ਕੋਰੋਨਾ ਮਹਾਮਾਰੀ ਦੇ ਉਪਜ ਨੂੰ ਲੈ ਕੇ ਇਕ ਵਾਰ ਫਿਰ ਚੀਨ ਦੀ ਚਰਚਾ ਜ਼ੋਰਾਂ ‘ਤੇ ਹੈ। ਇਸ ਵਾਰ ਅਮਰੀਕੀ ਰਿਪਬਲਕਿਨ ਪਾਰਟੀ ਦੀ ਇਕ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਸ ਵਾਇਰਸ ਦੀ ਉਪਜ ਚੀਨ ‘ਚ ਹੋਈ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਦੀ ਉਪਜ ਨੂੰ ਲੈ ਕੇ ਚੀਨ ਨੂੰ ਕੱਟਘੜੇ ‘ਚ ਖੜ੍ਹਾ ਕੀਤਾ ਸੀ। ਇਸ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡਨ ਵੀ ਟਰੰਪ ਦੇ ਸਟੈਂਡ ‘ਤੇ ਕਾਇਮ ਰਹੇ। ਵਿਸ਼ਵ ਸਿਹਤ ਸੰਗਠਨ ਦੀ ਟੀਮ ਕੋਰੋਨਾ ਦੀ ਉਪਜ ਨੂੰ ਲੈ ਕੇ ਚੀਨ ਦੇ ਵੁਹਾਨ ਦਾ ਦੌਰਾ ਕਰ ਚੁੱਕੀ ਹੈ।
ਅਮਰੀਕੀ ਰਿਪਬਲਕਿਨ ਵੱਲੋ ਸੋਮਵਾਰ ਨੂੰ ਜਾਰੀ ਇਕ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਕੋਰੋਨਾ ਮਹਾਮਾਰੀ ਨੂੰ ਜਨਮ ਦੇਣ ਵਾਲੇ ਕੋਰੋਨਾ ਵਾਇਰਸ ਦੀ ਉਪਜ ਚੀਨ ਦਾ ਵੁਹਾਨ ਲੈਬ ਹੈ। ਇਸ ਮੁੱਦੇ ਨੂੰ ਲੈ ਕੇ ਪਿਛਲੇ ਸਾਲ ਤੋਂ ਬਹਿਸ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਰਿਪੋਰਟ ‘ਚ ਇਸ ਗੱਲ ਨੂੰ ਖਾਰਜ ਕਰ ਦਿੱਤਾ ਗਿਆ ਹੈ ਕਿ ਇਹ ਵਾਇਰਸ ਮੀਟ ਬਾਜ਼ਾਰ ‘ਚ ਸਾਹਮਣੇ ਆਇਆ। ਇਸ ‘ਚ ਕਿਹਾ ਗਿਆ ਹੈ ਕਿ ਇਸ ਦੇ ਕਾਫੀ ਸਬੂਤ ਹਨ ਕਿ ਇਹ ਸਤੰਬਰ ਤੋਂ ਪਹਿਲਾਂ ਵੁਹਾਨ ਇੰਸਟੀਚਿਊਂਟ ਆਫ ਵਾਇਰੋਲਾਜੀ ਤੋਂ ਲੀਕ ਹੋਇਆ ਸੀ, ਜਦਕਿ ਕਈ ਮਹੀਨਿਆਂ ਬਾਅਦ ਦੁਨੀਆ ਨੇ ਇਸ ਬਿਮਾਰੀ ‘ਤੇ ਧਿਆਨ ਦੇਣਾ ਸ਼ੁਰੂ ਕੀਤਾ।