19.08 F
New York, US
December 22, 2024
PreetNama
ਸਿਹਤ/Health

Cholesterol Alert : ਜੇਕਰ ਤੁਹਾਨੂੰ ਵੀ ਹੈ ਇਹ ਆਦਤ ਤਾਂ ਜ਼ਰੂਰ ਕਰਵਾਓ Heart Checkup, ਨਹੀਂ ਤਾਂ ਆ ਸਕਦੈ ਅਟੈਕ

ਅਕਸਰ ਅਸੀਂ ਦੇਖਦੇ ਹਾਂ ਕਿ ਸਰੀਰ ’ਚ ਵਧੇ ਹੋਏ Cholesterol ਬਾਰੇ ਸੁਣਦੇ ਹੀ ਦਿਲ ਦਾ ਦੌਰਾ, ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ ਆਦਿ ਸਮੱਸਿਆਵਾਂ ਦਾ ਡਰ ਬਣਿਆ ਰਹਿੰਦਾ ਹੈ। ਅਸਲ ’ਚ Cholesterol ਦੋ ਤਰ੍ਹਾਂ ਦਾ ਹੁੰਦਾ ਹੈ ਤੇ ਇਸ ਨਾਲ ਹੋਣ ਵਾਲੀ ਬਿਮਾਰੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਹਾਡੇ ਸਰੀਰ ਵਿਚ ਕਿਸ ਤਰ੍ਹਾਂ ਦਾ Cholesterol ਵਧਿਆ ਹੈ। ਜੇਕਰ ਸਰੀਰ ’ਚ ਗੁੱਡ Cholesterol ਵਧ ਗਿਆ ਹੈ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਜੇਕਰ ਸਰੀਰ ’ਚ ਬੈਡ Cholesterol ਵਧ ਗਿਆ ਹੈ ਤਾਂ ਦਿਲ ਦਾ ਦੌਰਾ, ਹਾਈ ਬੀਪੀ ਤੇ ਸਟ੍ਰੋਕ ਵਰਗੀਆਂਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ।

Cholesterol ਦੀਆਂ ਕਿਸਮਾਂ

ਸਾਡੇ ਸਰੀਰ ਵਿਚ ਦੋ ਤਰ੍ਹਾਂ ਦਾ Cholesterol ਹੁੰਦਾ ਹੈ, ਜਿਸ ਨੂੰ ਆਮ ਭਾਸ਼ਾ ਵਿਚ Good Cholesterol ਤੇ Bed Cholesterol ਕਿਹਾ ਜਾਂਦਾ ਹੈ। ਦਿਲ ਨਾਲ ਜੁੜੀਆਂਂ ਬਿਮਾਰੀਆਂਂ ਦੀ ਗੱਲ ਕਰੀਏ ਤਾਂ ਇਹ ਮਾੜੇ Cholesterol ਦੇ ਵਧਣ ਕਾਰਨ ਹੁੰਦੀਆਂਂ ਹਨ ਨਾ ਕਿ ਚੰਗੇ Cholesterol ਦੇ ਵਧਣ ਕਾਰਨ। ਚੰਗਾ ਕੋਲੈਸਟ੍ਰੋਲ ਸਰੀਰ ਨੂੰ ਲਾਭ ਪਹੁੰਚਾਉਂਦਾ ਹੈ

Good Cholesterol ਦੇ ਫਾਇਦਿਆਂਂ ਨੂੰ ਸਮਝਣ ਲਈ, ਇਹ ਜਾਣਨਾ ਜ਼ਰੂਰੀ ਹੈ ਕਿ ਇਸਦਾ ਕੰਮ ਕੀ ਹੈ। Good Cholesterol ਸਰੀਰ ਦੇ ਸੈੱਲਾਂ ਦੀਆਂਂ ਪਰਤਾਂ ਨੂੰ ਬਣਾਉਣ ’ਚ ਮਦਦ ਕਰਦਾ ਹੈ। ਨਾਲ ਹੀ Good Cholesterol, ਇਹ ਸੈੱਲਾਂ ਨੂੰ ਵੱਖ-ਵੱਖ ਤਾਪਮਾਨਾਂ ’ਤੇ ਅਨੁਕੂਲ ਕਰਨ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਜਿਗਰ ’ਚ ਬਾਇਲ ਨਾਮਕ ਤਰਲ ਬਣਾਉਣ ’ਚ ਮਦਦ ਕਰਦਾ ਹੈ। ਸਰੀਰ ਸੂਰਜ ਦੀ ਰੌਸ਼ਨੀ ’ਚ ਮੌਜੂਦ Cholesterol ਨੂੰ ਵਿਟਾਮਿਨ ਡੀ ’ਚ ਵੀ ਬਦਲਦਾ ਹੈ।

ਸਾਰੀਆਂਂ ਬਿਮਾਰੀਆਂਂ ਦੀ ਜੜ੍ਹ ਹੈ Bed Cholesterol

ਜੇਕਰ Cholesterol ਦੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ ਤਾਂ ਇਸ ਦਾ ਵਧਣਾ ਨੁਕਸਾਨਦੇਹ ਕਿਉਂਂ ਹੈ ? ਇਹ ਸਵਾਲ ਮਨ ’ਚ ਆਮ ਹੀ ਆਉਂਦਾ ਹੈ। ਵਾਸਤਵ ’ਚ, ਜਦੋਂਂ Bed Cholesterol ਸਰੀਰ ’ਚ ਬਹੁਤ ਜ਼ਿਆਦਾ ਬਣਦਾ ਹੈ ਤਾਂ ਘੱਟ ਘਣਤਾ ਵਾਲੀ ਲਿਪੋਪ੍ਰੋਟੀਨ (ਐਲਡੀਐਲ), ਜੋ ਕਿ ਪ੍ਰੋਟੀਨ ’ਚ ਘੱਟ ਤੇ ਚਰਬੀ ’ਚ ਜ਼ਿਆਦਾ ਹੁੰਦੀ ਹੈ, ਦਿਲ ਤੇ ਦਿਮਾਗ਼ ਦੀਆਂਂ ਧਮਨੀਆਂਂ ਨੂੰ ਬੰਦ ਕਰ ਦਿੰਦੀ ਹੈ। ਇਨ੍ਹਾਂ ਹਾਲਾਤਾਂ ’ਚ ਹਾਰਟ ਅਟੈਕ, ਬਲੌਕੇਜ ਜਾਂ ਸਟ੍ਰੋਕ ਵਰਗੀਆਂਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਡਾ Bed Cholesterol ਵੱਧ ਰਹਿੰਦਾ ਹੈ ਤਾਂ ਸਾਲ ’ਚ ਇੱਕ ਵਾਰ ਹਾਰਟ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਧਮਨੀਆਂਂ ’ਚ ਬਲਾਕੇਜ ਹੋਣ ਕਾਰਨ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ।

ਇਨ੍ਹਾਂ ਬੁਰੀਆਂ ਆਦਤਾਂ ਕਾਰਨ Bed Cholesterol ਵੱਧਦੈ

– ਤੇਲ ਨਾਲ ਭਰਪੂਰ ਖਾਣਾ ਖਾਣ ਨਾਲ

 ਪੌਲੀਅਨਸੈਚੁਰੇਟਿਡ ਫੈਟੀ ਐਸਿਡ ਦੀ ਜ਼ਿਆਦਾ ਮਾਤਰਾ ਲੈਣ ਨਾਲ

 ਜ਼ਿਆਦਾ ਸਿਗਰਟਨੋਸ਼ੀ ਕਰਨ ਨਾਲ

 ਨਿਯਮਿਤ ਤੌਰ ’ਤੇ ਕਸਰਤ ਨਾ ਕਰਨਾ, ਦੇਰ ਰਾਤ ਤਕ ਜਾਗਣਾ ਤੇ ਸਵੇਰੇ ਦੇਰ ਨਾਲ ਉੱਠਣਾ

– ਖਾਣੇ ’ਚ ਫਾਸਟ ਫੂਡ ਨੂੰ ਵੱਡੀ ਮਾਤਰਾ ’ਚ ਸ਼ਾਮਲ ਕਰਨਾ ਜਾਂ ਜ਼ਿਆਦਾ ਚਰਬੀ ਵਾਲੇ ਭੋਜਨ ਜਿਆਦਾ ਕਰਨਾ

Bed Cholesterol ਨੂੰ ਘਟਾਉਣ ਦੇ ਉਪਾਅ

ਸਭ ਤੋਂ ਪਹਿਲਾਂ, ਹਰ ਰੋਜ਼ ਘੱਟੋ-ਘੱਟ 40 ਮਿੰਟ ਕਸਰਤ ਕਰੋ। ਕਸਰਤ ਵਿੱਚ ਤੁਸੀਂ ਹਰ ਰੋਜ਼ 40 ਮਿੰਟ ਦੌੜਨਾ, ਤੇਜ਼ ਸੈਰ, ਤੈਰਾਕੀ, ਜ਼ੁੰਬਾ ਡਾਂਸ ਆਦਿ ਕਰ ਸਕਦੇ ਹੋ। ਇਸ ਤੋਂਂ ਇਲਾਵਾ ਜੇਕਰ ਤੁਸੀਂ ਬੁਢਾਪੇ ਕਾਰਨ ਕਾਰਡੀਓ ਕਸਰਤ ਨਹੀਂ ਕਰ ਪਾ ਰਹੇ ਹੋ ਤਾਂ ਆਮ ਯੋਗਾ ਵੀ ਕਰ ਸਕਦੇ ਹੋ। ਇਸ ਤੋਂਂ ਇਲਾਵਾ, ਖਾਣਾ ਖਾਂਦੇ ਸਮੇਂਂ ਸਾਵਧਾਨ ਰਹੋ। ਜ਼ਿਆਦਾ ਚਰਬੀ ਵਾਲਾ ਭੋਜਨ ਖਾਣ ਦੀ ਬਜਾਏ ਫਾਈਬਰ ਨਾਲ ਭਰਪੂਰ ਭੋਜਨ ਖਾਓ। ਨਿਯਮਤ ਤੌਰ ’ਤੇ ਤੁਹਾਡੇ ਸਰੀਰ ਦੇ ਭਾਰ ਅਨੁਸਾਰ ਪ੍ਰੋਟੀਨ ਦਾ ਸੇਵਨ ਕਰੋ।

ਉਦਾਹਰਣ ਵਜੋਂਂ ਜੇਕਰ ਤੁਹਾਡਾ ਭਾਰ 55 ਕਿਲੋ ਹੈ ਤਾਂ ਆਪਣੀ ਰੋਜ਼ਾਨਾ ਖ਼ੁਰਾਕ ’ਚ 55 ਗ੍ਰਾਮ ਪ੍ਰੋਟੀਨ ਜ਼ਰੂਰ ਖਾਓ।

Related posts

ਬੱਚਿਆਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਪਛਾਣਨ ‘ਚ ਨਾ ਕਰੋ ਦੇਰ, ਕਈ ਫੈਕਟਰ ਹੁੰਦੇ ਜ਼ਿੰਮੇਵਾਰ

On Punjab

Health : ਛੇ ਦਿਨ ‘ਚ ਆਯੁਰਵੇਦ ਨਾਲ ਠੀਕ ਹੋਇਆ ਕੋਰੋਨਾ

On Punjab

ਸਰਦੀਆਂ ‘ਚ ਮੂਲੀ ਖਾਣ ਨਾਲ ਦੂਰ ਹੁੰਦੀਆਂ ਹਨ ਇਹ 4 ਸਮੱਸਿਆਵਾਂ, ਤੁਸੀਂ ਵੀ ਅਜ਼ਮਾਓ

On Punjab