ਭਾਰਤ ਦੇ ਕਈ ਹਿੱਸਿਆਂ ’ਚ ਝਮਝਮ ਬਾਰਿਸ਼ ਨੇ ਦਸਤਕ ਦੇ ਦਿੱਤੀ ਹੈ। ਮੌਨਸੂਨ ਧੁੱਪ ਤੇ ਗਰਮੀ ਤੋਂ ਰਾਹਤ ਜ਼ਰੂਰ ਦਿੰਦਾ ਹੈ ਪਰ ਆਪਣੇ ਨਾਲ ਕਈ ਬਿਮਾਰੀਆਂ ਵੀ ਲਿਆਉਂਦਾ ਹੈ। ਬਾਰਿਸ਼ ’ਚ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆ, ਮਲੇਰੀਆ, ਜ਼ੀਕਾ ਵਾਇਰਸ ਦਾ ਖ਼ਤਰਾ ਵੀ ਆਉਂਦਾ ਹੈ। ਕੋਵਿਡ-19 ਪਹਿਲਾਂ ਤੋਂ ਸਾਡੀ ਸਿਹਤ ਲਈ ਇਕ ਵੱਡਾ ਖ਼ਤਰਾ ਬਣਿਆ ਹੋਇਆ ਹੈ। ਅਜਿਹੇ ’ਚ ਡੇਂਗੂ ਵੀ ਹੋ ਜਾਵੇ, ਤਾਂ ਕਿਸੇ ਦਾ ਵੀ ਰਿਕਵਰ ਹੋਣਾ ਮੁਸ਼ਕਿਲ ਹੋ ਜਾਂਦਾ ਹੈ।
ਕੋ-ਇੰਫੈਕਸ਼ਨ ਦਾ ਕੀ ਮਤਲਬ ਹੈ?
ਕੋ-ਇੰਫੈਕਸ਼ਨ ਉਦੋਂ ਹੁੰਦੀ ਹੈ, ਜਦੋਂ ਇਕ ਵਿਅਕਤੀ ਇਕ ਹੀ ਸਮੇਂ ’ਚ ਦੋ ਜਾਂ ਉਸਤੋਂ ਵੱਧ ਬਿਮਾਰੀਆਂ ਤੋਂ ਪੀੜਤ ਹੋ ਜਾਂਦਾ ਹੈ। ਇਸਦਾ ਮਤਲਬ ਇਹ ਹੋਇਆ ਕਿ ਇਕੋ ਸਮੇਂ ਸਰੀਰ ’ਤੇ ਦੋ ਜਾਂ ਉਸਤੋਂ ਵੱਧ ਸੰਕ੍ਰਮਣ ਦਾ ਹਮਲਾ ਹੋਇਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਕਈ ਦੋਹਰੇ ਇੰਫੈਕਸ਼ਨ ਦੇਖੇ ਗਏ ਹਨ।
ਮੌਨਸੂਨ ਆਉਂਦਿਆਂ ਹੀ ਡੇਂਗੂ, ਮਲੇਰੀਆ ਦਾ ਖ਼ਤਰਾ ਵਧਣ ਲੱਗਦਾ ਹੈ। ਅਜਿਹੇ ’ਚ ਪਹਿਲਾਂ ਤੋਂ ਮੌਜੂਦ ਕੋਵਿਡ-19 ਡੇਂਗੂ ਦੇ ਨਾਲ ਮਿਲ ਕੇ ਬਿਮਾਰੀਆਂ ਨੂੰ ਬੇਹੱਦ ਗੰਭੀਰ ਰੂਪ ਦੇ ਸਕਦਾ ਹੈ।
ਡੇਂਗੂ ਤੇ ਕੋਵਿਡ-19 ਇਕੱਠੇ ਹੋ ਜਾਣ, ਤਾਂ ਕੀ ਕਰੀਏ
ਕੋਰੋਨਾ ਵਾਇਰਸ ਦਾ ਇਲਾਜ ਮੈਡੀਕਲ ਫੀਲਡ ਲਈ ਹੁਣ ਵੀ ਇਕ ਮੁਸ਼ਕਿਲ ਕੰਮ ਬਣਿਆ ਹੋਇਆ ਹੈ। ਇਸ ਦੌਰਾਨ ਜੇਕਰ ਕਿਸੇ ਨੂੰ ਕੋਵਿਡ ਦੇ ਨਾਲ ਡੇਂਗੂ ਹੋ ਜਾਵੇ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਐਕਸਪਰਟਸ ਦਾ ਮੰਨਣਾ ਹੈ ਕਿ ਇਕੋ ਸਮੇਂ ਇਨ੍ਹਾਂ ਦੋਵੇਂ ਬਿਮਾਰੀਆਂ ਦਾ ਇਲਾਜ ਚੁਣੌਤੀ ਪੂਰਨ ਹੋ ਸਕਦਾ ਹੈ।
ਇਕੋ ਜਿਹੇ ਲੱਛਣ ਕਰ ਸਕਦੇ ਹਨ ਪਰੇਸ਼ਾਨ
ਜਦੋਂ ਗੱਲ ਆਉਂਦੀ ਹੈ ਡੇਂਗੂ ਅਤੇ ਕੋਵਿਡ ਦੀ ਤਾਂ ਇਨ੍ਹਾਂ ਦੋਵੇਂ ਬਿਮਾਰੀਆਂ ਦੇ ਕੁਝ ਅਜਿਹੇ ਲੱਛਣ ਹਨ, ਜੋ ਤੁਹਾਨੂੰ ਭਰਮ ’ਚ ਪਾ ਸਕਦੇ ਹਨ। ਬੁਖ਼ਾਰ, ਕਮਜ਼ੋਰੀ, ਸਿਰਦਰਦ, ਮਾਸਪੇਸ਼ੀਆਂ ਅਤੇ ਹੱਡੀਆਂ ’ਚ ਦਰਦ, ਕੁਝ ਅਜਿਹੇ ਲੱਛਣ ਹਨ, ਜੋ ਕੋਵਿਡ ਨਾਲ ਡੇਂਗੂ ’ਚ ਵੀ ਦੇਖੇ ਜਾਂਦੇ ਹਨ। ਕਈ ਵਾਰ ਡੇਂਗੂ ਦੇ ਮਰੀਜ਼ਾਂ ’ਚ ਜੀਅ ਮਚਲਾਉਣਾ ਅਤੇ ਉਲਟੀ ਜਿਹੇ ਲੱਛਣ ਵੀ ਦਿਖਾਈ ਦਿੰਦੇ ਹਨ। ਇਸਤੋਂ ਇਲਾਵਾ ਚਮੜੀ ’ਤੇ ਦਾਗ ਜੋ ਕੋਵਿਡ ਦਾ ਆਮ ਲੱਛਣ ਹੈ, ਡੇਂਗੂ ਦੇ ਮਰੀਜ਼ਾਂ ’ਚ ਵੀ ਦੇਖਿਆ ਜਾਂਦਾ ਹੈ।
ਕੋਵਿਡ ਤੇ ਡੇਂਗੂ ’ਚ ਫ਼ਰਕ ਸਮਝੋ
ਡੇਂਗੂ ਕਾਰਨ ਹੋਣ ਵਾਲੇ ਬੁਖ਼ਾਰ, ਕਮਜ਼ੋਰੀ ਅਤੇ ਬਦਨ ਦਰਦ ਅਤੇ ਕੋਵਿਡ ਦੇ ਲੱਛਣਾਂ ’ਚ ਫ਼ਰਕ ਕਰਨਾ ਮੁਸ਼ਕਿਲ ਹੋ ਸਕਦਾ ਹੈ, ਪਰ ਕੋਰੋਨਾ ਦੇ ਕਈ ਅਜਿਹੇ ਲੱਛਣ ਵੀ ਹਨ, ਜਿਨ੍ਹਾਂ ਦੀ ਮਦਦ ਨਾਲ ਫ਼ਰਕ ਨੂੰ ਸਮਝਿਆ ਜਾ ਸਕਦਾ ਹੈ। ਸੁੱਕੀ ਖੰਘ ਗਲੇ ’ਚ ਖਾਰਸ਼, ਖੁਸ਼ਬੂ ਅਤੇ ਸਵਾਦ ਦੀ ਕਮੀ ਵਰਗੀ ਸਮਰੱਥਾ ਸਬੰਧੀ ਸਮੱਸਿਆ ਕੋਵਿਡ ’ਚ ਲੱਛਣਾਂ ’ਚ ਆਉਂਦੇ ਹਨ, ਜੋ ਡੇਂਗੂ ਦੇ ਮਰੀਜ਼ ’ਚ ਨਹੀਂ ਦੇਖੇ ਜਾਂਦੇ।