Reduce Cholesterol Problem: ਅਕਸਰ ਲੋਕਾਂ ਨੂੰ cholesterol ਬਾਰੇ ਜਾਣਕਾਰੀ ਨਹੀਂ ਹੁੰਦੀ ਹੈ ਅਤੇ ਸਰੀਰ ਵਿਚ ਹੋਲੀ ਹੋਲੀ ਵੱਧ ਰਿਹਾ ਕੋਲੇਸਟ੍ਰੋਲ ਸਾਡੇ ਤੋਂ ਲਗਾਤਾਰ ਨਜ਼ਰ ਅੰਦਾਜ ਹੁੰਦਾ ਜਾਂਦਾ ਹੈ। ਇਸ ਵਿੱਚ ਸਭ ਤੋਂ ਉਪਰ ਦਿਲ ਦੀ ਬਿਮਾਰੀ ਦੀ ਸਮੱਸਿਆ ਹੈ ਜਿਸ ‘ਚ ਦਿਲ ਤੱਕ ਆਕਸੀਜਨ ਅਤੇ ਖੂਨ ਠੀਕ ਤਰ੍ਹਾਂ ਨਹੀਂ ਜਾਂਦਾ ਹੈ ਅਤੇ ਕਿਸੇ ਵੀ ਸਮੇ ਹਾਰਟ ਅਟੈਕ ਹੋ ਸਕਦਾ ਹੈ। ਇਸਦੇ ਪਿੱਛੇ ਵਧਿਆ ਹੋਇਆ ਕੋਲੇਸਟ੍ਰੋਲ ਹੀ ਹੁੰਦਾ ਹੈ। ਸਾਡੇ ਦੇਸ਼ ਵਿਚ 12 ਲੱਖ ਤੋਂ ਵੀ ਜਿਆਦਾ ਲੋਕਾਂ ਦੀ ਮੌਤ ਇਸ ਤਰ੍ਹਾਂ ਹੋ ਜਾਂਦੀ ਹੈ।ਕੀ ਹੁੰਦਾ ਹੈ ਕੋਲੇਸਟ੍ਰੋਲ ….
ਕੋਲੇਸਟ੍ਰੋਲ ਮੋਮ ਦੀ ਤਰ੍ਹਾਂ ਦਾ ਚੀਕਣਾ ਪੀਲੇ ਰੰਗ ਦਾ ਪਦਾਰਥ ਹੁੰਦਾ ਹੈ ਜੋ ਸਾਡੇ ਸਰੀਰ ਦੇ ਲਈ ਖੂਨ ਵਾਂਗ ਹੀ ਜਰੂਰੀ ਹੁੰਦਾ ਹੈ। ਇਸ ਨਾਲ ਭੋਜਨ ਨੂੰ ਹਜਮ ਕਰਨ ਵਿਚ ਆਸਾਨੀ ਹੁੰਦੀ ਹੈ। ਇਸਦੇ ਕਾਰਨ ਹੀ ਧੁੱਪ ਤੋਂ ਸਰੀਰ ਵਿਟਾਮਿਨ ਡੀ ਲੈ ਸਕਦਾ ਹੈ। 70 % ਕੋਲੇਸਟ੍ਰੋਲ ਖੁਦ ਸਾਡੇ ਲੀਵਰ ਦੁਆਰਾ ਬਣਾਇਆ ਜਾਂਦਾ ਹੈ। ਕੋਲੇਸਟ੍ਰੋਲ ਦਾ ਲੈਵਲ ਵਧਣ ਤੇ ਸਰੀਰ ਵਿਚ ਕਈ ਤਰ੍ਹਾਂ ਦੀਆ ਪ੍ਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇ ਕਿ ਨਾੜਾ ਦੀ ਬਲੋਕੇਜ ,ਸਟ੍ਰੋਕ,ਹਰਟ ਅਟੈਕ ਜਾ ਹੋਰ ਬਿਮਾਰੀਆਂ।ਰੋਜਾਨਾ 2 – 3 ਗਲਾਸ ਸੰਤਰੇ ਦਾ ਤਾਜ਼ਾ ਜੂਸ ਪੀਣ ਨਾਲ ਕੋਲੇਸਟ੍ਰੋਲ ਜਲਦੀ ਹੀ ਕੰਟਰੋਲ ਹੋ ਜਾਂਦਾ ਹੈ । ਨਾਰੀਅਲ ਤੇਲ ਨਾਰੀਅਲ ਤੇਲ ਸਰੀਰ ਵਿੱਚ ਚਰਬੀ ਨੂੰ ਘੱਟ ਕਰਦਾ ਹੈ ,ਜਿਸਦੇ ਨਾਲ ਕੋਲੇਸਟ੍ਰੋਲ ਨਹੀਂ ਵਧਦਾ ।ਆਰਗੇਨਿਕ ਨਾਰੀਅਲ ਤੇਲ ਨੂੰ ਡਾਇਟ ਵਿੱਚ ਜਰੂਰ ਸ਼ਾਮਿਲ ਕਰੋ ।
* ਪਿਆਜ ਲਾਲ ਪਿਆਜ ਕੋਲੇਸਟ੍ਰੋਲ ਘੱਟ ਕਰਨ ਵਿੱਚ ਸਹਾਇਕ ਹੁੰਦਾ ਹੈ। ਰਿਸਰਚ ਦੇ ਮੁਤਾਬਕ ਇਹ ਬੈਡ ਕੋਲੇਸਟ੍ਰੋਲ ਨੂੰ ਘੱਟ ਕਰਕੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ । ਇੱਕ ਚਮੱਚ ਪਿਆਜ ਦੇ ਰਸ ਵਿੱਚ ਸ਼ਹਿਦ ਪਾਕੇ ਪੀਣ ਨਾਲ ਫਾਇਦਾ ਮਿਲਦਾ ਹੈ।ਇਸਦੇ ਇਲਾਵਾ ਇੱਕ ਕਪ ਛਾਛ ਵਿੱਚ ਇੱਕ ਪਿਆਜ ਨੂੰ ਬਰੀਕ ਕੱਟ ਕੇ ਮਿਲਾਓ । ਇਸ ਵਿੱਚ ਲੂਣ ਅਤੇ ਕਾਲੀ ਮਿਰਚ ਪਾ ਕੇ ਪਿਓ । ਔਲਾ ਇੱਕ ਚਮੱਚ ਔਲਾ ਪਾਉਡਰ ਨੂੰ ਇੱਕ ਗਲਾਸ ਗੁਨਗੁਣੇ ਪਾਣੀ ਵਿੱਚ ਮਿਲਾਕੇ ਲਓ।
*ਆਂਵਲੇ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ ਬਹੁਤ ਛੇਤੀ ਫਰਕ ਨਜ਼ਰ ਆਉਣ ਲੱਗਦਾ ਹੈ। ਚਾਹੇ ਤਾਂ ਆਂਵਲੇ ਦਾ ਤਾਜ਼ਾ ਰਸ ਕੱਢ ਕੇ ਰੋਜ ਪਿਓ ।
ਕੋਲੇਸਟ੍ਰੋਲ ਵਧਣ ਦਾ ਇੱਕ ਕਾਰਨ ਵੀ ਹੁੰਦਾ ਹੈ। ਅਜੋਕੇ ਸਮੇਂ ਫਾਸਟ ਫ਼ੂਡ ਦਾ ਸੇਵਨ ਬਹੁਤ ਵੱਧ ਗਿਆ ਹੈ। ਜਿਵੇ ਕਿ ਆਲੂ ਦੇ ਚਿਪਸ , ਮੈਦੇ ਨਾਲ ਬਣੇ ਉਤਪਾਦਾਂ ਵਿੱਚ ਫੈਟ ਬਹੁਤ ਜਿਆਦਾ ਹੁੰਦੀ ਹੈ । ਇਹਨਾਂ ਸਾਰੀਆਂ ਚੀਜਾਂ ਦਾ ਇਸਤੇਮਾਲ ਨਾ ਕਰੋ । ਇਸ ਨਾਲ ਤੁਹਾਡਾ ਕੋਲੇਸਟ੍ਰੋਲ ਕੰਟਰੋਲ ‘ਚ ਰਹੇਗਾ ।