ਉੱਤਰਾਖੰਡ ਹਾਈ ਕੋਰਟ ਨੇ ਪਹਿਲੀ ਜੁਲਾਈ ਤੋਂ ਚਾਰਧਾਮ ਯਾਤਰਾ ਸ਼ੁਰੂ ਕਰਨ ਦੇ ਉਤਰਾਖੰਡ ਕੈਬਨਿਟ ਦੇ ਫ਼ੈਸਲੇ ‘ਤੇ ਰੋਕ ਲਾ ਦਿੱਤੀ ਹੈ। ਕੋਰਟ ਨੇ ਚਾਰਧਾਮ ‘ਚ ਪੂਜਾ ਅਰਚਨਾ ਦਾ ਲਾਈਵ ਟੈਲੀਕਾਸਟ ਕਰਨ ਦੇ ਨਿਰਦੇਸ਼ ਸਰਕਾਰ ਨੂੰ ਦਿੱਤੇ ਹਨ।
ਸੋਮਵਾਰ ਨੂੰ ਚੀਫ ਜਸਟਿਸ ਆਰਐੱਸ ਚੌਹਾਨ ਤੇ ਜੱਜ ਆਲੋਕ ਕੁਮਾਰ ਵਰਮਾ ਦੀ ਬੈਂਚ ‘ਚ ਬੁਲਾਰੇ ਦੁਸ਼ਯੰਤ ਮੈਨਾਲੀ, ਸਚਿੱਦਾਨੰਦ ਡਬਰਾਲ, ਅਨੂ ਪੰਤ ਦੀ ਕੋਵਿਡ ਕਾਲ ‘ਚ ਸਿਹਤ ਅਵਿਵਸਥਾ ‘ਤੇ ਚਾਰਧਾਮ ਯਾਤਰਾ ਤਿਆਰੀਆਂ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੁਣਵਾਈ ਹੋਈ। ਸੁਣਵਾਈ ਦੌਰਾਨ ਮੁੱਖ ਸਕੱਤਰ ਓਮਪ੍ਰਕਾਸ਼ ਤੇ ਹੋਰ ਅਧਿਕਾਰੀ ਕੋਰਟ ‘ਚ ਵਰਚੁਅਲੀ ਪੇਸ਼ ਹੋਏ।
ਸਰਕਾਰ ਵੱਲੋਂ ਚਾਰਧਾਮ ਯਾਤਰਾ ਨੂੰ ਲੈ ਕੇ ਜਾਰੀ ਐੱਸਓਪੀ ਨੂੰ ਸਹੁੰ ਚੁੱਕ ਨਾਲ ਪੇਸ਼ ਕੀਤਾ। ਕੋਰਟ ਨੇ ਐੱਸਓਪੀ ਨੂੰ ਹਰਿਦੁਆਰ ਮਹਾਕੁੰਭ ਦੀ ਐੱਸਓਪੀ ਦੀ ਨਕਲ ਕਰਾਰ ਦਿੰਦਿਆਂ ਅਸਵੀਕਾਰ ਕਰ ਦਿੱਤਾ। ਕੋਰਟ ਨੇ ਕਿਹਾ ਕਿ ਐੱਸਓਪੀ ‘ਚ ਹਰਿਦੁਆਰ ਜ਼ਿਲ੍ਹੇ ‘ਚ ਪੁਲਿਸ ਤਾਇਨਾਤੀ ਦਾ ਜ਼ਿਕਰ ਕੀਤਾ ਹੈ, ਜਿਸ ਤੋਂ ਸਾਫ਼ ਹੈ ਕਿ ਸਰਕਾਰ ਯਾਤਰਾ ਤਿਆਰੀਆਂ ਨੂੰ ਲੈ ਕੇ ਕਿੰਨੀ ਗੰਭੀਰ ਹੈ। ਸਰਕਾਰ ਵੱਲੋਂ ਪੁਜਾਰੀਆਂ ਦੇ ਵਿਰੋਧ ਦਾ ਜ਼ਿਕਰ ਕੀਤਾ ਤਾਂ ਕੋਰਟ ਨੇ ਕਿਹਾ ਕਿ ਸਾਨੂੰ ਧਾਰਮਿਕ ਭਾਵਨਾਵਾਂ ਦਾ ਪੂਰਾ ਖਿਆਲ ਹੈ।
