Shane Warne gin company: ਕੋਰੋਨਾ ਦਾ ਪ੍ਰਕੋਪ ਪੂਰੇ ਵਿਸ਼ਵ ਵਿੱਚ ਫੈਲ ਰਿਹਾ ਹੈ । ਅਜਿਹੀ ਸਥਿਤੀ ਵਿੱਚ ਜਿੱਥੇ ਸਾਰੇ ਖੇਡ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ, ਉਸੇ ਸਮੇਂ ਖਿਡਾਰੀ ਵੀ ਲੋਕਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ । ਅਜਿਹੀ ਸਥਿਤੀ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕੰਪਨੀਆਂ ਨੂੰ ਅਜਿਹੀਆਂ ਚੀਜ਼ਾਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਜੋ ਕੋਰੋਨਾ ਵਰਗੇ ਖਤਰਨਾਕ ਵਾਇਰਸਾਂ ਤੋਂ ਬਚਣ ਵਿੱਚ ਮਦਦ ਕਰ ਸਕਦੀਆਂ ਹਨ । ਇਸ ਦੇ ਮੱਦੇਨਜ਼ਰ ਆਸਟ੍ਰੇਲੀਆ ਦੇ ਸਾਬਕਾ ਲੈੱਗ ਸਪਿਨਰ ਸ਼ੇਨ ਵਾਰਨ ਸਭ ਤੋਂ ਪਹਿਲਾਂ ਅੱਗੇ ਆਏ ਹਨ ।
ਇਸ ਸਬੰਧੀ ਵਾਰਨ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਤੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਜਿਨ ਡਿਸਟਿਲਰੀ ‘ਸੇਵਨ ਜ਼ੀਰੋ ਏਟ‘ ਨੇ ਇਸ ਬਿਪਤਾ ਦੇ ਸਮੇਂ ਹਸਪਤਾਲਾਂ ਲਈ ਹੈਂਡ ਸੈਨੀਟਾਈਜ਼ਰ ਤਿਆਰ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਸ਼ੇਨ ਵਾਰਨ ਅਤੇ ਕੰਪਨੀ ਦੇ ਸੰਸਥਾਪਕਾਂ ਨੇ ਇਸ ਸਮੇਂ ‘ਸੇਵਨ ਜ਼ੀਰੋ ਏਟ’ ਜਿਨ ਦਾ ਉਤਪਾਦਨ ਬੰਦ ਕਰਨ ਅਤੇ ਅਗਲੀ ਸੂਚਨਾ ਆਉਣ ਤੱਕ ਹੈਂਡ ਸੈਨੀਟਾਈਜ਼ਰ ਤਿਆਰ ਕਰਨ ਦਾ ਫੈਸਲਾ ਕੀਤਾ ਹੈ । ਪੱਛਮੀ ਆਸਟ੍ਰੇਲੀਆ ਦੇ ਦੋ ਵੱਡੇ ਹਸਪਤਾਲਾਂ ਵਿੱਚ ਇਹ ਸੈਨੀਟਾਈਜ਼ਰ ਸਪਲਾਈ ਕਰਨ ਲਈ ਪਹਿਲਾਂ ਹੀ ਇਕ ਸਮਝੌਤਾ ਹੋ ਚੁੱਕਿਆ ਹੈ ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 565 ਮਾਮਲੇ ਸਾਹਮਣੇ ਆਏ ਹਨ । ਸਮੇਂ ਦੇ ਨਾਲ ਇਸਦੀ ਗਿਣਤੀ ਕਾਫ਼ੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ । ਇਹੀ ਕਾਰਨ ਹੈ ਕਿ ਲੋਕ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਜਿਸ ਦੇ ਚੱਲਦਿਆਂ ਆਸਟ੍ਰੇਲੀਆਈ ਕਾਂਤਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸਨੇ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਰੋਕ ਦਿੱਤੀਆਂ ਹਨ ।