ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਅੱਗੇ ਦੱਸਿਆ ਕਿ ਸਾਲਟੋਰੋ ਰਿਜ ’ਤੇ ਤੇ ਲੱਦਾਖ ਦੇ ਹੋਰ ਖੇਤਰਾਂ ’ਚ ਸਾਡੀ ਮਜ਼ਬੂਤ ਮੌਜੂਦਗੀ ਉਨ੍ਹਾਂ ਦੀ ਸਹਾਇਕ ਯਾਤਰਾਵਾਂ ਦਾ ਇਕ ਹਿੱਸਾ ਹੈ। ਜਨਰਲ ਰਾਵਤ ਨੇ ਕਿ
ਏਐੱਨਆਈ, ਨਵੀਂ ਦਿੱਲੀ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਸਿਆਚਿਨ ਬਚਾਉਣ ਵਾਲੇ ਹੀਰੋ ਕਰਨਲ ਨਰਿੰਦਰ ‘ਬੁਲ’ ਕੁਮਾਰ ਦੇ ਦੇਹਾਂਤ ’ਤੇ ਸੰਵੇਦਨਾ ਪ੍ਰਗਟਾਉਂਦੇ ਹੋਏ ਕਿਹਾ ਕਿ ਇਕ ਫ਼ੌਜੀ ਦੇ ਦ੍ਰਿੜ ਸੰਕਲਪ ਅਤੇ ਉੱਚ ਪਰਬਤੀ ਚੋਟੀ ਨੂੰ ਪਾ ਲੈਣ ਦੀ ਤੜਪ ਕਾਰਨ ਫ਼ੌਜ ਨੂੰ ਉਨ੍ਹਾਂ ਸਥਾਨਾਂ (ਸਿਆਚਿਨ) ’ਤੇ ਕਬਜ਼ਾ ਬਣਾਏ ਰੱਖਣ ’ਚ ਮਦਦ ਮਿਲੀ। ਸੀਡੀਐੱਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਕਰਨਲ ਨਰਿੰਦਰ ‘ਬੁਲ’ ਨੇ ਸਾਡੀ ਰੱਖਿਆਤਮਕ ਮੁਦਰਾ ਨੂੰ ਮਜ਼ਬੂਤ ਕਰਨ ’ਚ ਮਦਦ ਕੀਤੀ ਸੀ।
ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਅੱਗੇ ਦੱਸਿਆ ਕਿ ਸਾਲਟੋਰੋ ਰਿਜ ’ਤੇ ਤੇ ਲੱਦਾਖ ਦੇ ਹੋਰ ਖੇਤਰਾਂ ’ਚ ਸਾਡੀ ਮਜ਼ਬੂਤ ਮੌਜੂਦਗੀ ਉਨ੍ਹਾਂ ਦੀ ਸਹਾਇਕ ਯਾਤਰਾਵਾਂ ਦਾ ਇਕ ਹਿੱਸਾ ਹੈ। ਜਨਰਲ ਰਾਵਤ ਨੇ ਕਿਹਾ ਕਿ ਉਨ੍ਹਾਂ ਦਾ ਨਾਮ ਹਮੇਸ਼ਾ ਸਾਡੀ ਸੈਨਾ ਦੇ ਵਿਸ਼ਾਲ ਇਤਿਹਾਸ ’ਚ ਦਰਜ ਰਹੇਗਾ।
ਦੱਸ ਦੇਈਏ ਕਿ ਦੁਨੀਆ ਦੇ ਸਭ ਤੋਂ ਉੱਚ ਚੋਟੀ ’ਚੋਂ ਇਕ ਸਿਆਚਿਨ ਗਲੇਸ਼ੀਅਰ ’ਤੇ ਭਾਰਤ ਦੀ ਪਕੜ ਬਣਾਏ ਰੱਖਣ ’ਚ ਕਰਨਲ ਨਰਿੰਦਰ ‘ਬੁਲ’ ਕੁਮਾਰ (Colonel Narendra ‘Bull’ Kumar) ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਦੀ ਰਿਪੋਰਟ ਕਾਰਨ ਭਾਰਤੀ ਸੈਨਾ ਨੂੰ ਸਿਆਚਿਨ ਗਲੇਸ਼ੀਅਰ ’ਤੇ ਕਬਜ਼ਾ ਬਣਾਏ ਰੱਖਣ ’ਚ ਮਦਦ ਮਿਲੀ ਸੀ।
ਭਾਰਤ-ਪਾਕਿ ਨੇ ਇਕ ਦੂਜੇ ਨੂੰ ਸੌਂਪੀ ਪਰਮਾਣੂ ਟਿਕਾਣਿਆਂ ਦੀ ਸੂਚੀ
ਫ਼ੌਜ ਨੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ, ਕਰਨਲ ਬੁਲ ਅਜਿਹੇ ਸਿਪਾਹੀ ਮਾਊਂਟੇਨਿਅਰ ਸਨ, ਜੋ ਕਈ ਪੀੜ੍ਹੀਆਂ ਦੇ ਪ੍ਰੇਰਣਾਸ੍ਰੋਤ ਰਹਿਣਗੇ। ਅੱਜ ਉਹ ਨਹੀਂ ਰਹੇ, ਪਰ ਆਪਣੇ ਪਿੱਛੇ ਸਾਹਸ, ਬਹਾਦਰੀ ਅਤੇ ਸਮਰਪਣ ਦੀ ਗਾਥਾ ਛੱਡ ਗਏ ਹਨ। 1933 ’ਚ ਰਾਵਲਪਿੰਡੀ ’ਚ ਜਨਮੇ ਕਰਨਲ ਬੁਲ ਨੂੰ 1953 ’ਚ ਕੁਮਾਓਂ ਰੇਜੀਮੈਂਟ ’ਚ ਕਮੀਸ਼ਨ ਮਿਲਿਆ। ਉਨ੍ਹਾਂ ਦੇ ਤਿੰਨ ਹੋਰ ਭਰਾ ਫ਼ੌਜ ’ਚ ਸਨ।