39.04 F
New York, US
November 22, 2024
PreetNama
ਸਿਹਤ/Health

Coffee Health Benefits: ਕੀ ਤੁਸੀਂ ਜਾਣਦੇ ਹੋ ਕੌਫੀ ਪੀਣ ਦੇ ਫਾਇਦੇ ਤੇ ਨੁਕਸਾਨ?

ਲੋਕ ਕੌਫੀ ਦੀ ਵਰਤੋਂ ਆਮ ਤੌਰ ‘ਤੇ ਤਾਜ਼ਗੀ ਅਤੇ ਫੁਰਤੀ ਲਈ ਕਰਦੇ ਹਨ। ਕੌਫੀ ਰੋਜ਼ਾਨਾ ਸ਼ੌਕ ਨਾਲ ਪੀ ਜਾਂਦੀ ਹੈ, ਇਸ ਲਈ ਇਸ ਦੇ ਫਾਇਦੇ ਅਤੇ ਨੁਕਸਾਨਾਂ ਨੂੰ ਜਾਣਨਾ ਮਹੱਤਵਪੂਰਨ ਹੈ।

ਕੌਫੀ ਦੇ ਲਾਭ:

1. ਊਰਜਾ ਦੇ ਪੱਧਰ ਨੂੰ ਵਧਾਉਣ ‘ਚ ਕੌਫੀ ਦੇ ਲਾਭ:

ਕੌਫੀ ਕੰਮ ਕਰਨ ਦੀ ਸਮਰੱਥਾ ਵਧਾਉਣ ‘ਚ ਮਦਦਗਾਰ ਹੋ ਸਕਦੀ ਹੈ। ਇਹ ਇਸ ਲਈ ਹੈ ਕਿਉਂਕਿ ਕਾਫੀ ਵਿੱਚ ਉਤੇਜਨਾ ਨੂੰ ਵਧਾਉਣ ਵਾਲਾ ਤੱਤ ਕੈਫੀਨ ਪਾਈ ਜਾਂਦੀ ਹੈ।

2. ਭਾਰ ਘਟਾਉਣ ‘ਚ ਕੌਫੀ ਦੇ ਫਾਇਦੇ:

ਭਾਰ ਘਟਾਉਣ ਦੇ ਘਰੇਲੂ ਉਪਚਾਰ ਦੇ ਤੌਰ ‘ਤੇਕੌਫੀ ਨੂੰ ਸਹੀ ਸਮਝਿਆ ਜਾਂਦਾ ਹੈ। ਦਰਅਸਲ, ਇਸ ‘ਚ ਮੌਜੂਦ ਕੈਫੀਨ metabolism ਨੂੰ ਵਧਾਉਂਦਾ ਹੈ। ਨਾਲ ਹੀ, ਥਰਮੋਗੇਨੇਸਿਸ ਇਫ਼ੇਕਟ ਮੋਟਾਪੇ ਨੂੰ ਨਿਯੰਤਰਿਤ ਕਰਨ ‘ਚ ਮਦਦਗਾਰ ਹੋ ਸਕਦਾ ਹੈ।

3. ਟਾਈਪ 2 ਡਾਇਬਿਟੀਜ਼ ‘ਚ ਕੌਫੀ ਦੇ ਲਾਭ:

ਨਿਯਮਿਤ ਤੌਰ ‘ਤੇ ਕੌਫੀ ਦਾ ਸੇਵਨ ਕਰਨਾ ਟਾਈਪ 2 ਡਾਇਬਿਟੀਜ਼ ਦੇ ਜੋਖਮ ਨੂੰ ਘਟਾ ਸਕਦਾ ਹੈ।

4. ਤਣਾਅ ਦੀ ਰੋਕਥਾਮ ‘ਚ ਕੌਫੀ ਦੇ ਫਾਇਦੇ:

ਮਾਹਰ ਮੰਨਦੇ ਹਨ ਕਿ ਕੈਫੀਨ ਤਣਾਅ ਨੂੰ ਘਟਾਉਣ ‘ਚ ਸਕਾਰਾਤਮਕ ਭੂਮਿਕਾ ਨਿਭਾ ਸਕਦੀ ਹੈ, ਕਿਉਂਕਿ ਇਸ ਦੇ ਸੇਵਨ ਨਾਲ ਐਲਫਾ-ਐਮੀਲੇਜ (ਐਸਏਏ) ਨਾਂ ਦਾ ਪਾਚਕ ਵਾਧਾ ਹੋ ਸਕਦਾ ਹੈ। ਕੈਫੀਨ ਦੀਆਂ ਇਹ ਵਿਸ਼ੇਸ਼ਤਾਵਾਂ ਤਣਾਅ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ।
ਕੌਫੀ ਪੀਣ ਦੇ ਨੁਕਸਾਨ:

ਐੱਫਡੀਏ (ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਅਨੁਸਾਰ ਕੈਫੀਨ ਦੀ ਜ਼ਿਆਦਾ ਮਾਤਰਾ ਕੁਝ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ।

-ਇਨਸੌਮਨੀਆ (ਨੀਂਦ ਨਾ ਆਉਣਾ)

-ਘਬਰਾਹਟ

-ਚਿੰਤਾ

-ਧੜਕਣ ਤੇਜ਼ ਹੋਣਾ

-ਪੇਟ ਖਰਾਬ ਹੋਣਾ

-ਜੀਅ ਮਚਲਣਾ

-ਸਿਰ ਦਰਦ

-ਡਿਸਫੋਰਿਆ (ਖੁਸ਼ੀ ਦੀ ਘਾਟ)

Related posts

Yoga Asanas for Kids : ਆਪਣੇ ਬੱਚਿਆਂ ਦਾ ਦਿਮਾਗ਼ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਰਵਾਓ ਇਹ ਯੋਗ ਆਸਣ, ਜਾਣੋ ਇਸ ਦੇ ਫਾਇਦੇ

On Punjab

ਗੁੱਸੇ ‘ਤੇ ਰੱਖਣਾ ਹੈ ਕਾਬੂ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

On Punjab

ਸਾਵਧਾਨ! ਦੇਸੀ ਘਿਓ ਦੇ ਨਾਂ ‘ਤੇ ਵਿਕ ਰਿਹਾ ਜ਼ਹਿਰ

On Punjab