀਸੈਪਟਰ ਟੀ (Car-T) ਸੈੱਲ ਥੈਰੇਪੀ ਜਿਸ ਰਾਹੀਂ ਕੈਂਸਰ ਪੀੜਤਾਂ ਦੇ ਇਲਾਜ ਲਈ ਪ੍ਰੀਖਣ ਸ਼ੁਰੂ ਕੀਤਾ ਗਿਆ ਹੈ। 14 ਮਾਰਚ ਨੂੰ ਪੀਜੀਆਈ ਨੇ ਇਸ ਨਵੀਂ ਤਕਨੀਕ ਦੀ ਸਿਖਲਾਈ ਦੇ ਕੇ ਪਹਿਲੀ ਵਾਰ 16 ਸਾਲਾ ਨੌਜਵਾਨ ਦਾ ਇਲਾਜ ਕੀਤਾ ਸੀ।

ਪੀਜੀਆਈ ਦੇ ਕਲੀਨਿਕਲ ਹੇਮਾਟੋਲੋਜੀ ਵਿਭਾਗ ਦੇ ਮੁਖੀ ਪ੍ਰੋ. ਪੰਕਜ ਮਲਹੋਤਰਾ ਦਾ ਕਹਿਣਾ ਹੈ ਕਿ ਹੁਣ ਤਕ ਪੀਜੀਆਈ ਨੇ ਇਸ ਨਵੀਂ ਤਕਨੀਕ ਦੀ ਸਿਖਲਾਈ ਦੇ ਕੇ ਤਿੰਨ ਮਰੀਜ਼ਾਂ ਦੀ ਜਾਨ ਬਚਾਈ ਹੈ। ਬਾਕੀ ਦੋ ਮਰੀਜ਼ਾਂ ‘ਚੋਂ ਇਕ ਦੀ ਉਮਰ 50 ਸਾਲ ਤੇ ਤੀਜੇ ਮਰੀਜ਼ ਦੀ ਉਮਰ 30 ਸਾਲ ਦੇ ਕਰੀਬ ਸੀ।

ਇਹ ਹੈ CAR-T ਸੈੱਲ ਥੈਰੇਪੀ

ਪ੍ਰੋ. ਪੰਕਜ ਮਲਹੋਤਰਾ ਨੇ ਦੱਸਿਆ ਕਿ CAR-T ਸੈੱਲ ਥੈਰੇਪੀ ਇਕ ਕਿਸਮ ਦੀ ਇਮਿਊਨੋਥੈਰੇਪੀ ਹੈ। ਇਸ ਵਿਚ ਕੈਂਸਰ ਪੀੜਤ ਮਰੀਜ਼ ਦੇ ਸੈੱਲ ਟਿਸ਼ੂ ਨੂੰ ਲਿਆ ਜਾਂਦਾ ਹੈ ਤੇ ਜਾਂਚ ਲਈ ਬੈਂਗਲੁਰੂ ਦੀ ਇਮਿਊਨਿਲ ਲੈਬ ਭੇਜਿਆ ਜਾਂਦਾ ਹੈ। ਇਨ੍ਹਾਂ ਸੈੱਲ ਟਿਸ਼ੂਆਂ ਨੂੰ ਫ੍ਰੀਜ਼ ਕਰ ਕੇ, ਉਨ੍ਹਾਂ ਵਿਚ ਜੋ ਵੀ ਕਮੀਆਂ ਹਨ, ਉਸ ਨੂੰ ਪੂਰਾ ਕਰਨ ਦੇ ਯੋਗ ਬਣਾਇਆ ਜਾਂਦਾ ਹੈ। ਇਹ ਟਿਸ਼ੂ ਫਿਰ ਉਸੇ ਮਰੀਜ਼ ‘ਚ ਦੁਬਾਰਾ ਟ੍ਰਾਂਸਪਲਾਂਟ ਕੀਤੇ ਜਾਂਦੇ ਹਨ। ਇਸ ਵਿਚ ਟੀ ਸੈੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸੈੱਲ ਇਮਿਊਨ ਸਿਸਟਮ ਦਾ ਹਿੱਸਾ ਹੁੰਦੇ ਹਨ।

ਇਸ ਥੈਰੇਪੀ ‘ਚ ਮਰੀਜ਼ ਦੇ ਖੂਨ ‘ਚੋਂ ਟੀ ਸੈੱਲਾਂ ਦਾ ਨਮੂਨਾ ਲੈ ਕੇ ਟੀ ਸੈੱਲਾਂ ਦੀ ਕਮੀ ਨੂੰ ਪੂਰਾ ਕੀਤਾ ਜਾਂਦਾ ਹੈ। ਟਿਸ਼ੂ ਵਿਚ ਕਿਸੇ ਵੀ ਕਮੀ ਨੂੰ ਦਵਾਈਆਂ ਜਾਂ ਹੋਰ ਡਾਕਟਰੀ ਤਕਨੀਕਾਂ ਨਾਲ ਪੂਰਾ ਕੀਤਾ ਜਾਂਦਾ ਹੈ, ਫਿਰ ਇਨ੍ਹਾਂ ਟਿਸ਼ੂਜ਼ ਨੂੰ ਫ੍ਰੀਜ਼ਰ ਤਕਨਾਲੋਜੀ ਰਾਹੀਂ ਸੁਰੱਖਿਅਤ ਢੰਗ ਨਾਲ ਮਰੀਜ਼ ਵਿੱਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਉਨ੍ਹਾਂ ਤਿੰਨਾਂ ਮਰੀਜ਼ਾਂ ਦੇ ਟਿਸ਼ੂ ਜਿਨ੍ਹਾਂ ‘ਤੇ ਪੀਜੀਆਈ ਨੇ ਸਫਲਤਾਪੂਰਵਕ CAR ਟੀ ਸੈੱਲ ਥੈਰੇਪੀ ਦਾ ਸਫਲ ਪ੍ਰੀਖਣ ਕੀਤਾ ਹੈ, ਉਨ੍ਹਾਂ ਸਾਰਿਆਂ ਦੇ ਟਿਸ਼ੂ ਬੈਂਗਲੁਰੂ ਸਥਿਤ ਇਮਿਊਨਲ ਲੈਬ ਭੇਜੇ ਗਏ ਸੀ।

ਦੇਸ਼ ‘ਚ ਇਨ੍ਹਾਂ ਤਿੰਨ ਥਾਵਾਂ ‘ਤੇ ਚੱਲ ਰਹੀ ਟੈਸਟਿੰਗ

ਪੀਜੀਆਈ ਚੰਡੀਗੜ੍ਹ ਤੋਂ ਇਲਾਵਾ ਦੇਸ਼ ਦੀਆਂ ਤਿੰਨ ਹੋਰ ਥਾਵਾਂ ‘ਤੇ ਸੀਏਆਰ-ਟੀ ਸੈੱਲ ਥੈਰੇਪੀ ਦਾ ਪ੍ਰੀਖਣ ਚੱਲ ਰਿਹਾ ਹੈ। ਇਨ੍ਹਾਂ ‘ਚ ਮੁੰਬਈ ਦਾ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ, ਚੇਨਈ ਦਾ ਅਪੋਲੋ ਹਸਪਤਾਲ ਤੇ ਬੈਂਗਲੁਰੂ ਦਾ ਨਰਾਇਣ ਹਸਪਤਾਲ ਸ਼ਾਮਲ ਹੈ, ਜਿੱਥੇ ਕੈਂਸਰ ਦੇ ਇਲਾਜ ਲਈ ਇਸ ਨਵੀਂ ਤਕਨੀਕ ‘ਤੇ ਕੰਮ ਕੀਤਾ ਜਾ ਰਿਹਾ ਹੈ। ਪੀਜੀਆਈ ਉੱਤਰੀ ਭਾਰਤ ਵਿੱਚ ਅਤੇ ਜਨਤਕ ਖੇਤਰ ਦੇ ਹਸਪਤਾਲਾਂ ਵਿੱਚੋਂ ਪਹਿਲਾ ਅਜਿਹਾ ਹਸਪਤਾਲ ਹੈ ਜੋ ਇਸ ਨਵੀਂ ਤਕਨੀਕ ਦਾ ਪ੍ਰੀਖਣ ਕਰ ਰਿਹਾ ਹੈ।

ਕੈਂਸਰ ਦੇ ਮਰੀਜ਼ਾਂ ‘ਤੇ ਇਸ ਨਵੀਂ ਤਕਨੀਕ ਦਾ ਕੀਤਾ ਜਾਵੇਗਾ ਪ੍ਰਯੋਗ

ਪ੍ਰੋ. ਪੰਕਜ ਮਲਹੋਤਰਾ ਨੇ ਦੱਸਿਆ ਕਿ ਪੀਜੀਆਈ ਨੇ ਸੀਏਆਰ-ਟੀ ਸੈੱਲ ਥੈਰੇਪੀ ਤੇ ਇਸ ਤਕਨੀਕ ਰਾਹੀਂ ਤਿੰਨ ਮਰੀਜ਼ਾਂ ‘ਤੇ ਕੀਤੀ ਗਈ ਸਫ਼ਲ ਸਿਖਲਾਈ ਬਾਰੇ ਆਪਣੀ ਰਿਪੋਰਟ ਭਾਰਤ ਸਰਕਾਰ ਨੂੰ ਦਿੱਤੀ ਹੈ। ਜਿਵੇਂ ਹੀ ਕੈਂਸਰ ਦੇ ਇਲਾਜ ਲਈ ਇਸ ਨਵੀਂ ਤਕਨੀਕ ਨੂੰ ਲਾਇਸੈਂਸ ਵਜੋਂ ਮਨਜ਼ੂਰੀ ਮਿਲੇਗੀ, ਇਸ ਨਵੀਂ ਤਕਨੀਕ ਦੀ ਵਰਤੋਂ ਪੀ.ਜੀ.ਆਈ. ਵਿੱਚ ਕੈਂਸਰ ਦੇ ਹੋਰ ਮਰੀਜ਼ਾਂ ‘ਤੇ ਕੀਤੀ ਜਾਵੇਗੀ।

Related posts

ਪੰਜਾਬੀ ਗਾਇਕ ਜੱਸੀ ਗਿੱਲ ਨੇ ਧੀ ਨਾਲ ਸ਼ੇਅਰ ਕੀਤੀ ਪਿਆਰੀ ਤਸਵੀਰ, ਫੈਨਜ਼ ਕਰ ਰਹੇ ਪਿਆਰ ਦੀ ਵਰਖਾ

On Punjab

ਰਾਜਸਥਾਨ ਤੋਂ ਆਏ ਲੜਕੀ ਨੂੰ ਅਗਵਾ ਕਰਕੇ ਹੋਏ ਫ਼ਰਾਰ, ਹੰਗਾਮੇ ਦੌਰਾਨ ਪੰਜ ਬੱਚੇ ਜ਼ਖ਼ਮੀ

On Punjab

ਮਾਲੀ ‘ਚ ਪੁਲ ਤੋਂ ਬੱਸ ਡਿੱਗਣ ਕਾਰਨ 31 ਲੋਕਾਂ ਦੀ ਮੌਤ ਹੋ ਗਈ

On Punjab