ਕੋਰੋਨਾ ਵਾਇਰਸ ਤੋਂ ਰਿਕਵਰੀ ਮਗਰੋਂ ਇਮਿਊਨ ਸਿਸਟਮ ਨੂੰ ਬਰਕਰਾਰ ਤੇ ਮਜ਼ਬੂਤ ਰੱਖਣਾ ਮੁਸ਼ਕਲ ਹੁੰਦਾ ਹੈ। ਇਸ ਵਾਇਰਸ ਨਾਲ ਸਰੀਰ ਦੇ ਸਾਰੇ ਅੰਗ ਪ੍ਰਭਾਵਿਤ ਹੁੰਦੇ ਹਨ। ਖਾਸਕਰ ਮੋਟਾਪਾ, ਸ਼ੂਗਰ, ਹਾਈ ਬੀਪੀ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਤੋਂ ਜ਼ਿਆਦਾ ਖ਼ਤਰਾ ਰਹਿੰਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਸਰੀਰ ‘ਚ ਪ੍ਰੋਟੀਨ ਦੀ ਘਾਟ ਹੋਣ ‘ਤੇ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਨਾਲ ਹੀ ਪ੍ਰੋਟੀਨ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੀ ਟਲ ਜਾਂਦਾ ਹੈ। ਆਓ ਜਾਣਦੇ ਹਾਂ…
ਸਪ੍ਰਾਊਟਸ ਦਾ ਕਰੋ ਸੇਵਨ
ਸਰੀਰ ਨੂੰ ਸਿਹਤਮੰਦ ਰੱਖਣ ਲਈ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਖਾਸਕਰ ਪ੍ਰੋਟੀਨ ਨਾਲ ਸਰੀਰ ਵਿਚ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਦੇ ਲਈ ਸਪ੍ਰਾਊਟਸ ਬਿਹਤਰ ਬਦਲ ਹੈ। ਇਸ ਵਿਚ ਪ੍ਰੋਟੀਨ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਮੈਂਗਨੀਜ਼, ਵਿਟਾਮਿਨ-ਸੀ ਆਦਿ ਪਾਇ ਜਾਂਦੇ ਹਨ। ਇਸ ਦੇ ਲਈ ਕੋਰੋਨਾ ਇਨਫੈਕਟਿਡ ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਰੋਜ਼ਾਨਾ ਸਪ੍ਰਾਊਟਸ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਵਿਚ ਐਂਟੀ ਆਕਸੀਡੈਂਟਸ ਦੇ ਗੁਣ ਲੋੜੀਂਦੀ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਮਜ਼ਬੂਤ ਕਰਨ ਤੇ ਬਿਮਾਰੀ ਨੂੰ ਦੂਰ ਕਰਨ ਵਿਚ ਸਹਾਇਕ ਹੁੰਦੇ ਹਨ
ਮੱਛੀ ਦਾ ਸੇਵਨ ਕਰੋ
ਇਸ ਵਿਚ ਓਮੈਗਾ-3 ਫੈਟੀ ਐਸਿਡ, ਵਿਟਾਮਿਨ-ਡੀ, ਬੀ2 (ਰਾਈਬੋਫਲੇਵਿਨ) ਕੈਲਸ਼ੀਅਮ, ਫਾਸਫੋਰ, ਜ਼ਿੰਕ, ਆਇਰਨ, ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਪਾਏ ਜਾਂਦੇ ਹਨ। ਨਾਲ ਹੀ ਇਸ ਵਿਚ ਐਂਟੀ-ਇਨਫਲੇਮੇਟਰੀ ਦੇ ਗੁਣ ਵੀ ਪਾਏ ਜਾਂਦੇ ਹਨ। ਜੇਕਰ ਇਮਿਊਨ ਸਿਸਟਮ ਕਮਜ਼ੋਰ ਹੈ ਤਾਂ ਮੱਛੀ ਦਾ ਸੇਵਨ ਰੋਜ਼ਾਨਾ ਕਰੋ। ਮੱਛੀ ਦੇ ਸੇਵਨ ਨਾਲ ਪਾਚਣ ਸੰਬੰਧੀ ਸਮੱਸਿਆ ਦਾ ਵੀ ਹੱਲ ਹੁੰਦਾ ਹੈ।