14.72 F
New York, US
December 23, 2024
PreetNama
ਫਿਲਮ-ਸੰਸਾਰ/Filmy

Case Against Payal Rohatgi : ਇਤਰਾਜ਼ਯੋਗ ਟਿੱਪਣੀ ਮਾਮਲੇ ‘ਚ ਫਸੀ ਅਦਾਕਾਰਾ ਪਾਇਲ ਰੋਹਤਗੀ, ਪੁਣੇ ‘ਚ ਕੇਸ ਦਰਜ, ਇਹ ਹੈ ਪੂਰਾ ਮਾਮਲਾ

ਨਈ ਦੁਨੀਆ, ਨਵੀਂ ਦਿੱਲੀ : ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ‘ਚ ਫਿਲਮ ਅਦਾਕਾਰਾ ਪਾਇਲ ਰੋਹਤਗੀ (Payal Rohatgi) ਦੀ ਮੁਸੀਬਤ ਇਕ ਵਾਰ ਮੁੜ ਵਧ ਗਈ ਹੈ। ਪੁਣੇ ‘ਚ Payal Rohatgi ਖ਼ਿਲਾਫ਼ ਧਾਰਾ 153 (ਏ), 500 ਆਈਪੀਸੀ ਦੀ ਧਾਰਾ 505 (2) ਤੇ 34 ਤਹਿਤ ਮਾਮਲਾ ਦਰਜ ਕੀਤਾ ਹੈ। ਪਾਇਲ ਰੋਹਤਗੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ।

Payal Rohatgi ਪਹਿਲਾਂ ਵੀ ਇਤਰਾਜ਼ਯੋਗ ਟਿੱਪਣੀਆਂ ਕਾਰਨ ਵਿਵਾਦਾਂ ‘ਚ ਰਹੀ ਹੈ। ਪਾਇਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸ ਕਾਰਨ ਆਮਤੌਰ ‘ਤੇ ਨਿਸ਼ਾਨੇ ‘ਤੇ ਵੀ ਰਹਿੰਦੀ ਹੈ। ਇਸ ਤੋਂ ਸਾਲ 2019 ‘ਚ ਵੀ ਪਾਇਲ ਰੋਹਤਗੀ ਨੇ ਆਜ਼ਾਦੀ ਸੇਨਾਨੀ ਮੋਤੀਲਾਲ ਨਹਿਰੂ ਦੇ ਪਰਿਵਾਰ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਉਦੋਂ ਰਾਜਸਥਾਨ ਪੁਲਿਸ ਨੇ IT ਐਕਟ ਦੇ 66 ਤੇ 67 ਤਹਿਤ ਕੇਸ ਪਾਇਲ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਦੋਂ ਨੌਜਵਾਨ ਆਗੂ ਚਰਮੇਸ਼ ਸ਼ਰਮਾ ਨੇ ਪਾਇਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ।

Related posts

On Punjab

ਕੁੰਢੀਆਂ ਦੇ ਸਿੰਗ ਫਸਗੇ! ਸਿੱਧੂ ਮੂਸੇਵਾਲਾ ਨੇ ਲਿਆ ਬੱਬੂ ਮਾਨ ਨਾਲ ਪੰਗਾ

On Punjab

Aryan Khan Drugs Case : ਸ਼ਾਹਰੁਖ ਖ਼ਾਨ ਦੇ ਬੇਟੇ ਨੂੰ ਨਹੀਂ ਮਿਲੀ ਰਾਹਤ, ਕੋਰਟ ਨੇ 7 ਅਕਤੂਬਰ ਤਕ ਭੇਜਿਆ ਰਿਮਾਂਡ ‘ਤੇ

On Punjab