ਅਮਰੀਕਾ ਦੇ ਨਿਊਜਰਸੀ ’ਚ ਇਕ ਆਈਟੀ ਫਰਮ ਨੂੰ 25,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਇਸ ਲਈ ਲਗਾਇਆ ਗਿਆ ਕਿਉਂਕਿ ਇਸ ਨੇ ਇਸ਼ਤਿਹਾਰ ਵਿਚ ਸਿਰਫ਼ ਭਾਰਤੀ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਸਨ, ਜਿਸ ਨੂੰ ਪੱਖਪਾਤੀ ਦੱਸਿਆ ਗਿਆ ਸੀ।
ਇਨਫੋਸਾਫਟ ਸਾਲਿਊਸ਼ਨ ਇੰਕ ਵੱਲੋਂ ਇਮੀਗ੍ਰੇਸ਼ਨ ਤੇ ਨੈਸ਼ਨੈਲਿਟੀ ਐਕਟ ਦੀ ਉਲੰਧਣਾ ਪਾਇਆ ਗਿਆ। ਦੋਸ਼ ਹੈ ਕਿ ਕੰਪਨੀ ਨੇ ਜੁਲਾਈ ਤੇ ਅਗਸਤ 2021 ’ਚ ਛੇ ਭੇਦਭਾਵ ਨਾਲ ਭਰੇ ਇਸ਼ਤਿਹਾਰ ਦਿੱਤੇ ਸਨ। ਨਿਆਂ ਵਿਭਾਗ ਵੱਲੋਂ ਕਿਹਾ ਗਿਆ ਕਿ ਇਕ ਦੇਸ਼ ਦੇ ਲੋਕਾਂ ਲਈ ਮੰਗੀ ਗਈ ਇਹ ਅਰਜ਼ੀ ਦੂਜੇ ਸਮਰੱਥ ਉਮੀਦਵਾਰਾਂ ਦੇ ਖਿਲਾਫ ਹੈ। ਇਹ ਉਨ੍ਹਾਂ ਨੂੰ ਮੌਕੇ ਤੋਂ ਵਾਂਝਾ ਕਰ ਰਿਹਾ ਹੈ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ।