ਪੰਜਾਬ ਦੇ ਸੀਐੱਮ ਭਗਵੰਤ ਮਾਨ ਅੱਜ ਸੋਮਵਾਰ ਸੰਗਰੂਰ ਦੇ ਦਿੜ੍ਹਬਾ ‘ਚ ਨਵੀਂ ਸਬ- ਤਹਿਸੀਲ ਦਾ ਉਦਘਾਟਨ ਕਰਨ ਲਈ ਪਹੁੰਚੇ ਜਿਥੇ ਉਨ੍ਹਾਂ ਨੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ‘ਤੇ ਤਨਜ਼ ਕੱਸਦਿਆਂ ਆਖਿਆ ਕਿ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਨੇ ਕ੍ਰਿਕਟਰ ਕੋਲੋਂ 2 ਕਰੋੜ ਦੀ ਰਿਸ਼ਵਤ ਮੰਗੀ ਸੀ। ਉਨ੍ਹਾਂ ਆਖਿਆ ਇਨ੍ਹਾਂ ਲਈ 2 ਦਾ ਮਤਲਬ 2 ਕਰੋੜ ਰੁਪਏ ਹੈ। ਸੀਐੱਮ ਮਾਨ ਨੇ ਤਨਜ਼ ਕੱਸਦਿਆਂ ਇਹ ਵੀ ਆਖਿਆ ਕਿ ਇਹ ਆਪਣੇ ਆਪ ਨੂੰ ਗਰੀਬ ਦੱਸਦੇ ਹਨ ਤੇ ਫਿਰ ਆਖਦੇ ਹਨ ਕਿ ਵਿਜੀਲੈਂਸ ਗਰੀਬਾਂ ਦੇ ਘਰ ਜਾ ਰਹੀ ਹੈ।
ਇਨ੍ਹਾਂ ਸਾਰੇ ਤਨਜ਼ਾਂ ਦਾ ਜਵਾਬ ਦਿੰਦੇ ਹੋਏ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਇਕ ਪੰਜਾਬੀ ਨਿਊਜ਼ ਚੈਨਲ ਨੂੰ ਦਿੱਤੇ ਇਕ ਬਿਆਨ ਵਿਚ ਆਖਿਆ ਕਿ ਮੈਂ ਕੋਈ ਖਿਡਾਰੀ ਭਾਣਜੇ ਕੋਲ ਨਹੀਂ ਭੇਜਿਆ, ਇਹ ਮੈਨੂੰ ਜੇਲ੍ਹ ਭੇਜਣਾ ਚਾਹੁੰਦੇ ਹਨ।ਇਹ ਮੇਰੇ ਬਾਰੇ ‘ਚ ਗਲਤ ਪ੍ਰਚਾਰ ਕਰ ਰਹੇ ਹਨ।