45.7 F
New York, US
February 24, 2025
PreetNama
ਸਿਹਤ/Health

Cholesterol ਨੂੰ ਕੰਟਰੋਲ ਕਰਦੇ ਹਨ ‘ਹਰੇ ਮਟਰ’ !

Green Peas health benefits: ਮੌਸਮ ਮੁਤਾਬਿਕ ਫ਼ਲਾਂ ਅਤੇ ਸਬਜ਼ੀਆਂ ਦਾ ਸੇਵਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਈ ਰੱਖਦਾ ਹੈ। ਜੇਕਰ ਗੱਲ ਹਰੇ ਮਟਰ ਦੀ ਕੀਤੀ ਜਾਵੇ ਤਾਂ ਇਹ ਇੱਕ ਸਦਾਬਹਾਰ ਸਬਜ਼ੀ ਹੈ, ਪਰ ਸਰਦੀਆਂ ‘ਚ ਇਨ੍ਹਾਂ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਲੋਕ ਹਰੇ ਮਟਰ ਨੂੰ ਕੇਵਲ ਸਬਜ਼ੀ ਦੇ ਰੂਪ ‘ਚ ਹੀ ਨਹੀਂ ਸਗੋਂ ਪੁਲਾਅ, ਪੋਹਾ, ਪਰੌਂਠੇ ਅਤੇ ਹੋਰ ਕਈ ਪਕਵਾਨਾਂ ‘ਚ ਸ਼ਾਮਿਲ ਕਰਦੇ ਹਨ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਰੇ ਮਟਰ ਖਾਣ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ। ਹਰੇ ਮਟਰਾਂ ‘ਚ ਕੈਲੋਰੀਜ਼, ਕਾਰਬੋਹਾਈਡ੍ਰੇਟਸ, ਫ਼ਾਈਬਰ, ਪ੍ਰੋਟੀਨ, ਵਿਟਾਮਿਨ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਮਟਰ ਦੇ ਛੋਟੇ-ਛੋਟੇ ਦਾਣਿਆਂ ਨਾਲ ਹੋਣ ਵਾਲੇ ਵੱਡੇ-ਵੱਡੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਸ਼ੂਗਰ ਕੰਟਰੋਲ ਕਰਨ ‘ਚ ਕਾਰਗਰ: ਮਟਰ ‘ਚ ਮੌਜੂਦ ਆਇਰਨ, ਜ਼ਿੰਕ, ਮੈਗਨੀਜ਼ ਤੇ ਕਾਪਰ ਆਦਿ ਤੱਤ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਹਰੇ ਮਟਰਾਂ ‘ਚ ਪ੍ਰੋਟੀਨ ਤੇ ਫਾਈਬਰ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਸਰੀਰ ‘ਚ ਮੌਜੂਦ ਸ਼ੂਗਰ ਦੇ ਪੱਧਰ ਨੂੰ ਕੰਟਰੋਲ ‘ਚ ਰੱਖਦਾ ਹ ਤੇ ਨਾਲ ਹੀ ਇਸ ਰੋਗ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ।

ਚਿਹਰੇ ਤੇ ਵਾਲਾਂ ਲਈ ਫ਼ਾਇਦੇਮੰਦ: ਮਟਰਾਂ ਦਾ ਪ੍ਰਯੋਗ ਚਿਹਰੇ ਨੂੰ ਸੁੰਦਰ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਪਾਣੀ ‘ਚ ਥੋੜ੍ਹੇ ਜਿਹੇ ਮਟਰ ਉਬਾਲ ਕੇ ਉਨ੍ਹਾਂ ਦੀ ਪੇਸਟ ਬਣਾ ਕੇ ਮੂੰਹ ‘ਤੇ ਲਗਾਉਣ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ ਤੇ ਚਿਹਰੇ ਦੀਆਂ ਝੁਰੜੀਆਂ ਅਤੇ ਦਾਗ਼-ਧੱਬੇ ਦੂਰ ਹੁੰਦੇ ਹਨ। ਇਸ ਤੋਂ ਇਲਾਵਾ ਇਹ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹਨ। ਵਿਟਾਮਿਨਾਂ ਦਾ ਸਮੂਹ ਵਿਟਾਮਿਨ ਬੀ-6, ਬੀ-12 ਅਤੇ ਫਾਲਿਕ ਐਸਿਡ ਖੂਨ ਦੇ ਲਾਲ ਕਣਾਂ ਨੂੰ ਬਣਾਉਣ ‘ਚ ਮਦਦ ਕਰਦੇ ਹਨ, ਜੋ ਸਰੀਰ ਦੇ ਨਾਲ-ਨਾਲ ਸਿਰ ਦੀਆਂ ਕੌਸ਼ਿਕਾਵਾਂ ਤਕ ਆਕਸੀਜਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਇਹ ਤੱਤ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ।

ਕੋਲੈਸਟਰੋਲ ਦੀ ਮਾਤਰਾ ਘੱਟ ਕਰੇ: ਮਟਰ ਖਾਣ ਦਾ ਸਭ ਤੋਂ ਵੱਡਾ ਫ਼ਾਇਦਾ ਹੈ ਕਿ ਇਹ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ ਅਤੇ ਤੁਹਾਨੂੰ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਇਹ ਬੈਡ ਕੋਲੈਸਟਰੋਲ ਨੂੰ ਵੀ ਘੱਟ ਕਰਦੇ ਹਨ। ਇਸ ਤੋਂ ਇਲਾਵਾ ਇਹ ਦਿਲ ਦੇ ਰੋਗੀਆਂ ਲਈ ਹਰੇ ਮਟਰਾਂ ਦਾ ਸੇਵਨ ਬਹੁਤ ਹੀ ਫ਼ਾਇਦੇਮੰਦ ਹੈ। ਰੋਜ਼ਾਨਾ ਹਰੇ ਮਟਰ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ।

ਕੈਂਸਰ ਤੋਂ ਬਚਾਏ: ਆਕਾਰ ‘ਚ ਭਾਂਵੇ ਹੀ ਮਟਰ ਛੋਟੇ ਹੁੰਦੇ ਹਨ ਪਰ ਇਹ ਕੈਂਸਰ ਵਰਗੀਆਂ ਵੱਡੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾ ਸਕਦੇ ਹਨ। ਇਨ੍ਹਾਂ ਨੂੰ ਨਿਯਮਿਤ ਖਾਣ ਨਾਲ ਕੈਂਸਰ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਖ਼ਾਸਤੌਰ ‘ਤੇ ਪੇਟ ਦੇ ਕੈਂਸਰ ‘ਚ ਮਟਰ ਬਹੁਤ ਹੀ ਲਾਭਕਾਰੀ ਹਨ।

ਗਰਭ ਅਵਸਥਾ ‘ਚ ਫ਼ਾਇਦੇਮੰਦ: ਗਰਭਵਤੀ ਔਰਤਾਂ ਲਈ ਹਰੇ ਮਟਰ ਕਾਫ਼ੀ ਫ਼ਾਇਦੇਮੰਦ ਹੈ। ਇਹ ਗਰਭਵਤੀ ਔਰਤਾਂ ਦੇ ਨਾਲ-ਨਾਲ ਭਰੂਣ ਨੂੰ ਵੀ ਭਰਪੂਰ ਪੋਸ਼ਣ ਦਿੰਦੇ ਹਨ। ਇਸ ਤੋਂ ਇਲਾਵਾ ਆਮ ਔਰਤਾਂ ਨੂੰ ਵੀ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਦਿਵਾਉਣ ‘ਚ ਸਹਾਈ ਹੁੰਦੇ ਹਨ।

ਭਾਰ ਘੱਟ ਕਰਨ: ਭਾਰ ਘੱਟ ਕਰਨ ਲਈ ਲੋਕ ਵਰਕਆਊਟ ਅਤੇ ਡਾਇਟਿੰਗ ਦਾ ਸਹਾਰਾ ਲੈਂਦੇ ਹਨ, ਪਰ ਫ਼ਿਰ ਵੀ ਭਾਰ ਘੱਟ ਨਹੀਂ ਹੁੰਦਾ। ਅਜਿਹੇ ‘ਚ ਸਭ ਤੋਂ ਬਿਹਤਰ ਔਪਸ਼ਨ ਹੈ ਕਿ ਰੋਜ਼ਾਨਾ ਮੁੱਠੀ ਭਰ ਮਟਰ ਦਾ ਸੇਵਨ ਕਰੋ ਕਿਉਂਕਿ ਇਸ ‘ਚ ਮੌਜੂਦ ਫ਼ਾਈਬਰ ਨਾਲ ਫ਼ੈਟ ਘੱਟਦੀ ਹੈ।

Related posts

ਇਸ ਆਸਾਨ ਥੈਰੇਪੀ ਨਾਲ ਕਰੋ ਅਸਥਮਾ ਦਾ ਇਲਾਜSep 12, 2019 12:01 Pm

On Punjab

ਕੋਰੋਨਾ ਵਾਇਰਸ ਤੋਂ ਬਾਅਦ ਚੀਨ ‘ਚ ਐੱਮਪੌਕਸ ਦਾ ਕਹਿਰ, ਜਾਣੋ ਇਸ ਦੇ ਲੱਛਣ, ਕਾਰਨ ਤੇ ਬਚਾਅ ਦੇ ਤਰੀਕੇ

On Punjab

Heat Checkup Test : ਘਰ ਬੈਠੇ ਅੰਗੂਠੇ ਤੋਂ ਪਤਾ ਲਗਾਓ ਦਿਲ ਦੀ ਸਭ ਤੋਂ ਖ਼ਤਰਨਾਕ ਬਿਮਾਰੀ, ਦੇਰ ਹੋਈ ਤਾਂ ਬਚਣਾ ਮੁਸ਼ਕਲ

On Punjab