Tokyo Olympics 2020: ਕੋਰੋਨਾ ਵਾਇਰਸ ਦੇ ਕਾਰਨ ਇਸ ਸਾਲ ਟੋਕੀਓ ਵਿੱਚ ਆਯੋਜਿਤ ਹੋਣ ਵਾਲੀਆਂ ਓਲੰਪਿਕ ਖੇਡਾਂ ‘ਤੇ ਵੀ ਹੁਣ ਖ਼ਤਰੇ ਦੇ ਬੱਦਲ ਮੰਡਰਾਉਣ ਲੱਗ ਗਏ ਹਨ । ਟੋਕੀਓ ਓਲੰਪਿਕ ਦੇ ਪ੍ਰਬੰਧਕ ਹੁਣ ਖੇਡਾਂ ਦੀ ਸ਼ੁਰੂਆਤ ਦੀ ਤਰੀਕ ਵਧਾਉਣ ਬਾਰੇ ਵਿਚਾਰ ਕਰ ਰਹੇ ਹਨ । ਦਰਅਸਲ, ਘੋਸ਼ਿਤ ਸ਼ਡਿਊਲ ਅਨੁਸਾਰ ਟੋਕੀਓ ਓਲਪਿੰਕ 24 ਜੁਲਾਈ ਤੋਂ 9 ਅਗਸਤ ਦਰਮਿਆਨ ਹੋਣੀ ਹੈ । ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆਂ ਵਿੱਚ ਖੇਡ ਪ੍ਰੋਗਰਾਮ ਪ੍ਰਭਾਵਿਤ ਹੋਏ ਹਨ । ਲਗਭਗ ਸਾਰੇ ਪ੍ਰਮੁੱਖ ਖੇਡ ਸਮਾਗਮਾਂ ਦੀਆਂ ਤਰੀਕਾਂ ਵਧਾਈਆਂ ਗਈਆਂ ਹਨ ।
ਪਰ ਹੁਣ ਤੱਕ ਟੋਕੀਓ ਓਲਪਿੰਕ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਖੇਡਾਂ ਸ਼ਡਿਊਲ ਅਨੁਸਾਰ ਹੀ ਸ਼ੁਰੂ ਹੋਣਗੀਆਂ । ਹਾਲਾਂਕਿ, ਪ੍ਰਬੰਧਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ‘ਤੇ ਤਾਰੀਕਾਂ ਨੂੰ ਅੱਗੇ ਵਧਾਉਣ ਲਈ ਦਬਾਅ ਪਾ ਰਹੇ ਹਨ । ਸੂਤਰਾਂ ਅਨੁਸਾਰ ਦੁਨੀਆ ਭਰ ਦੇ ਦਬਾਅ ਦਾ ਸਾਹਮਣਾ ਕਰਨ ਤੋਂ ਬਾਅਦ ਓਲਪਿੰਕ ਦੇ ਪ੍ਰਬੰਧਕਾਂ ਨੇ ਖੇਡਾਂ ਦੀਆਂ ਤਰੀਕਾਂ ਅੱਗੇ ਵਧਾਉਣ ਦੇ ਵਿਕਲਪਾਂ ‘ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ । ਹਾਲੇ ਤੱਕ, ਓਲਪਿੰਕ ਦੇ ਪ੍ਰਬੰਧਕਾਂ ਵੱਲੋਂ ਖੇਡਾਂ ਨੂੰ ਮੁਲਤਵੀ ਕਰਨ ਲਈ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ।
ਇਸ ਤੋਂ ਪਹਿਲਾਂ ਮਾਰਚ ਦੀ ਸ਼ੁਰੂਆਤ ਵਿੱਚ ਟੋਕੀਓ ਓਲਪਿੰਕ ਨੂੰ ਬਿਨ੍ਹਾਂ ਕਿਸੇ ਦਰਸ਼ਕਾਂ ਦੇ ਬੰਦ ਦਰਵਾਜ਼ਿਆਂ ਵਿੱਚ ਕਰਵਾਉਣ ਦੀ ਸੀ । ਬਹਿਸ ਹੋ ਚੁੱਕੀ ਹੈ । ਰਿਪੋਰਟਾਂ ਅਨੁਸਾਰ ਹੁਣ ਓਲਪਿੰਕ ਦੇ ਪ੍ਰਬੰਧਕਾਂ ਦੀ ਬੈਠਕ ਵਿੱਚ ਵੀ ਖੇਡਾਂ ਨੂੰ ਇੱਕ ਤੋਂ ਦੋ ਸਾਲਾਂ ਲਈ ਮੁਲਤਵੀ ਕਰਨ ‘ਤੇ ਵਿਚਾਰ ਕੀਤਾ ਗਿਆ ਹੈ । ਇਹ ਵੀ ਮੰਨਿਆ ਜਾ ਰਿਹਾ ਹੈ ਕਿ ਖੇਡਾਂ ਸਿਰਫ 1 ਮਹੀਨੇ ਤੋਂ ਲੈ ਕੇ 50 ਦਿਨ ਦੇਰ ਨਾਲ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ।
ਦੱਸ ਦੇਈਏ ਕਿ ਇਸ ਮਾਮਲੇ ਵਿੱਚ 80 ਪ੍ਰਤੀਸ਼ਤ ਸੰਭਾਵਨਾ ਬਣ ਚੁੱਕੀ ਹੈ ਕਿ ਓਲੰਪਿਕ ਖੇਡਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ । ਇਸ ਤੋਂ ਪਹਿਲਾਂ ਟਰੈਕ ਐਂਡ ਫੀਲਡ ਫੈਡਰੇਸ਼ਨ ਆਫ ਅਮਰੀਕਾ ਸਮੇਤ ਵਿਸ਼ਵ ਦੀਆਂ ਪ੍ਰਭਾਵਸ਼ਾਲੀ ਫੈਡਰੇਸ਼ਨਾਂ ਵੱਲੋਂ ਪ੍ਰਬੰਧਕਾਂ ਵੱਲੋਂ ਖੇਡਾਂ ਨੂੰ ਮੁਲਤਵੀ ਕਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ । ਬ੍ਰਿਟੇਨ ਦੇ ਅਥਲੈਟਿਕਸ ਫੈਡਰੇਸ਼ਨ ਦੇ ਨਵੇਂ ਮੁਖੀ ਨੇ ਕੋਵਿਡ -19 ਬਾਰੇ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਆਯੋਜਿਤ ਓਲੰਪਿਕਸ ਬਾਰੇ ਵੀ ਸਵਾਲ ਖੜੇ ਕੀਤੇ ਗਏ ਹਨ ।