ਦੁਨੀਆਂ ਦੇ ਲਗਪਗ ਸਾਰੇ ਦੇਸ਼ ਇਸ ਸਮੇਂ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਜੂਝ ਰਹੇ ਹਨ। ਇਸ ਦੌਰਾਨ ਡਬਲ ਇਨਫੈਕਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੁਝ ਦਿਨ ਪਹਿਲਾਂ ਇਜ਼ਰਾਇਲ ਵਿਚ ਦੋ ਗਰਭਵਤੀ ਔਰਤਾਂ ਵਿਚ ਸੀਓਵੀਆਈਡੀ-19 ਤੇ ਫਲੂ, ਫਲੁਰੋਨਾ ਦੇ ਗਭੀਰ ਡਬਲ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਹੁਣ ਸਾਰੇ ਇਸ ਦੋਹਰੀ ਮੁਸੀਬਤ ਨੂੰ ਲੈ ਕੇ ਚਿੰਤਾ ਵਿਚ ਹਨ।
ਉਥੇ ਹੀ ਭਾਰਤ ਵਿਚ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦਸੰਬਰ ਦੇ ਪਹਿਲੇ ਹਫਤੇ ਜਿਥੇ ਇਕ ਵੀ ਮਾਮਲਾ ਨਹੀਂ ਸੀ, ਹੁਣ ਜਨਵਰੀ ਵਿਚ 3 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਕੁਲ ਮਿਲਾ ਕੇ ਕੋਵਿਡ 19 ਦੇ ਔਸਤਨ 15 ਫੀਸਦੀ ਤੋਂ 20 ਫੀਸਦੀ ਦਾ ਦਰ ਨਾਲ ਵੱਧ ਰਹੇ ਹਨ।
ਕੀ ਹੈ Flurona?Flurona ਇਕ ਅਜਿਹੀ ਸਥਿਤੀ ਹੈ ਜਦ ਇਕ ਵਿਅਕਤੀ ਇਕ ਸਮੇਂ ਤੇ ਫਲੂ ਤੇ ਕੋਵਿਡ 19 ਇਕਠੇ ਹੋ ਜਾਣ। ਇਹ ਕੋਈ ਬਿਮਾਰੀ ਨਹੀਂ ਹੈ। ਇਹ ਇਕ ਵਿਅਕਤੀ ਵਿਚ 2 ਬਿਮਾਰੀਆਂ ਇਕੱਠੀਆਂ ਹੋਣ ਤੇ ਹੁੰਦਾ ਹੈ। ਫਲੂ ਦੇ ਮਾਮਲੇ ਹਮੇਸ਼ਾ ਸਰਦੀਆਂ ਵਿਚ ਸਿਖਰ ਤੇ ਹੁੰਦੇ ਹਨ। ਕੋਵਿਡ 19 ਮਹਾਮਾਰੀ ਦੀ ਵਜ੍ਹਾ ਨਾਲ ਸੰਭਾਵਾਨਾ ਹੈ ਕਿ ਫਲੂ ਤੇ ਕੋਰੋਨਾ ਇਨਫੈਕਸ਼ਨ ਨਾਲ ਨਾਲ ਹੋਣ ਲੱਗੇ ਹਨ।
ਕੀ Flurona ਕੋਰੋਨਾ ਦਾ ਨਵਾਂ ਵੈਰੀਐਂਟ ਹੈ ਜਾਣੋ
ਨਹੀਂ, Flurona ਇਕ ਨਵਾਂ ਵੈਰੀਐਂਟ ਨਹੀਂ ਹੈ। ਇਹ ਇਕ ਅਜਿਹੀ ਸਥਿਤੀ ਹੈ ਕਿ ਜਿਸ ਵਿਚ ਇਕ ਵਿਅਕਤੀ ਨੂੰ ਇਕ ਸਮੇਂ ਤੇ ਫਲੂ ਦੇ ਨਾਲ ਨਾਲ ਕੋਰੋਨਾ ਵੀ ਹੋ ਜਾਂਦਾ ਹੈ।
Flurona ਦੇ ਲੱਛਣ ਕੀ ਹਨ
ਫਲੂ ਤੇ ਕੋਰੋਨਾ ਦੋਨਾਂ ਇਨਫੈਕਸ਼ਨ ਜੇ ਹੋ ਜਾਣਾ ਤਾਂ, ਇਸ ਦੇ ਲੱਛਣ ਨੂੰ Flurona ਦੇ ਲੱਛਣ ਕਿਹਾ ਜਾ ਸਕਦੇ ਹੈ। ਬੁਖਾਰ, ਖੰਘ, ਥਕਾਨ, ਨੱਕ ਵਗਣਾ, ਗਲੇ ਵਿਚ ਖਰਾਸ਼ ਵਰਗੇ ਲੱਛਣ ਇਸ ਇਨਫੈਕਸ਼ਨ ਵਲ ਇਸ਼ਾਰਾ ਕਰਦੇ ਹਨ। ਜਿਸ ਵੀ ਵਿਅਕਤੀ ਨੂੰ ਇਹ ਲੱਛਣ ਮਹਿਸੂਸ ਹੁੰਦੇ ਹਨ। ਉਸ ਨੂੰ ਜਲਦ ਤੋਂ ਜਲਦ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ।
Flurona ਕਿਵੇਂ ਫੈਲਦਾ ਹੈ
ਦੋਨਾਂ ਵਿਚ ਹੀ ਲਾਗ ਫੈਲਦੀ ਹੈ। WHO ਦੇ ਅਨੁਸਾਰ, ਜਦ ਕੋਈ ਪਾਜ਼ੇਟਿਵ ਵਿਅਕਤੀ ਖੰਘਦਾ, ਛੀਕਦਾ, ਬੋਲਦਾ ਜਾ ਸਾਂਹ ਲੈ ਰਿਹ ਹੈ। ਤਾਂ ਕੋਵਿਡ 19 ਤੇ ਫਲੂ ਦੀਆਂ ਬੂੰਦਾਂ ਤੇ ਹਵਾ ਵਿਚ ਫੈਲ ਸਕਦੀਆਂ ਹਨ। ਇਹ ਹਵਾ ਵਿਚ ਮਿਲ ਕੇ ਆਸਪਾਸ ਦੇ ਲੋਕਾਂ ਦੀਆਂ ਅੱਖਾਂ, ਨੱਕ ਜਾਂ ਮੁੰਹ ਵਿਚ ਜਾਂ ਸਕਦੀਆਂ ਹਨ। ਇਸ ਲਈ ਪਾਜ਼ੇਟਿਵ ਵਿਅਕਤੀ ਤੋਂ 1 ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ।
Flurona ਕਿੰਨਾ ਖਤਰਨਾਕ ਹੋ ਸਕਦੈ
ਇਸ ਲਾਗ ਦੀ ਸਥਿਤੀ ਵਿਚ ਫਲੂ ਤੇ ਕੋਵਿਡ ਤੇਜ਼ੀ ਨਾਲ ਫੈਲਦਾ ਹੈ। ਇਸ ਦੇ ਨਾਲ ਇਕ ਤੋਂ ਦੂਜੇ ਵਿਚ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਜ਼ਰਾਇਲ ਵਿਚ Flurona ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ WHO ਦੇ ਕਹਿਣਾ ਹੈ ਕਿ ਇਹ ਜਾਨਲੇਵਾ ਹੋ ਸਕ