ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਭਾਰਤ ਸਮੇਤ ਦੁਨੀਆ ਭਰ ਵਿੱਚ ਵੈਕਸਿਨ ਦੇ ਮਨੁੱਖੀ ਟ੍ਰਾਇਲ ਚੱਲ ਰਹੇ ਹਨ। ਕੋਵਿਡ-19 ਟੀਕੇ ਦੇ ਜ਼ਿਆਦਾਤਰ ਮਨੁੱਖੀ ਅਜ਼ਮਾਇਸ਼ ਦੂਜੇ ਅਤੇ ਤੀਜੇ ਪੜਾਅ ਵਿੱਚ ਹਨ। ਆਕਸਫੋਰਡ ਦੀ ਐਸਟ੍ਰਾਜ਼ੇਨੇਕਾ ਭਾਰਤ ਵਿਚ ‘ਕੋਵਿਸ਼ਿਲਡ’ ਨਾਂ ਨਾਲ ਤੀਸਰੇ ਪੜਾਅ ਦਾ ਟੈਸਟ ਕਰ ਰਹੀ ਹੈ। ਪਰ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਟੀਕੇ ਦੇ ਟੈਸਟ ਵਿੱਚ ਸੱਤ ਵਾਲੰਟੀਅਰਾਂ ਨੂੰ ਅਯੋਗ ਕਰ ਦਿੱਤਾ ਗਿਆ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਪੁਣੇ ਦੇ ਸਰਕਾਰੀ ਕੇਂਦਰ ਵਿਖੇ ਤੀਸਰੇ ਪੜਾਅ ਦਾ ਮਨੁੱਖੀ ਟੈਸਟ ਕਰ ਰਹੀ ਹੈ।