ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵੀ ਤਬਾਹੀ ਮਚਾ ਚੁੱਕੀ ਹੈ ਤੇ ਤੀਜੀ ਲਹਿਰ ਦੇ ਤਬਾਹੀ ਮਚਾਉਣ ਦੇ ਸੰਕੇਤ ਮਾਹਿਰਾਂ ਤੋਂ ਮਿਲੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਤੀਜੀ ਲਹਿਰ ਦਾ ਕਹਿਰ ਬੱਚਿਆਂ ‘ਤੇ ਡਿੱਗਣ ਵਾਲਾ ਹੈ। ਇਸ ਵਾਇਰਸ ਦੇ ਕਹਿਰ ਤੋਂ ਆਪਣੇ ਬੱਚਿਆਂ ਨੂੰ ਮਹਿਫੂਜ਼ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਹਿਫ਼ਾਜ਼ਾਤ ਕਰੋ। ਆਪਣੇ ਬੱਚਿਆਂ ਦੀ ਹਿਫ਼ਾਜ਼ਤ ਲਈ ਉਨ੍ਹਾਂ ਨੂੰ ਅੰਦਰ ਤੋਂ ਸਟਰਾਂਗ ਬਣਾਓ। ਬੱਚਿਆਂ ਤੇ ਮਾਪਿਆਂ ਦੀ ਇਮਿਊਨਿਟੀ ਉਨ੍ਹਾਂ ਦੀ ਬੈਸਟ ਡਾਈਟ ਨਾਲ ਮਜ਼ਬੂਤ ਹੋਵੇਗੀ। ਤੁਸੀਂ ਆਪਣੇ ਬੱਚਿਆਂ ਨੂੰ ਕੋਰੋਨਾ ਦੀ ਤੀਜੀ ਲਹਿਰ ਦੀ ਲਪੇਟ ‘ਚ ਆਉਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਸ ਦੀ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ।
ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਡਾਈਟ ‘ਚ ਮੌਸਮੀ ਫਲਾਂ ਨੂੰ ਸ਼ਾਮਲ ਕਰੋ। ਬੱਚਿਆਂ ਨੂੰ ਫਲ ਖਾਣਾ ਪਸੰਦ ਨਹੀਂ ਹੈ ਤਾਂ ਉਨ੍ਹਾਂ ਨੂੰ ਫਲਾਂ ਦਾ ਚਾਟ ਬਣਾ ਕੇ ਖਿਵਾਓ। ਫਲ ਸਿਹਤ ਲਈ ਬੇਹੱਦ ਜ਼ਰੂਰੀ ਹਨ ਇਹ ਅੰਤੜੀਆਂ ਦੇ ਚੰਗੇ ਬੈਕਟੀਰੀਆ ਨੂੰ ਵਧਾਵਾ ਦਿੰਦੇ ਹਨ।
ਖਾਣੇ ‘ਚ ਖੱਟਾ ਵੀ ਹੈ ਜ਼ਰੂਰੀ
ਬੱਚਿਆਂ ਨੂੰ ਰੋਜ਼ਾਨਾ ਘਰ ‘ਚ ਬਣਿਆ ਥੋੜ੍ਹਾ ਆਚਾਰ ਜਾਂ ਚਟਨੀ ਖਿਵਾਓ। ਇਹ ਸਾਈਡ ਡਿਸ਼ ਉਨ੍ਹਾਂ ਦੀਆਂ ਅੰਤੜੀਆਂ ਦੇ ਬੈਕਟੀਰੀਆ ਨੂੰ ਵਧਾਉਣ ‘ਚ ਮਦਦ ਕਰੇਗੀ। ਇਸ ਡਾਈਟ ਦੀ ਮਦਦ ਨਾਲ ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਹੋਵੇਗੀ ਤੇ ਉਹ ਖੁਸ਼ ਰਹਿਣਗੇ
ਕਾਜੂ ਵੀ ਬੱਚਿਆਂ ਲਈ ਲਾਹੇਵੰਦ
ਜੰਕ ਜਾਂ ਪ੍ਰੋਸੈਸਡ ਫੂਡਜ਼ ‘ਚ ਭਰਪੂਰ ਟਰਾਂਸ ਫੈਟ ਤੇ ਨਿਊਨਤਮ ਪੋਸ਼ਕ ਤੱਤ ਹੁੰਦੇ ਹਨ। ਇਹ ਫੂਡਜ਼ ਬੱਚਿਆਂ ਦਾ ਵਜਨ ਵਧਾਉਂਦੇ ਹਨ ਤੇ ਉਨ੍ਹਾਂ ਦੇ ਸਰੀਰ ਨੂੰ ਪੋਸ਼ਣ ਨਹੀਂ ਦਿੰਦੇ। ਬੱਚਿਆਂ ਨੂੰ ਇਨ੍ਹਾਂ ਫੂਡਜ਼ ਤੋਂ ਦੂਰ ਰੱਖੋ।