ਭਾਰਤੀ-ਅਮਰੀਕੀ ਸਾਂਸਦ ਰੋ ਖੰਨਾ ‘ਕਾਂਗੇ੍ਰਸ਼ਨਲ ਇੰਡੀਆ ਕਾਕਸ’ ਦੇ ਡੈਮੋਕ੍ਰੇਟਿਕ ਉਪ-ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਅਹੁਦੇ ਨੂੰ 1994 ’ਚ ਬਣਾਇਆ ਗਿਆ ਸੀ। ਉਹ ਸਿਲੀਕਾਨ ਵੈਲੀ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸÎਾਂਸਦ ਹਨ। 44 ਸਾਲਾ ਖੰਨਾ ਹਾਲ ਹੀ ’ਚ ਤੀਸਰੀ ਵਾਰ ਇਥੋਂ ਚੁਣੇ ਗਏ। ਉਹ ਕੈਲੀਫੋਰਨੀਆ ਦੀ ਸੈਨੇਟ ਸੀਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਕਮਲਾ ਹੈਰਿਸ ਵੱਲੋਂ ਉਪ-ਰਾਸ਼ਟਰਪਤੀ ਦਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਜਾਵੇਗੀ। ਉਹ ਜਨਵਰੀ ਤੋਂ ਇਸ ਅਹੁਦੇ ਨੂੰ ਸੰਭਾਲੇਗੀ।
ਡੈਮੋਕ੍ਰੇਟਿਕ ਮੀਤ ਪ੍ਰਧਾਨ ਤੇ ਸਾਂਸਦ ਬ੍ਰੈਡ ਸ਼ਰਮਨ ਨੇ ਆਪਣੇ ਸਹਿਯੋਗੀ ਸਾਂਸਦਾਂ ਨੂੰ ਭੇਜੀ ਈਮੇਲ ’ਚ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੋ ਖੰਨਾ ਡੈਮੋਕ੍ਰੇਟਿਕ ਉਪ-ਪ੍ਰਧਾਨ ਵਜੋਂ ਸ਼ਾਨਦਾਰ ਕੰਮ ਕਰਨਗੇ। 1976 ’ਚ ਫਿਲਾਡੇਲੀਫਿਆ ’ਚ ਜਨਮੇ ਖੰਨਾ ਅਮਰੀਕੀ ਪ੍ਰਤੀਨਿਧੀ ਸਭਾ ’ਚ ਚਾਰ ਭਾਰਤੀ-ਅਮਰੀਕੀ ਸਾਂਸਦਾਂ ’ਚੋਂ ਸਭ ਤੋਂ ਘੱਟ ਉਮਰ ਦੇ ਹਨ। 55 ਸਾਲ ਦੀ ਡਾ. ਅਮੀ ਬੇਰਾ, ਸਮੋਸਾ ਕਾਕਸ ਦੇ ਸਭ ਤੋਂ ਸੀਨੀਅਰ ਮੈਂਬਰ ਹਨ। ਇਸ ਤੋਂ ਇਲਾਵਾ 47 ਸਾਲਾ ਰਾਜਾ ਕ੍ਰਿਸ਼ਨ ਮੂਰਤੀ ਤੇ 55 ਸਾਲਾ ਪ੍ਰਮਿਲਾ ਜੈਪਾਲ ਹਨ ਤੇ ਦੋ ਹੋਰ ਮੈਂਬਰ ਹਨ।
ਖੰਨਾ ਦੇ ਪਿਤਾ ਇਕ ਕੈਮੀਕਲ ਇੰਜੀਨੀਅਰ ਹਨ, ਜਿਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ ਤੇ ਮਿਸ਼ੀਗਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਤੇ ਉਨ੍ਹਾਂ ਦੀ ਮਾਂ ਇਕ ਸਕੂਲ ’ਚ ਅਧਿਆਪਕ ਰਹਿ ਚੁੱਕੀ ਹੈ। ਖੰਨਾ ਭਾਰਤ-ਅਮਰੀਕਾ ਸਬੰਧਾਂ ਦੇ ਮਜ਼ਬੂਤ ਸਮਰਥਕ ਮੰਨੇ ਜਾਂਦੇ ਹਨ। ਇਸ ਤੋਂ ਪਹਿਲਾਂ ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵਣਜ ਮੰਤਰਾਲੇ ’ਚ ਉਹ-ਸਹਾਇਕ ਮੰਤਰੀ ਰਹਿ ਚੁੱਕੇ ਹਨ। ਉਹ ਇਸ ਅਹੁਦੇ ’ਤੇ ਅਗਸਤ 2009 ਤੋਂ ਅਗਸਤ 2011 ਤਕ ਰਹੇ।
ਰੋ ਖਨਾ 2016 ’ਚ ਮਾਈਕ ਹਾਂਡਾ ਨੂੰ ਹਰਾ ਕੇ ਪਹਿਲੀ ਵਾਰ ਅਮਰੀਕੀ ਕਾਂਗਰਸ ’ਚ ਪਹਿਲੀ ਵਾਰ ਚੁਣੇ ਗਏ ਸਨ। ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ’ਚ ਹੀ ਨਹÄ ਸਗੋਂ ਵਿਦੇਸ਼ ਨੀਤੀ, ਰਾਸ਼ਟਰੀ ਸੁਰੱਖਿਆ, ਵਾਤਾਵਰਨ, ਵਪਾਰਕ ਤੇ ਨਿਰਮਾਣ ਨੌਕਰੀਆਂ ਨਾਲ ਸਬੰਧਤ ਪ੍ਰਮੁੱਖ ਮੁੱਦਿਆਂ ’ਤੇ ਰਾਸ਼ਟਰੀ ਪੱਧਰ ’ਤੇ ਪਛਾਣ ਬਣਾਈ। 117ਵੀਂ ਕਾਂਗਰਸ ’ਚ ਉਪ-ਪ੍ਰਧਾਨ ਵਜੋਂ ਕੰਮ ਕਰਨ ਤੋਂ ਬਾਅਦ ਉਹ 118ਵੀਂ ਕਾਂਗਰਸ ਲਈ ਕਾਕਸ ਦੇ ਡੈਮੋਕ੍ਰੇਟਿਕ ਮੀਤ ਪ੍ਰਧਾਨ ਬਣ ਸਕਦੇ ਹਨ।