ਦੇਸ਼ ’ਚ ਕੋਰੋਨਾ ਮਹਾਮਾਰੀ ਵਿਚਕਾਰ ਇਕ ਬਹਿਸ ਵੀ ਚੱਲ ਰਹੀ ਹੈ ਕਿ ਕੀ ਵੈਕਸੀਨ ਦੀ ਡੋਜ਼ ਲੈਣ ਨਾਲ ਜਾਨ ਬਚ ਸਕਦੀ ਹੈ। ਕੋਰੋਨਾ ਦੀ ਵੈਕਸੀਨ ਕਿੰਨੀ ਪ੍ਰਭਾਵਸ਼ਾਲੀ ਹੈ। ਵੈਕਸੀਨ ਦੀ ਡੋਜ਼ ਨਾਲ ਕੀ ਕੋਰੋਨਾ ਵਾਇਰਸ ਦਾ ਅਸਰ ਘੱਟ ਹੋਵੇਗਾ। ਇਸਤੋਂ ਇਲਾਵਾ ਕਿਹੜੀ ਕੰਪਨੀ ਦੀ ਵੈਕਸੀਨ ਚੰਗੀ ਹੈ। ਕਿਹੜੀ ਵੈਕਸੀਨ ਜ਼ਿਆਦਾ ਪ੍ਰਭਾਵਸ਼ਾਲੀ ਹੈ। ਦੇਸ਼ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਚੱਲ ਰਹੀ ਸਿਆਸਤ ’ਚ ਕੁਝ ਲੋਕਾਂ ਦੇ ਮਨ ’ਚ ਇਹ ਸਵਾਲ ਵੀ ਉੱਠ ਰਹੇ ਹਨ। ਇਸ ਦੌਰਾਨ ਭਾਰਤ ਸਰਕਾਰ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਆਪਣੇ ਟੀਕਾਕਰਨ ਨੂੰ ਤੇਜ਼ ਕਰ ਦਿੱਤਾ ਹੈ। ਦੇਸ਼ ’ਚ ਹੁਣ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਆਖ਼ਰ ਸਰਕਾਰ ਦੇ ਇਸ ਫ਼ੈਸਲੇ ਦਾ ਕੀ ਹੋਵੇਗਾ। ਇਸ ਬਾਬਤ ਯਸ਼ੋਦਾ ਹਸਪਤਾਲ ਦੇ ਚੇਅਰਮੈਨ ਡਾ. ਪੀਐੱਨ ਅਰੋੜਾ ਨੇ ਭਾਰਤ ’ਚ ਵੈਕਸੀਨ ਪ੍ਰਕਿਰਿਆ ਅਤੇ ਲੋਕਾਂ ਦੇ ਮਨ ’ਚ ਉੱਠ ਰਹੇ ਸਵਾਲਾਂ ਦਾ ਇਕ-ਇਕ ਕਰਕੇ ਉੱਤਰ ਦਿੱਤਾ। ਆਓ ਜਾਣਦੇ ਹਾਂ ਉਨ੍ਹਾਂ ਦੇ ਜਵਾਬ।
ਸ਼ੱਕ ਤੋਂ ਬਾਹਰ ਨਿਕਲੋ, ਮੌਕੇ ਦਾ ਫਾਇਦਾ ਚੁੱਕੋ
– ਆਪਣੇ ਉੱਤਰ ਦੇ ਕ੍ਰਮ ’ਚ ਡਾ. ਅਰੋੜਾ ਨੇ ਸਭ ਤੋਂ ਪਹਿਲਾਂ ਲੋਕਾਂ ਦੀ ਜਿਗਿਆਸਾ ਅਤੇ ਮਨ ’ਚ ਉੱਠ ਰਹੇ ਵਹਿਮ ਤੋਂ ਪਰਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੁਆਰਾ ਸੁਲਭ ਵੈਕਸੀਨ ਪੂਰੀ ਤਰ੍ਹਾਂ ਨਾਲ ਦਰੁਸਤ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਦੇਸ਼ ’ਚ ਕੋਵਿਡਸ਼ੀਲਡ ਅਤੇ ਕੋਵੈਕਸੀਨ ਆਮ ਲੋਕਾਂ ਲਈ ਸੁਲਭ ਹੈ, ਇਹ ਦੇਸ਼ ’ਚ ਟੈਸਟ ਤੋਂ ਬਾਅਦ ਪੇਸ਼ ਕੀਤੀ ਗਈ ਹੈ
ਡਾ. ਅਰੋੜਾ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਕਈ ਦੇਸ਼ਾਂ ਨੇ ਆਪਣੀ-ਆਪਣੀ ਵੈਕਸੀਨ ਵਿਕਸਿਤ ਕੀਤੀ ਹੈ। ਉਨ੍ਹਾਂ ਨੇ ਕਿਹਾ ਵੈਕਸੀਨ ਦਾ ਨਿਰਮਾਣ ਸਰਕਾਰਾਂ ਨਹੀਂ, ਬਲਕਿ ਦੁਨੀਆ ਦੀਆਂ ਚੁਨਿੰਦਾ ਦਵਾਈ ਕੰਪਨੀਆਂ ਕਰ ਰਹੀਆਂ ਹਨ। ਸਰਕਾਰਾਂ ਦਾ ਉਸ ’ਚ ਸਹਿਯੋਗ ਜ਼ਰੂਰ ਰਹਿੰਦਾ ਹੈ। ਸਾਡੇ ਦੇਸ਼ ’ਚ ਕਈ ਸਰਕਾਰ ਏਜੰਸੀਆਂ ਦਾ ਉਸ ’ਤੇ ਕੰਟਰੋਲ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਇਕ ਹੀ ਰੋਗ ਲਈ ਕਈ ਕੰਪਨੀਆਂ ਮੈਡੀਸਨ ਤਿਆਰ ਕਰਦੀਆਂ ਹਨ, ਉਸੀ ਤਰ੍ਹਾਂ ਨਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੁਨੀਆ ਦੀਆਂ ਕੁਝ ਕੰਪਨੀਆਂ ਵੈਕਸੀਨ ਤਿਆਰ ਕਰ ਰਹੀਆਂ ਹਨ।
– ਡਾ. ਅਰੋੜਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਟੀਕਾਕਰਨ ਦੇ ਮਾਮਲੇ ’ਚ ਮਿਸਾਲ ਕਾਇਮ ਕੀਤੀ ਹੈ। ਵਿਕਸਿਤ ਮੁਲਕ ਭਾਰਤ ਦਾ ਅਨੁਕਰਣ ਕਰ ਰਹੇ ਹਨ। ਹੋਰ ਦੇਸ਼ਾਂ ਦੀ ਤੁਲਨਾ ’ਚ ਭਾਰਤ ਦਾ ਟੀਕਾਕਰਨ ਅਭਿਆਨ ਸਭ ਤੋਂ ਤੇਜ਼ ਰਿਹਾ ਹੈ। ਦੇਸ਼ ’ਚ ਹੁਣ ਤਕ 12 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ।
– ਡਾ. ਅਰੋੜਾ ਦਾ ਕਹਿਣਾ ਹੈ ਕਿ ਵੈਕਸੀਨ ਦੀ ਦੋ ਡੋਜ਼ ਲੈਣ ਨਾਲ ਕੋਰੋਨਾ ਵਾਇਰਸ ਦਾ ਪ੍ਰਭਾਵ ਸੀਮਿਤ ਹੋ ਜਾਂਦਾ ਹੈ ਅਤੇ ਖ਼ਤਰੇ ਦੀ ਸੰਭਾਵਨਾ ਘੱਟ ਹੁੰਦੀ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਵੈਕਸੀਨ ਦੀ ਡੋਜ਼ ਲੈਣ ਤੋਂ ਬਾਅਦ ਤੁਸੀਂ ਸੰਕ੍ਰਮਿਤ ਨਹੀਂ ਹੋ ਸਕਦੇ। ਇਸ ਲਈ ਤੁਹਾਨੂੰ ਵੀ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨਾ ਚਾਹੀਦਾ ਹੈ।