18.21 F
New York, US
December 23, 2024
PreetNama
ਖਬਰਾਂ/News

Laung Benefits : ਮੂੰਹ ਦੀ ਬਦਬੂ ਕਾਰਨ ਝੱਲਣੀ ਪੈਂਦੀ ਹੈ ਸ਼ਰਮਿੰਦਗੀ ਤਾਂ ਇਸ ਤਰ੍ਹਾਂ ਕਰੋ ਲੌਂਗ ਦਾ ਇਸਤੇਮਾਲ

ਜੇਕਰ ਤੁਸੀਂ ਵੀ ਮੂੰਹ ‘ਚੋਂ ਆਉਣ ਵਾਲੀ ਬਦਬੂ ਤੋਂ ਪਰੇਸ਼ਾਨ ਹੋ ਅਤੇ ਲੋਕਾਂ ਦੇ ਵਿਚਕਾਰ ਬੈਠਣ ‘ਤੇ ਇਸ ਕਾਰਨ ਸ਼ਰਮ ਮਹਿਸੂਸ ਕਰਦੇ ਹੋ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਦਰਅਸਲ, ਸਾਡੀ ਰਸੋਈ ‘ਚ ਵਰਤਿਆ ਜਾਣ ਵਾਲਾ ਲੌਂਗ ਵੀ ਇਕ ਸ਼ਾਨਦਾਰ ਔਸ਼ਧੀ ਹੈ, ਜੋ ਸਾਹ ਦੀ ਬਦਬੂ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਬੇਹੱਦ ਮਦਦਗਾਰ ਹੈ। ਆਯੁਰਵੈਦ ਮਾਹਿਰ ਡਾਕਟਰ ਅਜੀਤ ਮਹਿਤਾ ਨੇ ਲੌਂਗ ਨੂੰ ਸਾਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਔਸ਼ਧੀ ਦੱਸਿਆ ਹੈ। ਉਨ੍ਹਾਂ ਆਪਣੀ ਪੁਸਤਕ ‘ਸਵਦੇਸ਼ੀ ਚਿਕਿਤਸਾ ਸਾਰ’ ਵਿਚ ਇਨ੍ਹਾਂ ਵਿਸ਼ੇਸ਼ ਗੱਲਾਂ ਦਾ ਜ਼ਿਕਰ ਕੀਤਾ ਹੈ।

ਲੌਂਗ ਦੇ ਫਾਇਦੇ

ਲੌਂਗ ‘ਚ ਇਕ ਵਿਸ਼ੇਸ਼ ਤੱਤ ‘ਕਲੋਵੇਨ’ ਹੁੰਦਾ ਹੈ, ਜੋ ਕਈ ਫੰਗਲ ਇਨਫੈਕਸ਼ਨ ਨਾਲ ਲੜਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਲੌਂਗ ‘ਚ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ, ਜੋ ਬੈਕਟੀਰੀਆ ਨਾਲ ਲੜਨ ‘ਚ ਮਦਦ ਕਰਦੇ ਹਨ। ਪਾਚਨ ਕਿਰਿਆ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ। ਲੌਂਗ ‘ਚ ਵਿਸ਼ੇਸ਼ ਬੇਹੋਸ਼ ਕਰਨ ਵਾਲੀ ਵਿਸ਼ੇਸ਼ਤਾ ਹੁੰਦੀ ਹੈ ਜੋ ਦਰਦ ਘਟਾਉਣ ‘ਚ ਮਦਦ ਕਰਦੀ ਹੈ। ਨਾਲ ਹੀ ਇਹ ਦੰਦਾਂ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਇਸ ਵਿਚ ਪਾਇਆ ਜਾਣ ਵਾਲਾ ਤੱਤ ਦੰਦਾਂ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਮਸੂੜਿਆਂ ਨੂੰ ਸਿਹਤਮੰਦ ਰੱਖਦਾ ਹੈ।

ਸਾਹ ‘ਚੋਂ ਬਦਬੂ ਆਵੇ ਤਾਂ ਇਸ ਤਰ੍ਹਾਂ ਕਰੋ ਲੌਂਗ ਦੀ ਵਰਤੋਂ

ਮੂੰਹ ‘ਚੋਂ ਬਦਬੂ ਆਉਣ ‘ਤੇ ਇਕ ਲੌਂਗ ਮੂੰਹ ‘ਚ ਰੱਖ ਕੇ ਰੋਜ਼ ਭੋਜਨ ਤੋਂ ਬਾਅਦ ਚੂਸਣ ਨਾਲ ਮੂੰਹ ‘ਚੋਂ ਬਦਬੂ ਆਉਣੀ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਲੌਂਗ ਨੂੰ ਮੂੰਹ ‘ਚ ਰੱਖਣ ਨਾਲ ਕਫ ਆਸਾਨੀ ਨਾਲ ਬਾਹਰ ਆ ਜਾਂਦੀ ਹੈ ਤੇ ਕਫ ਦੀ ਬਦਬੂ ਦੂਰ ਹੁੰਦੀ ਹੈ। ਦੰਦਾਂ ਦਾ ਦਰਦ ਵੀ ਦੂਰ ਹੋ ਜਾਂਦਾ ਹੈ।

ਲੌਂਗ ਦਾ ਸੇਵਨ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਪਾਚਨ ਸ਼ਕਤੀ ਵਧਦੀ ਹੈ। ਗਠੀਆ ਰੋਗ ‘ਚ ਵੀ ਰਾਹਤ ਦਿੰਦਾ ਹੈ। ਪਾਨ ‘ਚ ਜ਼ਿਆਦਾ ਚੂਨਾ ਖਾਣ ਨਾਲ ਜੀਭ ਫੱਟ ਗਈ ਹੋਵੇ ਤਾਂ ਲੌਂਗ ਚੂਸਣ ਨਾਲ ਜੀਭ ਨੂੰ ਰਾਹਤ ਮਿਲਦੀ ਹੈ।

ਪਾਚਨ ਕਿਰਿਆ ਕਾਰਨ ਸਾਹ ‘ਚ ਬਦਬੂ ਆਉਂਦੀ ਹੈ ਤਾਂ ਖਾਣਾ ਖਾਣ ਤੋਂ ਬਾਅਦ ਅੱਧਾ ਚੱਮਚ ਸੌਂਫ ਦੇ ​​ਨਾਲ ਲੌਂਗ ਨੂੰ ਚਬਾਓ। ਇਹ ਮੂੰਹ ਦੇ ਰੋਗਾਂ ਤੇ ਸੁੱਕੀ ਖਾਂਸੀ ‘ਚ ਲਾਭਕਾਰੀ ਹੈ। ਇਸ ਨਾਲ ਬੈਠੀ ਹੋਈ ਆਵਾਜ਼ ਖੁੱਲ੍ਹ ਜਾਂਦੀ ਹੈ ਤੇ ਗਲੇ ਦੀ ਖੁਸ਼ਕੀ ਤੇ ਅਵਾਜ਼ ਦੀ ਖਰਾਸ਼ ਠੀਕ ਹੁੰਦੀ ਹੈ।

Related posts

ਪਾਕਿਸਤਾਨ ਵਿੱਚ ਆਤਮਘਾਤੀ ਹਮਲਾ, 9 ਪੁਲਿਸ ਅਧਿਕਾਰੀਆਂ ਦੀ ਮੌਤ

On Punjab

ਪਾਕਿਸਤਾਨ : ਬਲੋਚਿਸਤਾਨ ‘ਚ ਵੱਖ-ਵੱਖ ਥਾਵਾਂ ‘ਤੇ ਅੱਤਵਾਦੀ ਹਮਲੇ, 12 ਜਵਾਨ ਸ਼ਹੀਦ

On Punjab

SpaceX ਦਾ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਲਾਂਚ ਕਰਨ ਤੋਂ ਬਾਅਦ ਤਬਾਹ, ਐਲੋਨ ਮਸਕ ਦਾ ਮਿਸ਼ਨ ਦੂਜੀ ਵਾਰ ਅਸਫਲ

On Punjab