30.92 F
New York, US
January 14, 2025
PreetNama
ਖੇਡ-ਜਗਤ/Sports News

Charanjit Singh Passed Away : 1964 ਓਲੰਪਿਕ ਸੋਨ ਤਮਗਾ ਜੇਤੂ ਤੇ ਹਾਕੀ ਟੀਮ ਦੇ ਕਪਤਾਨ ਚਰਨਜੀਤ ਸਿੰਘ ਨਹੀਂ ਰਹੇ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਜਨਮੇ 93 ਸਾਲਾ ਸਾਬਕਾ ਭਾਰਤੀ ਹਾਕੀ ਖਿਡਾਰੀ ਚਰਨਜੀਤ ਸਿੰਘ ਦਾ ਵੀਰਵਾਰ ਸਵੇਰੇ 5 ਵਜੇ ਦੇਹਾਂਤ ਹੋ ਗਿਆ। ਉਹ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਊਨਾ ਦੇ ਮੋਕਸ਼ਧਾਮ ’ਚ ਸ਼ਾਮ 4 ਵਜੇ ਕੀਤਾ ਜਾਵੇਗਾ। ਚਰਨਜੀਤ ਸਿੰਘ 1964 ਓਲੰਪਿਕ ਹਾਕੀ ਟੀਮ ਦੇ ਕਪਤਾਨ ਸਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ’ਤੇ ਰਹਿ ਚੁੱਕੇ ਹਨ। 1964 ’ਚ ਉਨ੍ਹਾਂ ਨੇ ਦੇਸ਼ ਲਈ ਸੋਨ ਤਮਗਾ ਜਿੱਤਿਆ। ਸੇਵਾਮੁਕਤੀ ਤੋਂ ਬਾਅਦ ਹਰ ਰੋਜ਼ ਇੰਦਰਾ ਗਾਂਧੀ ਸਟੇਡੀਅਮ ’ਚ ਖਿਡਾਰੀਆਂਂ ਤੇ ਕੋਚਾਂ ਨਾਲ ਸਮਾਂ ਬਿਤਾਉਣਾ ਇੱਕ ਰੁਟੀਨ ਬਣ ਗਿਆ। ਕਿਸੇ ਵੀ ਖੇਡ ਨਾਲ ਸਬੰਧਤ ਕੋਈ ਵੀ ਪ੍ਰੋਗਰਾਮ ਉਦੋਂ ਤਕ ਪੂਰਾ ਨਹੀਂ ਮੰਨਿਆ ਜਾਂਦਾ ਜਦੋਂਂ ਤਕ ਪਦਮਸ੍ਰੀ ਚਰਨਜੀਤ ਸਿੰਘ ਉਸ ’ਚ ਸ਼ਾਮਲ ਨਹੀਂ ਸਨ ਹੁੰਦੇ। ਪਦਮਸ਼੍ਰੀ ਚਰਨਜੀਤ ਸਿੰਘ, ਜ਼ਿਲ੍ਹਾ ਊਨਾ ਦੇ ਪਿੰਡ ਮੈਦੀ (ਪੂਰਵ ਪੰਜਾਬ) ਦੇ ਵਸਨੀਕ, ਦਾ ਜਨਮ 22 ਅਕਤੂਬਰ, 1928 ਨੂੰ ਹੋਇਆ ਸੀ।

ਚਰਨਜੀਤ ਸਿੰਘ ਨੂੰ 1963 ’ਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਪਰ ਓਲੰਪਿਕ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ 1964 ’ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਰਾਜ ਪੱਧਰੀ ਤੇ ਹੋਰ ਸਨਮਾਨ ਵੀ ਹਾਸਲ ਕੀਤੇ। ਪਦਮਸ੍ਰੀ ਚਰਨਜੀਤ ਸਿੰਘ, ਬਲਬੀਰ ਸੀਨੀਅਰ, ਪਿ੍ਰਥੀਪਾਲ ਵਰਗੇ ਦਿੱਗਜਾਂ ਨਾਲ ਸ਼ਿੰਗਾਰੀ ਟੀਮ ਨੂੰ ਉਸ ਸਮੇਂਂ ਸਟਾਰ-ਸਟੇਡਡ ਟੀਮ ਵਜੋਂ ਨਾਂ ਦਿੱਤਾ ਗਿਆ। ਸਾਰੇ ਦਰਸ਼ਕ ਚਾਹੁੰਦੇ ਸਨ ਕਿ ਹਰ ਮੁਕਾਬਲੇ ’ਚ ਇੱਕੋ ਟੀਮ ਖੇਡੇ।

ਢਲੀ ਵਿੱਦਿਆ ਪਿੰਡ ’ਚ ਹੀ ਪੂਰੀ ਕਰਨ ਉਪਰੰਤ ਲਾਇਲਪੁਰ ਖੇਤੀਬਾੜੀ ਕਾਲਜ ਤੋਂਂ ਬੀਐੱਸਸੀ ਐਗਰੀਕਲਚਰ ਦੀ ਡਿਗਰੀ ਹਾਸਲ ਕਰਨ ਉਪਰੰਤ ਸਾਰਾ ਧਿਆਨ ਹਾਕੀ ਦੀ ਖੇਡ ਵੱਲ ਕੇਂਦਰਿਤ ਕਰ ਦਿੱਤਾ। 1949 ’ਚ ਪਹਿਲੀ ਵਾਰ ਯੂਨੀਵਰਸਿਟੀ ਲਈ ਖੇਡਿਆ। 1958 ਤੋਂਂ 1965 ਤੱਕ ਲਗਾਤਾਰ ਦੇਸ਼ ਦੀ ਨੁਮਾਇੰਦਗੀ ਕੀਤੀ। ਇਸ ਦੌਰਾਨ ਉਸ ਨੇ 1960 ਅਤੇ 1964 ’ਚ ਦੋ ਓਲੰਪਿਕ ਤੇ ਇੱਕ ਏਸ਼ੀਅਨ ਈਵੈਂਟ ’ਚ ਭਾਗ ਲਿਆ। 1960 ’ਚ ਸੈਮੀਫਾਈਨਲ ’ਚ ਫ੍ਰੈਕਚਰ ਕਾਰਨ ਫਾਈਨਲ ਨਹੀਂ ਖੇਡ ਸਕਿਆ ਤੇ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥੀ ਜੀਵਨ ’ਚ ਪੜ੍ਹਾਈ ’ਚ ਟਾਪਰ ਰਹੇ ਚਰਨਜੀਤ ਸਿੰਘ ਦੇਸ਼ ਦੇ ਸਰਵੋਤਮ ਖਿਡਾਰੀਆਂਂ ’ਚੋਂਂ ਇੱਕ ਸਨ। ਪੜ੍ਹਾਈ ਹੋਵੇ ਜਾਂ ਖੇਡਾਂ, ਹਰ ਖੇਤਰ ’ਚ ਅੱਵਲ ਰਹਿਣ ਦੀ ਲਾਲਸਾ ਨੇ ਉਨ੍ਹਾਂ ਨੂੰ ਸਫਲ ਖਿਡਾਰੀ ਤੇ ਨੌਜਵਾਨਾਂ ਲਈ ਰੋਲ ਮਾਡਲ ਬਣਾਇਆ।

ਪਦਮਸ਼੍ਰੀ ਚਰਨਜੀਤ ਸਿੰਘ ਕਰੀਅਰ

ਉਹ ਪੰਜਾਬ ਪੁਲਿਸ ’ਚ ਏਐੱਸਆਈ ਵਜੋਂ ਭਰਤੀ ਹੋਏ ਤੇ 14 ਸਾਲ ਦੀ ਨੌਕਰੀ ਤੋਂ ਬਾਅਦ ਡੀਐਸਪੀ ਦੇ ਅਹੁਦੇ ਤੋਂਂ ਸੇਵਾਮੁਕਤ ਹੋਏ। ਇਸ ਤੋਂ ਬਾਅਦ ਲੁਧਿਆਣਾ ਐਗਰੀਕਲਚਰਲ ਯੂਨੀਵਰਸਿਟੀ ਤੇ ਹਿਸਾਰ ਐਗਰੀਕਲਚਰਲ ਯੂਨੀਵਰਸਿਟੀ ’ਚ ਡਿਪਟੀ ਡਾਇਰੈਕਟਰ ਵਿਦਿਆਰਥੀ ਭਲਾਈ ਵਜੋਂ ਸੱਤ ਸਾਲ ਕੰਮ ਕੀਤਾ। 1972 ’ਚ, ਆਪਣੇ ਪਿਤਾ ਦੇ ਕਹਿਣ ’ਤੇ, ਊਨਾ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ’ਚ ਸਰੀਰਕ ਸਿੱਖਿਆ ਤੇ ਯੁਵਾ ਪ੍ਰੋਗਰਾਮ ਦੇ ਡਾਇਰੈਕਟਰ ਵਜੋਂਂ ਆਪਣੀ ਨੌਕਰੀ ਸ਼ੁਰੂ ਕੀਤੀ। 1990 ਤੋਂ 92 ਤਕ ਪਹਿਲੇ ਪ੍ਰੋ. ਐਮਰੀਟਸ ਵਜੋਂਂ ਸੇਵਾ ਨਿਭਾਈ।

Related posts

ਸੈਮੀਫਾਈਨਲ ਹਾਰਨ ਮਗਰੋਂ ਵਿਰਾਟ ਦਾ ਸਪਸ਼ਟ ਜਵਾਬ

On Punjab

ਭਾਰਤ ਦੇ ਸਰਬੋਤਮ ਪ੍ਰਦਰਸ਼ਨ ਦੀ ਉਮੀਦ : ਬਿੰਦਰਾ

On Punjab

ਰੋਹਿਤ ਸ਼ਰਮਾ ਸਣੇ ਇਹ 4 ਖਿਡਾਰੀ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ

On Punjab