36.37 F
New York, US
February 23, 2025
PreetNama
ਸਮਾਜ/Social

China 3 Child Policy : ਚੀਨ ‘ਚ ਹੁਣ 3 ਬੱਚੇ ਪੈਦਾ ਕਰ ਸਕਣਗੇ Couple, ਜਾਣੋ ਕਿਉਂ ਲੈਣਾ ਪਿਆ ਇਹ ਵੱਡਾ ਫ਼ੈਸਲਾ

ਚੀਨ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਦੇਸ਼ ਵਿਚ ਕਪਲ ਨੂੰ ਤਿੰਨ ਬੱਚਿਆਂ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਤਕ ਚੀਨ ਵਿਚ ਟੂ ਚਾਈਲਡ ਪਾਲਿਸੀ ਸੀ। ਯਾਨੀ ਕਿਸੇ ਵੀ ਕਪਲ ਨੂੰ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰਨ ਦੀ ਇਜਾਜ਼ਤ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿਚ ਬੁੱਢੀ ਹੁੰਦੀ ਆਬਾਦੀ ਕਾਰਨ ਸਰਕਾਰ ਨੂੰ ਇਹ ਫ਼ੈਸਲਾ ਲੈਣਾ ਪਿਆ। ਨਾਲ ਹੀ ਚੀਨ ਵਿਚ ਜਨਸੰਖਿਆ ਦੀ ਹੌਲੀ ਰਫ਼ਤਾਰ ਵੀ ਇਸ ਦੀ ਵਜ੍ਹਾ ਹੈ। ਚੀਨੀ ਮੀਡੀਆ ਮੁਤਾਬਕ, ਨਵੀਂ ਪਾਲਿਸੀ ਨੂੰ ਚੀਨੀ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਮਨਜ਼ੂਰੀ ਮਿਲ ਗਈ ਹੈ। ਹੁਣ ਤਕ ਚੀਨ ਟੂ ਚਾਈਲਡ ਪਾਲਿਸੀ ਬਾਰੇ ਸਖ਼ਤ ਸੀ।China ਆਪਣੀ Child Policy ਨੂੰ ਲੈ ਕੇ ਦੁਨੀਆਭਰ ਵਿਚ ਚਰਚਾ ਦਾ ਵਿਸ਼ਾ ਰਿਹਾ ਹੈ। 2009 ਤਕ ਵਨ ਚਾਈਲਡ ਪਾਲਿਸੀ ਸੀ ਯਾਨੀ ਇੱਕੋ ਬੱਚਾ ਪੈਦਾ ਕਰਨ ਦੀ ਇਜਾਜ਼ਤ ਸੀ। ਜੋ ਕਪਲ ਦੋ ਜਾਂ ਜ਼ਿਆਦਾ ਬੱਚੇ ਪੈਦਾ ਕਰ ਲੈਂਦੇ, ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਤੋਂ ਵਾਂਝੇ ਕਰ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ 2009 ਵਿਚ ਟੂ ਚਾਈਲਡ ਪਾਲਿਸੀ ਲਿਆਂਦੀ ਗਈ। ਹਾਲਾਂਕਿ ਸ਼ੁਰੂ ਵਿਚ ਦੋ ਬੱਚੇ ਸਿਰਫ਼ ਉਹੀ ਕਪਲ ਪੈਦਾ ਕਰ ਸਕਦੇ ਹਨ, ਜਿਹੜੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸਨ। ਸਾਲ 2014 ਤਕ ਇਸ ਟੂ ਚਾਈਲਡ ਪਾਲਿਸੀ ਨੂੰ ਪੂਰੇ ਚੀਨ ਵਿਚ ਲਾਗੂ ਕਰ ਦਿੱਤਾ ਗਿਆ ਸੀ। ਹੁਣ ਥ੍ਰੀ ਚਾਈਲਡ ਪਾਲਿਸੀ ਲਿਆਂਦੀ ਗਈ ਹੈ।

Related posts

ਜਿਹੜਾ ਕਿਸਾਨ ਅੱਜ ਅੰਨਦਾਤਾ ਅਖਵਾਉਂਦਾ, ਥੋੜ੍ਹੇ ਦਿਨਾਂ ਬਾਅਦ ਪਰਾਲੀ ਸਾੜਨ ਕਰਕੇ ਅਪਰਾਧੀ ਬਣਾ ਦਿੱਤਾ ਜਾਵੇਗਾ

On Punjab

ਹੁਣ ਕਿਸਾਨ ਅੰਦੋਲਨ ਨੂੰ ਮਿਲੀ ਬ੍ਰਿਟੇਨ ਤੋਂ ਹਮਾਇਤ, ਆਕਸਫੋਰਡ ਯੂਨੀਵਰਸਿਟੀ ‘ਚ ਪ੍ਰਦਰਸ਼ਨ ਦੌਰਾਨ ਖੇਤੀ ਕਾਨੂੰਨਾਂ ਦੇ ਮਾੜੇ ਅਸਰ ਦਾ ਦਾਅਵਾ

On Punjab

ਵੁਹਾਨ ‘ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ, ਪੂਰਾ ਸ਼ਹਿਰ ਕੀਤਾ ਸੀਲ; ਅਮਰੀਕਾ ਤੇ ਬਰਤਾਨੀਆ ‘ਚ ਵਧੀ ਚਿੰਤਾ

On Punjab