PreetNama
ਖਾਸ-ਖਬਰਾਂ/Important News

Covid-19 in US: ਅਮਰੀਕਾ ’ਚ ਫਿਰ ਵਧ ਰਿਹਾ ਕੋਰੋਨਾ ਦਾ ਪ੍ਰਕੋਪ, ਅੱਠ ਮਹੀਨੇ ’ਚ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ, ਬੱਚੇ ਵੀ ਕਾਫੀ ਗਿਣਤੀ ’ਚ ਹੋਏ ਇਨਫੈਕਟਿਡ

ਅਮਰੀਕਾ ’ਚ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ ਇੱਥੇ ਇਕ ਲੱਖ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਅੱਠ ਮਹੀਨੇ ਦੌਰਾਨ ਕੋਰੋਨਾ ਦੇ ਨਵੇਂ ਮਰੀਜ਼ਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਯੂਐੱਸ ਦੇ Department of health and human service ਮੁਤਾਬਕ ਦੇਸ਼ ’ਚ ਡੈਲਟਾ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਦੇਸ਼ ’ਚ ਸਾਹਮਣੇ ਆਉਣ ਵਾਲੇ ਮਾਮਲਿਆਂ ’ਚ ਇਸ ਦਾ ਸਭ ਤੋਂ ਵੱਡਾ ਹੱਥ ਹੈ। ਹੈਲਥ ਡਿਪਾਰਟਮੈਂਟ ਮੁਤਾਬਕ ਇਸ ਦੀ ਵਜ੍ਹਾ ਨਾਲ ਦੇਸ਼ ’ਚ ਕੋਰੋਨਾ ਦੇ ਮਾਮਲੇ ਪਿਛਲੇ ਮਹੀਨੇ ਦੇ ਮੁਕਾਬਲੇ ਦੋਗੁਣੇ ਹੋ ਗਏ ਹਨ।

Center for Disease Control and Prevention ਦੇ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਤਕ ਦੇਸ਼ ਦੇ ਹਸਪਤਾਲਾਂ ’ਚ ਔਸਤਨ ਹਰ ਰੋਜ਼ 500 ਮਰੀਜ਼ ਭਰਤੀ ਹੋ ਰਹੇ ਸਨ ਪਰ ਹੁਣ ਇਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਹੋ ਗਈ ਹੈ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਦੇਸ਼ ’ਚ ਸਭ ਤੋਂ ਵੱਧ 132051 ਮਾਮਲੇ ਸਾਹਮਣੇ ਆਏ ਸਨ। ਵੈਕਸੀਨ ਦੀ ਗੱਲ ਕਰੀਏ ਤਾਂ ਇਸ ਸਾਲ ਦੀ ਸ਼ੁਰੂਆਤ ’ਚ ਅਮਰੀਕਾ ਨੇ ਆਪਣੇ ਵੈਕਸੀਨੇਸ਼ਨ ਪ੍ਰੋਗਰਾਮ ’ਚ ਤੇਜ਼ੀ ਕੀਤੀ ਸੀ।

28 ਜੂਨ ਨੂੰ ਦੇਸ਼ ’ਚ ਸਭ ਤੋਂ ਘੱਟ 13843 ਮਾਮਲੇ ਸਾਹਮਣੇ ਆਏ ਸਨ। ਜੁਲਾਈ ਤੋਂ ਬਾਅਦ ਦੇਸ਼ ’ਚ ਡੈਲਟਾ ਵੇਰੀਐਂਟ ਦੇ ਤੇਜ਼ੀ ਨਾਲ ਵਧਣ ਤੋਂ ਬਾਅਦ ਅਮਰੀਕਾ ’ਚ ਹਾਲਾਤ ਖ਼ਰਾਬ ਹੋਏ ਹਨ। ਦੱਖਣੀ ਅਮਰੀਕਾ ਫਿਲਹਾਲ ਕੋਰੋਨਾ ਦਾ ਕੇਂਦਰ ਬਣਾ ਗਿਆ ਹੈ। ਜੇ ਗੱਲ ਕਰੀਏ ਤਾਂ ਕਿਸ ਸੂਬੇ ’ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਤਾਂ ਇਸ ’ਚ ਫਲੋਰਿਡਾ ਦਾ ਨਾਂ ਸਭ ਤੋਂ ਅੱਗੇ ਹਨ। ਇਸ ਤੋਂ ਬਾਅਦ ਟੈਕਸਾਸ ਤੇ ਫਿਰ ਕੈਲੀਫਾਰਨੀਆ ਦਾ ਨਾਂ ਆਉਂਦਾ ਹੈ। ਅਲਬਾਮਾ, ਫੋਲਰੀਡਾ ਤੇ ਜਾਰਜੀਆ ਦੇ ਹਸਤਾਲਾਂ ’ਚ intensive care unit ਦੇ ਕਰੀਬ 95 ਫ਼ੀਸਦੀ ਬੈੱਡ ਪੂਰੀ ਤਰ੍ਹਾਂ ਨਾਲ ਭਰੇ ਹੋਏ ਹਨ।

Related posts

500 ਕਰੋੜ ਦੇ ਧੋਖਾਧੜੀ ਮਾਮਲੇ ‘ਚ ਫਸੇ ਐਲਵਿਸ਼ ਯਾਦਵ, ਦਿੱਲੀ ਪੁਲਿਸ ਨੇ ਕਾਮੇਡੀਅਨ ਭਾਰਤੀ ਸਿੰਘ ਸਮੇਤ 5 ਨੂੰ ਭੇਜਿਆ ਸੰਮਨ ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੀ ਧੋਖਾਧੜੀ ਵਾਲੇ ਐਪ ਅਧਾਰਤ ਘੁਟਾਲੇ ਦੇ ਸਬੰਧ ਵਿੱਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਸਮੇਤ ਪੰਜ ਲੋਕਾਂ ਨੂੰ ਸੰਮਨ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰਾਂ ਨੇ ਆਪਣੇ ਪੰਨਿਆਂ ‘ਤੇ HIBOX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ।

On Punjab

ਚੀਨ ਦੀ ਡੀਪਸੀਕ ਏ.ਆਈ. ਉਤੇ ਉਈਗਰ ਸੈਂਸਰਸ਼ਿਪ ਤੇ ਸਰਕਾਰੀ ਪ੍ਰਚਾਰ ਸਬੰਧੀ ਉਠੇ ਸਵਾਲ

On Punjab

ਗਣਤੰਤਰ ਦਿਵਸ ਤੋਂ ਬਾਅਦ ਤਿਰੰਗਾ ਸੁੱਟਿਆ ਤਾਂ … ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਇਹ ਹੁਕਮ

On Punjab