mark zuckerberg says: ਫੇਸਬੁੱਕ ਦੇ ਸੀ.ਈ.ਓ ਮਾਰਕ ਜ਼ੁਕਰਬਰਗ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜ਼ੁਕਰਬਰਗ ਨੇ ਕਿਹਾ ਹੈ ਕਿ ਫੇਸਬੁੱਕ ਵਿਸ਼ਵ ਸਿਹਤ ਸੰਗਠਨ ਦਾ ਇਸ਼ਤਿਹਾਰ ਸੋਸ਼ਲ ਨੈਟਵਰਕ ਤੇ ਮੁਫਤ ਦੇ ਰਿਹਾ ਹੈ। ਜੋ ਵਾਇਰਸ ਨਾਲ ਜੁੜੀਆਂ ਗਲਤ ਜਾਣਕਾਰੀਆਂ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰ ਸਕਦਾ ਹੈ। ਜ਼ੁਕਰਬਰਗ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਕਿ ਕੰਪਨੀ ਰਾਸ਼ਟਰੀ ਸਿਹਤ ਮੰਤਰਾਲਿਆਂ ਅਤੇ ਵਿਸ਼ਵ ਸਿਹਤ ਸੰਗਠਨ ਦੀ ਸੰਸਥਾ – ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਤੇ ਯੂਨੀਸੇਫ ਨਾਲ ਮਿਲ ਕੇ ਕੰਮ ਕਰ ਰਹੀ ਹੈ। ਤਾਂ ਜੋ ਲੋਕ ਵਾਇਰਸ ਨਾਲ ਜੁੜੀ ਸਹੀ ਜਾਣਕਾਰੀ ਸਮੇਂ ਸਿਰ ਪ੍ਰਾਪਤ ਕਰ ਸਕਣ।
ਜ਼ਿਕਰਯੋਗ ਹੈ ਕਿ ਪਹਿਲਾ ਵੀ ਫੇਸਬੁੱਕ ਨੇ ਵਾਇਰਸ ਦੀ ਗਲਤ ਜਾਣਕਾਰੀ ਨਾਲ ਲੜਨ ਲਈ ਕਈ ਕਦਮ ਚਕੇ ਹਨ। ਜਿਸ ਦੇ ਜ਼ਰੀਏ, ਝੂਠੇ ਦਾਅਵਿਆਂ ਅਤੇ ਸਾਜਿਸ਼ਾਂ ਨੂੰ ਪਛਾੜਦਿਆਂ, ਉਪਭੋਗਤਾਵਾਂ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਦਿੱਤੀ ਸਹੀ ਅਤੇ ਨਵੀਨਤਮ ਜਾਣਕਾਰੀ ਦਿੱਤੀ ਹੈ। ਕੋਰੋਨੋਵਾਇਰਸ ਤੋਂ ਪ੍ਰਭਾਵਿਤ ਚੀਨੀ ਸ਼ਹਿਰ ਵੁਹਾਨ ਵਿੱਚ ਕੰਮ ਕਰਨ ਵਾਲੇ ਇੱਕ ਡਾਕਟਰ ਨੇ ਕਿਹਾ ਹੈ ਕਿ ਸ਼ਹਿਰ ਦੇ ਕਈ ਵੱਡੇ ਹਸਪਤਾਲਾਂ ਵਿੱਚ ਵੱਡੀ ਗਿਣਤੀ ‘ਚ ਇਸ ਵਾਇਰਸ ਦੇ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਹਾਲਾਂਕਿ ਉੱਥੇ ਨਵੇਂ ਕੇਸ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨ ਮਰੀਜ਼ਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਕੁਝ ਲੰਮੇ ਸਮੇਂ ਤੱਕ ਚੱਲਣ ਵਾਲੀਆਂ ਦਵਾਈਆਂ ਦੇ ਮਾੜੇ ਪ੍ਰਭਾਵ ਹਨ। ਉਸੇ ਸਮੇਂ, ਵੁਹਾਨ ਵਿੱਚ ਕੰਮ ਕਰਨ ਵਾਲੇ ਇੱਕ ਹੋਰ ਡਾਕਟਰ ਕਾਓ ਬਿਨ ਨੇ ਕਿਹਾ ਹੈ ਕਿ ਵਾਇਰਸ ਵਿਰੁੱਧ ਲੜਾਈ ਅਜੇ ਖ਼ਤਮ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚੀਨੀ ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਦੋ ਐਂਟੀਵਾਇਰਲ ਦਵਾਈਆਂ ਨੂੰ ਤਿਆਰ ਕੀਤਾ ਹੈ। ਜਿਸਦਾ ਮੁੱਢਲਾ ਟੈਸਟ ਸਫਲਤਾਪੂਰਵਕ ਪੂਰਾ ਹੋ ਗਿਆ ਹੈ ਅਤੇ ਜਲਦੀ ਹੀ ਇਨ੍ਹਾਂ ਦਵਾਈਆਂ ਦੇ ਟੈਸਟਾਂ ਦੇ ਨਤੀਜੇ ਵਿਸ਼ਵ ਸਿਹਤ ਸੰਗਠਨ ਨਾਲ ਸਾਂਝੇ ਕੀਤੇ ਜਾਣਗੇ।