ਫਰਮਾਕਊਟਿਕਲ ਦੀ ਦਿੱਗਜ ਕੰਪਨੀ ਫਾਇਜ਼ਰ ਹੁਣ ਬੱਚਿਆਂ ਲਈ ਕੋਰੋਨਾ ਵੈਕਸੀਨ ਦੀ ਖੁਰਾਕ ਦੇਣ ’ਤੇ ਵਿਚਾਰ ਕਰ ਰਹੀ ਹੈ। ਸਤੰਬਰ ਮਹੀਨੇ ਤਕ ਇਸ ਲਈ ਮਨਜ਼ੂਰੀ ਲੈ ਕੇ ਫਾਇਜ਼ਰ ਯੂਐੱਸ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਦੇ ਕੋਲ ਅਪੀਲ ਕਰੇਗਾ। ਇਸ ਤਹਿਤ 2-11 ਸਾਲ ਦੇ ਬੱਚਿਆਂ ਨੂੰ ਵਾਕਸੀਨ ਦੀ ਖੁਰਾਕ ਦਿੱਤੀ ਜਾਣੀ ਹੈ। ਅਗਲੇ ਹਫ਼ਤੇ ਦੀ ਸ਼ੁਰੂਆਤ ’ਚ ਕੰਪਨੀ ਨੂੰ FDA ਵੱਲੋ 12-15 ਸਾਲ ਦੇ ਬੱਚਿਆਂ ਲਈ ਫਾਇਜ਼ਰ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਮਿਲ ਜਾਵੇਗੀ।ਦੱਸ ਦਈਏ ਕਿ ਫਾਇਜ਼ਰ ਇਸ ਗੱਲ ਦੀ ਯੋਜਨਾ ਬਣਾ ਰਿਹਾ ਹੈ ਕਿ 16 ਸਾਲ ਤੋਂ 85 ਸਾਲ ਤਕ ਦੇ ਉਮਰ ਵਰਗੇ ਦੇ ਲੋਕਾਂ ਨੂੰ ਇਸ ਮਹੀਨੇ ਵੈਕਸੀਨ ਦੀ ਮਨਜ਼ੂਰੀ ਮਿਲ ਜਾਵੇ। ਇਸ ਦਿੱਗਜ ਫਾਰਮ ਕੰਪਨੀ ਦੇ ਕੋਲ ਅਗਸਤ ਦੇ ਸ਼ੁਰੂਆਤ ਤਕ ਗਰਭਵਤੀ ਮਹਿਲਾਵਾਂ ਦੇ ਸੁਰੱਖਿਅਤ ਵੈਕਸੀਨੇਸ਼ਨ ਲਈ ਕਲੀਨਿਕਲ ਟ੍ਰਾਇਲ ਡਾਟਾ ਵੀ ਹੋਵੇਗਾ। FDA ਇਸ ਗੱਲ ਲਈ ਕੋਸ਼ਿਸ਼ ਹੈ ਕਿ ਨੌਜਵਾਨ ਵਰਗ ਲਈ ਕੋਵਿਡ ਵੈਕਸੀਨ ਉਪਲਬਧ ਹੋ ਸਕੇ। ਇਹ ਜਾਣਕਾਰੀ ਵ੍ਹਾਈਟ ਹਾਊਸ ਦੇ ਸੈਕ੍ਰੇਟਰੀ ਜੇਨ ਸਾਕੀ ਨੇ ਮੰਗਲਵਾਰ ਨੂੰ ਇਕ ਨਿਊਜ਼ ਕਨਫਰੰਸ ’ਚ ਦਿੱਤੀ।