Wuhan Lab ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾ ਦਿੱਤੀ ਹੈ। ਇਸ ਮਹਾਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ, ਕਰੋੜਾ ਲੋਕ ਇਨਫੈਕਟਿਡ ਹੋਏ ਤੇ ਆਲਮੀ ਅਰਥਚਾਰੇ ਨੂੰ ਵੱਡਾ ਨੁਕਸਾਨ ਪੁੱਜਾ। ਇਸ ਸਭ ਦੇ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹੁਣ ਉੱਥੋਂ ਦੀ ਵੁਹਾਨ ਲੈਬ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਹੜਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਚੀਨ ਜ਼ਿੰਦਾ ਚਮਗਿੱਦੜਾਂ ਨੂੰ ਕੈਦ ਕਰ ਕੇ ਰੱਖਦਾ ਸੀ। ਜ਼ਿਆਦਾਤਰ ਦੇਸ਼ਾਂ ਤੇ ਮਾਹਿਰਾਂ ਦਾ ਅਜਿਹਾ ਮੰਨਣਾ ਹੈ ਕਿ ਇਸ ਸਬੰਧੀ ਰੋਜ਼ ਨਵੇਂ ਸਬੂਤ ਸਾਹਮਣੇ ਆਉਣ ਨਾਲ ਇਸ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਬਲ ਮਿਲ ਰਿਹਾ ਹੈ।
ਹਾਲਾਂਕਿ ਇਸ ਬਾਰੇ ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸਾਲ 2017 ਤੋਂ ਪਹਿਲਾਂ ਦਾ ਹੈ ਯਾਨੀ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਦਾ। World Health Organisation ਦੇ ਮਾਹਿਰ ਪੀਟਰ ਦਸਤਜਾਕ ਨੇ ਵੁਹਾਨ ਲੈਬ ‘ਚ ਚਮਗਿੱਦੜ ਰੱਖਣ ਦੀ ਗੱਲ ਨੂੰ ਸਾਜ਼ਿਸ਼ ਕਰਾਰ ਦਿੱਤਾ ਸੀ। ਇਸ ਵੀਡੀਓ ਦੀ ਖੋਜ DRASTIC ਨਾਂ ਦੀ ਟੀਮ ਨੇ ਕੀਤੀ ਹੈ। ਜੋ ਖ਼ੁਦ ਨੂੰ ਖੋਜ ਕਰਨ ਵਾਲਾ ਦੱਸਦਾ ਹੈ। ਹਾਲ ਹੀ ‘ਚ ਅਮਰੀਕਾ ਦੀਆਂ ਕਈ ਖੁਫੀਆ ਰਿਪੋਰਟਸ ‘ਚ ਦਾਅਵਾ ਕੀਤਾ ਗਿਆ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਨੂੰ ਲੈਬ ਦੇ ਤਿੰਨ ਲੋਕ ਕੋਵਿਡ ਵਰਗੇ ਲੱਛਣਾਂ ਨਾਲ ਬਿਮਾਰ ਪੈ ਗਏ ਸਨ। ਇਕ ਹੋਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਨੇ ਬਾਇਓ ਹਥਿਆਰ ਦੇ ਤੌਰ ‘ਤੇ ਕੋਰੋਨਾ ਵਾਇਰਸ ਬਣਾਇਆ ਹੈ।
ਚਾਇਨਾ ਅਕਾਦਮੀ ਆਫ ਸਾਇੰਸ ਦੇ ਇਕ ਅਧਿਕਾਰਤ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਵੁਹਾਨ ਲੈਬ ‘ਚ ਬਾਇਓਸੇਫਟੀ ਲੈਵਲ 4 ਦੇ ਹਿਸਾਬ ਨਾਲ ਸੁਰੱਖਇਆ ਸ਼ੁਰੂ ਕੀਤੀ ਗਈ ਸੀ। ਵੀਡੀਓ ‘ਚ ਵਿਗਿਆਨੀ ਚਮਗਿੱਦੜਾਂ ਨੂੰ ਕੀੜੇ ਖਵਾਉਂਦੇ ਦਿਸ ਰਹੇ ਹਨ। ਇਸ ਵਿਚ ਵਿਗਿਆਨੀਆੰ ਦੇ ਇੰਟਰਵਿਊ ਵੀ ਹਨ ਤੇ ਇਸ ਨੂੰ ਲੈਬ ਨਿਰਮਾਣ ਨੂੰ ਮੁੱਖ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ WHO ਦੀ ਰਿਪੋਰਟ ‘ਚ ਅਜਿਹਾ ਕੁਝ ਨਹੀਂ ਸੀ ਕਿ ਲੈਬ ‘ਚ ਚਮਗਿੱਦੜ ਰੱਖੇ ਜਾਂਦੇ ਸਨ। ਉਸ ਵਿਚ ਸਿਰਫ਼ ਪਸ਼ੂ ਰੱਖਣ ਦਾ ਜ਼ਿਕਰ ਸੀ।