ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਹਰ ਦਿਨ ਵਧਦੇ ਜਾ ਰਹੇ ਹਨ। ਦੇਸ਼ ਦੇ ਕਈ ਸੂਬਿਆਂ ‘ਚ ਇਸ ਵਾਇਰਸ ਨਾਲ ਸੰਕ੍ਰਮਿਤਾਂ ਦੀ ਗਿਣਤੀ ਹਰ ਦਿਨ ਇਜ਼ਾਫ਼ਾ ਦੇਖਣ ਨੂੰ ਮਿਲ ਰਿਹਾ ਹੈ। ਇਹੀ ਵਜ੍ਹਾ ਹੈ ਕਿ ਸੂਬਾ ਸਰਕਾਰਾਂ ਨੇ ਆਪਣੇ ਇੱਥੇ ਕੋਰੋਨਾ ਕਰਫਿਊ ਤੇ ਲਾਕਡਾਊਨ ਲਗਾ ਦਿੱਤਾ ਹੈ। ਦੂਜੇ ਪਾਸੇ ਇਸ ਖਤਰਨਾਕ ਵਾਇਰਸ ‘ਤੇ ਕਈ ਫਿਲਮੀ ਸਿਤਾਰੇ ਵੀ ਆਪਣੇ ਚਿੰਤਾ ਜ਼ਾਹਿਰ ਕਰ ਰਹੇ ਹਨ। ਨਾਲ ਹੀ ਫੈਂਨਜ਼ ਤੇ ਲੋਕਾਂ ਨੂੰ ਆਪਣਾ ਖਿਆਲ ਰੱਖਣ ਦੀ ਅਪੀਲ ਵੀ ਕਰ ਰਹੇ ਹਨ।ਬਾਲੀਵੁੱਡ ਤੇ ਹਾਲੀਵੁੱਡ ਦੀ ਮਜ਼ਹੂਰ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਵੀ ਭਾਰਤ ਦੇ ਲੋਕਾਂ ਲਈ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਪ੍ਰਿਅੰਕਾ ਚੋਪੜਾ ਨੇ ਇਹ ਚਿੰਤਾ ਸੋਸ਼ਲ ਮੀਡੀਆ ‘ਤੇ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ ਕੋਰੋਨਾ ਵਾਇਰਸ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋ ਰਹੀ ਹੈ। ਅਦਾਕਾਰਾ ਨੇ ਭਾਰਤ ਦੇ ਸਿਹਤ ਸਿਸਟਮ ‘ਤੇ ਵੀ ਆਪਣੀ ਚਿੰਤਾ ਪ੍ਰਗਟਾਈ ਹੈ। ਪ੍ਰਿਅੰਕਾ ਚੋਪੜਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਇਕ ਨੋਟ ਸਾਂਝਾ ਕੀਤਾ ਹੈ। ਇਸ ਨੋਟ ‘ਚ ਉਨ੍ਹਾਂ ਨੇ ਲਿਖਿਆ ਹੈ ਭਾਰਤ ‘ਚ ਕੋਵਿਡ-19 ਦੀ ਸਥਿਤੀ ਗੰਭੀਰ ਹੈ। ਮੈਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਤਸਵੀਰਾਂ ਤੇ ਕਹਾਣੀਆਂ ਨੂੰ ਦੇਖ ਰਹੀ ਜੋ ਬਹੁਤ ਹੀ ਡਰਾਉਣੀਆਂ ਹਨ। ਸਥਿਤੀ ਕੰਟਰੋਲ ਤੋਂ ਬਾਹਰ ਹੈ ਤੇ ਸਾਡੇ ਮੈਡੀਕਲ ਪ੍ਰਬੰਧ ਇਕ ਟੁੱਟਣ ਵਾਲੇ ਬਿੰਦੂ ‘ਤੇ ਹੈ। ਇਸ ਨਾਲ ਹੀ ਪ੍ਰਿਅੰਕਾ ਚੋਪੜਾ ਨੇ ਭਾਰਤੀ ਲੋਕਾਂ ਤੇ ਫੈਂਨਜ ਨੂੰ ਘਰ ‘ਚ ਰਹਿਣ ਦੀ ਅਪੀਲ ਕੀਤੀ ਹੈ।