62.42 F
New York, US
April 23, 2025
PreetNama
ਸਿਹਤ/Health

COVID-19 and Children : ਕੋਰੋਨਾ ਦੀ ਤੀਜੀ ਲਹਿਰ ਤੋਂ ਆਪਣੇ ਲਾਡਲੇ ਨੂੰ ਬਚਾਉਣਾ ਹੈ ਤਾਂ ਡਾਈਟ ‘ਚ ਕਰੋ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵੀ ਤਬਾਹੀ ਮਚਾ ਚੁੱਕੀ ਹੈ ਤੇ ਤੀਜੀ ਲਹਿਰ ਦੇ ਤਬਾਹੀ ਮਚਾਉਣ ਦੇ ਸੰਕੇਤ ਮਾਹਿਰਾਂ ਤੋਂ ਮਿਲੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਤੀਜੀ ਲਹਿਰ ਦਾ ਕਹਿਰ ਬੱਚਿਆਂ ‘ਤੇ ਡਿੱਗਣ ਵਾਲਾ ਹੈ। ਇਸ ਵਾਇਰਸ ਦੇ ਕਹਿਰ ਤੋਂ ਆਪਣੇ ਬੱਚਿਆਂ ਨੂੰ ਮਹਿਫੂਜ਼ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਹਿਫ਼ਾਜ਼ਾਤ ਕਰੋ। ਆਪਣੇ ਬੱਚਿਆਂ ਦੀ ਹਿਫ਼ਾਜ਼ਤ ਲਈ ਉਨ੍ਹਾਂ ਨੂੰ ਅੰਦਰ ਤੋਂ ਸਟਰਾਂਗ ਬਣਾਓ। ਬੱਚਿਆਂ ਤੇ ਮਾਪਿਆਂ ਦੀ ਇਮਿਊਨਿਟੀ ਉਨ੍ਹਾਂ ਦੀ ਬੈਸਟ ਡਾਈਟ ਨਾਲ ਮਜ਼ਬੂਤ ਹੋਵੇਗੀ। ਤੁਸੀਂ ਆਪਣੇ ਬੱਚਿਆਂ ਨੂੰ ਕੋਰੋਨਾ ਦੀ ਤੀਜੀ ਲਹਿਰ ਦੀ ਲਪੇਟ ‘ਚ ਆਉਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਦੀ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ।

ਮੌਸਮੀ ਫਲ਼ਾਂ ਨੂੰ ਕਰੋ ਡਾਈਟ ‘ਚ ਸ਼ਾਮਲ

 

ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਡਾਈਟ ‘ਚ ਮੌਸਮੀ ਫਲਾਂ ਨੂੰ ਸ਼ਾਮਲ ਕਰੋ। ਬੱਚਿਆਂ ਨੂੰ ਫਲ ਖਾਣਾ ਪਸੰਦ ਨਹੀਂ ਹੈ ਤਾਂ ਉਨ੍ਹਾਂ ਨੂੰ ਫਲਾਂ ਦਾ ਚਾਟ ਬਣਾ ਕੇ ਖਿਵਾਓ। ਫਲ ਸਿਹਤ ਲਈ ਬੇਹੱਦ ਜ਼ਰੂਰੀ ਹਨ ਇਹ ਅੰਤੜੀਆਂ ਦੇ ਚੰਗੇ ਬੈਕਟੀਰੀਆ ਨੂੰ ਵਧਾਵਾ ਦਿੰਦੇ ਹਨ।

ਖਾਣੇ ‘ਚ ਖੱਟਾ ਵੀ ਹੈ ਜ਼ਰੂਰੀ

ਬੱਚਿਆਂ ਨੂੰ ਰੋਜ਼ਾਨਾ ਘਰ ‘ਚ ਬਣਿਆ ਥੋੜ੍ਹਾ ਆਚਾਰ ਜਾਂ ਚਟਨੀ ਖਿਵਾਓ। ਇਹ ਸਾਈਡ ਡਿਸ਼ ਉਨ੍ਹਾਂ ਦੀਆਂ ਅੰਤੜੀਆਂ ਦੇ ਬੈਕਟੀਰੀਆ ਨੂੰ ਵਧਾਉਣ ‘ਚ ਮਦਦ ਕਰੇਗੀ। ਇਸ ਡਾਈਟ ਦੀ ਮਦਦ ਨਾਲ ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਹੋਵੇਗੀ ਤੇ ਉਹ ਖੁਸ਼ ਰਹਿਣਗੇ

ਕਾਜੂ ਵੀ ਬੱਚਿਆਂ ਲਈ ਲਾਹੇਵੰਦ

ਕਾਜੂ ਦਾ ਸਵਾਦ ਬੱਚਿਆਂ ਨੂੰ ਖੂਬ ਪਸੰਦ ਆਵੇਗਾ। ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਰਹਿੰਦੇ ਹਨ ਇਸ ਲ਼ਈ ਬੱਚਿਆਂ ਨੂੰ ਕਾਜੂ ਜ਼ਰੂਰ ਖਿਵਾਓ। ਕਾਜੂ ਖਾਣ ਨਾਲ ਬੱਚਿਆਂ ਨੂੰ ਐਨਰਜੀ ਮਿਲੇਗੀ ਤੇ ਬੱਚਾ ਐਕਟਿਵ ਰਹੇਗਾ
ਜੰਕ ਫੂਡ ਤੋਂ ਬੱਚਿਆਂ ਨੂੰ ਰੱਖੋ ਦੂਰ

ਜੰਕ ਜਾਂ ਪ੍ਰੋਸੈਸਡ ਫੂਡਜ਼ ‘ਚ ਭਰਪੂਰ ਟਰਾਂਸ ਫੈਟ ਤੇ ਨਿਊਨਤਮ ਪੋਸ਼ਕ ਤੱਤ ਹੁੰਦੇ ਹਨ। ਇਹ ਫੂਡਜ਼ ਬੱਚਿਆਂ ਦਾ ਵਜਨ ਵਧਾਉਂਦੇ ਹਨ ਤੇ ਉਨ੍ਹਾਂ ਦੇ ਸਰੀਰ ਨੂੰ ਪੋਸ਼ਣ ਨਹੀਂ ਦਿੰਦੇ। ਬੱਚਿਆਂ ਨੂੰ ਇਨ੍ਹਾਂ ਫੂਡਜ਼ ਤੋਂ ਦੂਰ ਰੱਖੋ।

Related posts

Winter Diet: ਸਰਦੀਆਂ ‘ਚ ਰੱਖੋ ਖੁਦ ਨੂੰ ਤੰਦਰੁਸਤ ਤੇ ਫਿੱਟ, ਬੱਸ ਖਾਓ ਇਹ ਡਾਈਟ

On Punjab

Gastric Problems : ਪੇਟ ‘ਚ ਗੈਸ ਤੋਂ ਪਰੇਸ਼ਾਨ ਰਹਿਣ ਵਾਲਿਆਂ ਲਈ ਇਹ 4 ਚੀਜ਼ਾਂ ਹਨ ਰਾਮਬਾਣ

On Punjab

ਹੱਡੀਆਂ ਬਣਾਓ ਮਜ਼ਬੂਤ

On Punjab