PreetNama
ਰਾਜਨੀਤੀ/Politics

CM ਭਗਵੰਤ ਮਾਨ ਹੁਸੈਨੀ ਵਾਲਾ ਵਿਖੇ ਕਰਦੇ ਰਹੇ ਸ਼ਹੀਦਾਂ ਨੂੰ ਸਿਜਦਾ, ਪੁਲਿਸ ਨੇ ਹਰ ਆਮ ਤੇ ਖਾਸ ਨੂੰ ਰੋਕੀ ਰੱਖਿਆ ਸ਼ਹੀਦੀ ਸਮਾਰਕ ਦੇ ਬਾਹਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਥਿਤ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਮਾਰਕਾਂ ‘ਤੇ ਪਹੁੰਚੇ ਅਤੇ ਸ਼ਹੀਦਾਂ ਨੂੰ ਸਿਜਦਾ ਕੀਤਾ । ਇਸ ਦੌਰਾਨ ਆਮ ਆਦਮੀ (ਮੁੱਖ ਮੰਤਰੀ) ਦਾ ਖ਼ਾਸ ਚਿਹਰਾ ਉਸ ਵੇਲੇ ਨਜ਼ਰ ਆਇਆ, ਜਦੋਂ ਭਗਵੰਤ ਮਾਨ ਦੇ ਹੁਸੈਨੀਵਾਲਾ ਵਿਖੇ ਪੂਰੇ ਪ੍ਰੋਗਰਾਮ ਦੌਰਾਨ ਪੁਲਿਸ ਵੱਲੋਂ ਜਿੱਥੇ ਆਮ ਲੋਕਾਂ ਨੂੰ ਸਮਾਰਕਾਂ ਤੋਂ ਦੂਰ ਹੀ ਰੋਕੀ ਰੱਖਿਆ, ਉਥੇ ਮੀਡੀਆ ਕਰਮੀਆਂ ਨੂੰ ਵੀ ਸਮਾਰਕ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਪਹਿਲੋਂ ਸਮੇਂ ਤੋਂ ਪੰਜ ਮਿੰਟ ਪਹਿਲਾਂ ਹੁਸੈਨੀਵਾਲਾ ਸ਼ਹੀਦੀ ਸਮਾਰਕ ਪਹੁੰਚੇ ਭਗਵੰਤ ਮਾਨ ਨੇ ਸ਼ਹੀਦ ਏ ਆਜ਼ਮ ਸੁਖਦੇਵ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸ਼ਿਵਰਾਮ ਰਾਜਗੁਰੂ ਅਤੇ ਬੀ ਕੇ ਦੱਤ ਦੀਆਂ ਸਮਾਧੀਆਂ ਤੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

Related posts

ਵਿਧਾਨ ਸਭਾ ਚੋਣਾਂ: ਕੇਜਰੀਵਾਲ ਵੱਲੋਂ ਨਵੀਂ ਦਿੱਲੀ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ

On Punjab

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ: ਪਾਕਿਸਤਾਨ ਤੇ ਨੇਪਾਲ ਨੇ ਚੌਥੇ ਸਥਾਨ ਦੇ ਪਲੇਅਆਫ ਮੈਚ ਜਿੱਤੇ

On Punjab

ਡੇਟਾ ਸੁਰੱਖਿਆ ਨਿਯਮਾਂ ’ਚ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ’ਤੇ ਜ਼ੋਰ: ਵੈਸ਼ਨਵ

On Punjab