39.96 F
New York, US
December 13, 2024
PreetNama
ਖਾਸ-ਖਬਰਾਂ/Important News

Coronavirus: APPLE ਦੇ ਸਾਰੇ ਸਟੋਰ 27 ਮਾਰਚ ਤੱਕ ਰਹਿਣਗੇ ਬੰਦ

Apple close all stores: ਐਪਲ ਨੇ ਦੁਨੀਆਂ ਭਰ ਵਿੱਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ 27 ਮਾਰਚ ਤੱਕ ਚੀਨ ਦੇ ਬਾਹਰ ਸਾਰੇ ਰਿਟੇਲ ਸਟੋਰ ਬੰਦ ਕਰਨ ਦਾ ਫੈਸਲਾ ਕੀਤਾ ਹੈ । ਇਸ ਦੌਰਾਨ ਐਪਲ ਦੇ ਕਰਮਚਾਰੀ ਆਪਣੇ ਘਰਾਂ ਤੋਂ ਕੰਮ ਕਰਨਗੇ । ਮਹੱਤਵਪੂਰਣ ਗੱਲ ਇਹ ਹੈ ਕਿ ਅਮਰੀਕਾ ਵਿੱਚ ਹੁਣ ਤਕ 57 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਿਸ ਕਾਰਨ ਅਮਰੀਕਾ ਦੇ ਕਈ ਸਟੋਰ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ । ਇਸ ਤੋਂ ਇਲਾਵਾ ਐਪਲ ਵੱਲੋਂ ਆਯੋਜਿਤ ਵਰਲਡਵਾਈਡ ਡਿਵੈਲਪਰਜ਼ ਕਾਨਫਰੰਸ ਨੂੰ ਵੀ ਇੱਕ ਆਨਲਾਈਨ ਈਵੈਂਟ ਵਿੱਚ ਬਦਲਿਆ ਗਿਆ ਹੈ ।

ਐਪਲ ਦੇ ਸੀਈਓ ਟਿਮ ਕੁੱਕ ਨੇ ਐਪਲ ਦੀ ਅਧਿਕਾਰਤ ਵੈਬਸਾਈਟ ‘ਤੇ ਜਾਰੀ ਇੱਕ ਪੱਤਰ ਵਿੱਚ ਦੱਸਿਆ ਕਿ ਖਤਰਨਾਕ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ 15 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ । ਇਸ ਤੋਂ ਇਲਾਵਾ ਐਪਲ ਨੇ ਆਪਣੇ ਕਰਮਚਾਰੀਆਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਸਥਾਨਕ ਪੱਧਰ ‘ਤੇ ਮਦਦ ਲਈ ਅਪੀਲ ਕੀਤੀ ਹੈ । ਇਸ ਦੇ ਨਾਲ ਹੀ ਐਪਲ ਦੇ ਸੀਈਓ ਕੁੱਕ ਨੇ 27 ਮਾਰਚ ਤੱਕ ਚੀਨ ਨੂੰ ਛੱਡ ਕੇ ਆਪਣੇ ਸਾਰੇ ਸਟੋਰ ਬੰਦ ਕਰਨ ਦਾ ਫੈਸਲਾ ਲਿਆ ਹੈ ।

ਇਸ ਤੋਂ ਇਲਾਵਾ ਉਸਨੇ ਕਿਹਾ ਕਿ ਲੋਕਾਂ, ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਜੋ ਵੀ ਕਦਮ ਚੁੱਕੇ ਜਾ ਰਹੇ ਹਨ ਉਹ ਬਹੁਤ ਮਹੱਤਵਪੂਰਣ ਹਨ । ਦੱਸ ਦੇਈਏ ਕਿ ਇੱਕ ਅੰਕੜੇ ਅਨੁਸਾਰ ਐਪਲ ਦੇ ਵਿਸ਼ਵ ਭਰ ਵਿੱਚ 400 ਤੋਂ ਵੱਧ ਸਟੋਰ ਹਨ । ਕੁੱਕ ਨੇ ਕਿਹਾ ਕਿ ਸਾਡੀ ਆਨਲਾਈਨ ਸਟੋਰ ਅਤੇ ਸਹਾਇਤਾ ਸੇਵਾਵਾਂ ਕੰਮ ਕਰਦੀਆਂ ਰਹਿਣਗੀਆਂ । ਜਿੱਥੇ ਜਾ ਕੇ ਐਪਲ ਦੇ ਪ੍ਰੋਡਕਟ ਖਰੀਦੇ ਜਾ ਸਕਦੇ ਹਨ ਅਤੇ ਤਕਨੀਕੀ ਸਹਾਇਤਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

ਪੰਜਾਬ ਵਿੱਚ ਮੀਂਹ ਦਾ ਖਤਰਾ ਹਾਲੇ ਵੀ ਨਹੀਂ ਟਲਿਆ । ਬਦਲਦੇ ਮੌਸਮ ਬਾਰੇ ਭਾਰਤੀ ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਦੇਸ਼ ਦੇ ਅਨੇਕਾਂ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ । ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਸਮੇ ਦੌਰਾਨ ਪੰਜਾਬ ਵਿੱਚ ਭਾਰੀ ਮੀਂਹ ਤੇ ਗੜ੍ਹੇਮਾਰੀ ਹੋ ਸਕਦੀ ਹੈ, ਜਿਸ ਨਾਲ ਫਸਲਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ ।

Related posts

ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਰਚਿਆ ਇਤਿਹਾਸ, ਅਮਰੀਕਾ ‘ਚ ਚੁਣੀ ਗਈ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ

On Punjab

ਅਫਸਰਾਂ ਨੇ CM ਭਗਵੰਤ ਮਾਨ ਨੂੰ ਦਿੱਤਾ ਅਲਟੀਮੇਟਮ, ਮੰਤਰੀਆਂ ਨੂੰ ਕਾਬੂ ‘ਚ ਰੱਖੋ, ਨਹੀਂ ਤਾਂ….

On Punjab

‘ਤੁਸੀਂ ਉਦੋਂ ਜੰਮੇ ਵੀ ਨਹੀਂ ਸੀ, ਜਦੋਂ…’, ਇਮਰਾਨ ਨੇ ਪਾਕਿਸਤਾਨੀ ਫੌਜ ਨੂੰ ਦਿੱਤੀ ਖੁੱਲ੍ਹੀ ਚੁਣੌਤੀ

On Punjab