Coronavirus pandemic: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿੱਚ ਵੱਧਦਾ ਹੀ ਜਾ ਰਿਹਾ ਹੈ । ਇਸ ਵਾਇਰਸ ਕਾਰਨ ਪੂਰੀ ਦੁਨੀਆ ਵਿੱਚ ਖੇਡਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ । ਇਸ ਵਾਇਰਸ ਕਾਰਨ ਇੰਗਲਿਸ਼ ਕਾਉਂਟੀ ਕਲੱਬ ਸਰੀ ਦੀਆਂ ਮੁਸ਼ਕਿਲਾਂ ਇੱਸ ਸਮੇਂ ਵੱਧ ਗਈਆਂ ਜਦੋਂ ਉਸਦੇ ਦੋ ਹੋਰ ਕ੍ਰਿਕਟਰਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਦੇ ਮੱਦੇਨਜ਼ਰ ਸੈਲਫ ਆਈਸੋਲੇਸ਼ਨ ਵਿੱਚ ਭੇਜਣਾ ਪਿਆ । ਇਸ ਕਲੱਬ ਦੇ ਕਈ ਇੰਟਰਨੈਸ਼ਨਲ ਖਿਡਾਰੀਆਂ ਸਮੇਤ ਕੁੱਲ 8 ਕ੍ਰਿਕਟਰ ਸੈਲਫ ਆਈਸੋਲੇਸ਼ਨ ਵਿੱਚ ਭੇਜੇ ਜਾ ਚੁੱਕੇ ਹਨ ।
ਮੀਡੀਆਂ ਰਿਪੋਰਟਾਂ ਅਨੁਸਾਰ ਇੰਗਲੈਂਡ ਦੇ ਕ੍ਰਿਕਟਰਾਂ ਟਾਮ ਕਰੈਨ ਅਤੇ ਜੇਡ ਡਰਨਬੇਚ ਨੂੰ ਸੈਲਫ ਆਈਸੋਲੇਸ਼ਨ ਵਿੱਚ ਭੇਜਿਆ ਗਿਆ ਹੈ ।ਇਹ ਦੋਨੋ ਖਿਡਾਰੀ ਕਾਉਂਟੀ ਚੈਂਪੀਅਨਸ਼ਿਪ ਵਿੱਚ ਸਰੀ ਦੀ ਮੇਜ਼ਬਾਨੀ ਕਰਦੇ ਹਨ । ਟਾਮ ਕਰੈਨ ਦਾ ਸ਼ਨੀਵਾਰ ਨੂੰ ਜਨਮਦਿਨ ਸੀ ਅਤੇ ਉਸਨੇ ਆਪਣੇ ਜਨਮਦਿਨ ਦੀ ਪਾਰਟੀ ਅਲੈਕਸ ਹੇਲਸ ਅਤੇ ਡਰਨਬੇਚ ਦੇ ਨਾਲ ਕੀਤੀ ਸੀ । ਅਲੈਕਸ ਹੇਲਸ ਪਾਕਿਸਤਾਨ ਸੁਪਰ ਲੀਗ ਵਿੱਚ ਖੇਡ ਕੇ ਵਾਪਿਸ ਆਏ ਸਨ । ਉਥੋਂ ਵਾਪਿਸ ਆਉਣ ਤੋਂ ਬਾਅਦ ਉਸ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਸਨ ਅਤੇ ਇਸਦੇ ਚੱਲਦਿਆਂ ਉਹ ਸੈਲਫ ਆਈਸੋਲੇਸ਼ਨ ਵਿੱਚ ਸਨ । ਸੈਲਫ ਆਈਸੋਲਸ਼ਨ ਦੇ ਬਾਵਜੂਦ ਉਹ ਪ੍ਰੋਟੋਕੋਲ ਤੋੜ ਕੇ ਟਾਮ ਕੈਰੋਨ ਦੀ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਜਿਸਦੇ ਚੱਲਦਿਆਂ ਹੁਣ ਟਾਮ ਕੈਰੋਨ ਅਤੇ ਡਰਨਬੇਚ ਨੂੰ ਵੀ ਸੈਲਫ ਆਈਸੋਲੇਸ਼ਨ ਵਿੱਚ ਭੇਜ ਦਿੱਤਾ ਹੈ ।
ਦੱਸ ਦੇਈਏ ਕਿ ਸੋਮਵਾਰ ਨੂੰ ਸਰੇ ਨੇ ਘੋਸ਼ਨ ਕੀਤੀ ਸੀ ਕਿ ਉਸਨੇ ਆਪਣੇ 6 ਕ੍ਰਿਕਟਰਾਂ ਨੂੰ ਸਾਵਧਾਨੀ ਅਤੇ ਸੈਲਫ ਆਈਸੋਲੇਸ਼ਨ ‘ਤੇ ਭੇਜ ਦਿੱਤਾ ਸੀ । ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਟੀਮ ਤੋਂ ਅਲੱਗ ਕਰ ਦਿੱਤਾ ਗਿਆ ਹੈ । ਟਾਮ ਕੈਰੋਨ ਅਤੇ ਜੇਡ ਡਰਨਬੇਚ ਦੀ ਖਬਰ ਆਉਣ ਤੋਂ ਬਾਅਦ ਸਰੀ ਕਲੱਬ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ।
ਜ਼ਿਕਯੋਗ ਹੈ ਕਿ ਇਸ ਤੋਂ ਪਹਿਲਾ ਅਲੈਕਸ ਹੇਲਸ ਉਸ ਸਮੇਂ ਵੀ ਸੁਰਖੀਆਂ ਵਿੱਚ ਸਨ ਜਦੋਂ ਰਮੀਜ ਰਾਜਾ ਕਮੈਂਟੇਟਰ ਨੇ ਖੁਲਾਸਾ ਕੀਤਾ ਸੀ ਕਿ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਹੇਲਸ ਆਪਣੇ ਦੇਸ਼ ਵਾਪਿਸ ਚਲੇ ਗਏ ਹਨ । ਉਸ ਸਮੇਂ ਹੇਲਸ ਨੇ ਉਨ੍ਹਾਂ ਗੱਲਾਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਇੰਗਲੈਂਡ ਵਾਪਿਸ ਆਉਣ ਤੋਂ ਬਾਅਦ ਉਹ ਬਿਮਾਰ ਹੋਏ ਸਨ । ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਪਾਕਿਸਤਾਨ ਸੁਪਰ ਲੀਗ ਨੂੰ ਰੱਦ ਕਰ ਦਿੱਤਾ ਗਿਆ ਸੀ ।