PreetNama
ਖਾਸ-ਖਬਰਾਂ/Important News

Covid-19: ਭਾਰਤ ਦੇ ਫੈਸਲੇ ਤੋਂ ਖੁਸ਼ ਟਰੰਪ ਨੇ ਕਿਹਾ- ਧੰਨਵਾਦ, ਨਹੀਂ ਭੁੱਲਾਂਗੇ ਭਾਰਤ ਦਾ ਅਹਿਸਾਨ

Donald Trump thanks India: ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਦਵਾਈ ਹਾਈਡ੍ਰੋਕਸੀਕਲੋਰੋਕਾਈਨ ਦੀ ਸਪਲਾਈ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਹੈ । ਟਰੰਪ ਨੇ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਮਨੁੱਖਤਾ ਦੀ ਸਹਾਇਤਾ ਦੱਸਿਆ ਹੈ । ਇਸ ਸਬੰਧੀ ਟਰੰਪ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ, ਜਿਸ ਵਿੱਚ ਟਰੰਪ ਨੇ ਕਿਹਾ ਕਿ ਮੁਸ਼ਕਿਲ ਹਾਲਾਤ ਵਿੱਚ ਦੋਸਤਾਂ ਦੇ ਸਾਥ ਦੀ ਜ਼ਰੂਰਤ ਪੈਂਦੀ ਹੈ, ਹਾਈਡ੍ਰੋਕਸੀਕਲੋਰੋਕਾਈਨ ‘ਤੇ ਫੈਸਲਾ ਲੈਣ ਲਈ ਭਾਰਤ ਤੇ ਇਸ ਦੇ ਲੋਕਾਂ ਦਾ ਧੰਨਵਾਦ, ਇਸ ਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ, ਇਸ ਸਹਿਯੋਗ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਧੰਨਵਾਦ ।

ਇਸ ਤੋਂ ਪਹਿਲਾਂ, ਜਿਵੇਂ ਹੀ ਭਾਰਤ ਨੇ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ ਨੂੰ ਮਨਜ਼ੂਰੀ ਦਿੱਤੀ ਸੀ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸੰਸਾ ਕਰਦਿਆਂ ਕਿਹਾ ਸੀ ਕਿ ਮੋਦੀ ਇੱਕ ਮਹਾਨ ਅਤੇ ਬਹੁਤ ਵਧੀਆ ਨੇਤਾ ਹੈ । ਜ਼ਿਕਰਯੋਗ ਹੈ ਕਿ ਕੋਰੋਨਾ ਸੰਕਟ ਨਾਲ ਜੂਝ ਰਹੇ ਅਮਰੀਕਾ ਨੇ ਬੀਤੇ ਦਿਨੀਂ ਭਾਰਤ ਤੋਂ ਮਦਦ ਮੰਗੀ ਸੀ । ਇਸ ਮਦਦ ਵਿਚਕਾਰ ਟਰੰਪ ਦਾ ਧਮਕੀ ਭਰਿਆ ਬਿਆਨ ਸਾਹਮਣੇ ਆਇਆ ਸੀ, ਪਰ ਹੁਣ 24 ਘੰਟੇ ਵਿੱਚ ਹੀ ਉਹ ਪੂਰੀ ਤਰ੍ਹਾਂ ਬਦਲੇ ਹੋਏ ਦਿਖਾਈ ਦਿੱਤੇ । ਹਾਈਡ੍ਰੋਕਸੀਕਲੋਰੋਕਾਈਨ ਦਵਾਈ ਨੂੰ ਲੈ ਕੇ ਟਰੰਪ ਨੇ ਬਾਅਦ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਮਦਦ ਕੀਤੀ, ਉਹ ਕਾਫੀ ਸ਼ਾਨਦਾਰ ਹਨ ।

ਟਰੰਪ ਨੇ ਅਮਰੀਕੀ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਰਿੰਦਰ ਮੋਦੀ ਨੇ ਹਾਈਡ੍ਰੋਕਸਾਈਕਲੋਰੋਕਿਨ ਦੇ ਮਾਮਲੇ ਵਿੱਚ ਸਾਡੀ ਮਦਦ ਕੀਤੀ ਹੈ, ਉਹ ਬਹੁਤ ਚੰਗੇ ਹਨ । ਟਰੰਪ ਨੇ ਕਿਹਾ ਕਿ ਅਸੀਂ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਦਵਾਈਆਂ ਮੰਗਵਾ ਰਹੇ ਹਾਂ । ਇਸ ਵਿੱਚ ਭਾਰਤ ਵਿੱਚ ਬਣੀ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਵੀ ਹੈ । ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਭਾਰਤ ਤੋਂ ਬਹੁਤ ਚੰਗੀਆਂ ਚੀਜ਼ਾਂ ਅਜੇ ਆਉਣੀਆਂ ਹਨ । ਉਨ੍ਹਾਂ ਕਿਹਾ ਕਿ ਅਮਰੀਕਾ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਭਾਰਤ ਤੋਂ ਹਾਈਡ੍ਰੋਸਾਈਕਲੋਰੋਕਿਨ ਦੀਆਂ 29 ਮਿਲੀਅਨ ਖੁਰਾਕਾਂ ਖਰੀਦੀਆਂ ਹਨ ।

Related posts

ਸਿੰਗਰ ਹਾਰਡ ਕੌਰ ਨੇ ਛੇੜਿਆ ਵਿਵਾਦ, ਮੋਹਨ ਭਾਗਵਤ ਨੂੰ ਕਿਹਾ ਅੱਤਵਾਦੀ, ਯੋਗੀ ਲਈ ਵਰਤੀ ਭੱਦੀ ਸ਼ਬਦਾਵਲੀ

On Punjab

ਪਵਿੱਤਰ ਕਾਲੀ ਵੇਈਂ ਦੀ 22ਵੀਂ ਵਰ੍ਹੇਗੰਢ ਮੌਕੇ ਸਮਾਗਮ ’ਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ,ਸੰਤ ਸੀਚੇਵਾਲ ਨੇ ਕੀਤਾ ਸਵਾਗਤ

On Punjab

ਚੰਦਰਮਾ ‘ਤੇ ਨਿਊਕਲੀਅਰ ਰਿਐਕਸ਼ਨ ਲਗਾਉਣ ਦੀ ਪਲਾਨਿੰਗ, ਹੋਵੇਗਾ ਇਹ ਫਾਇਦਾ, ਸਫ਼ਲਤਾ ਮਿਲੀ ਤਾਂ ਇਨਸਾਨੀ ਬਸਤੀਆਂ ਵਸਾਉਣੀਆਂ ਹੋਣਗੀਆਂ ਆਸਾਨ

On Punjab