ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਨ ’ਚ ਕੋਰੋਨਾ ਵੈਕਸੀਨ ਇਕ ਮਜ਼ਬੂਤ ਹਥਿਆਰ ਦੇ ਰੂਪ ’ਚ ਕੰਮ ਕਰ ਰਹੀ ਹੈ। ਦੂਜੀ ਲਹਿਰ ਦਾ ਖ਼ਤਰਾ ਘੱਟ ਹੁੰਦੇ ਹੀ ਲੋਕ ਆਪਣੇ ਕੰਮ ਤੇ ਵਾਪਰ ਲਈ ਹੁਣ ਬਾਹਰ ਨਿਕਲਣ ਲੱਗੇ ਹਨ ਤੇ ਅਜਿਹੇ ’ਚ ਜਿਨ੍ਹਾਂ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ, ਉਨ੍ਹਾਂ ਲਈ ਵੈਕਸੀਨ ਇਕ ਸੁਰੱਖਿਆ ਕਵਚ ਦੀ ਤਰ੍ਹਾਂ ਕੰਮ ਕਰ ਰਹੀ ਹੈ ਪਰ ਦੇਸ਼ ’ਚ ਅਜੇ ਵੀ ਕਈ ਅਜਿਹੇ ਲੋਕ ਹਨ ਜੋ ਕੋਰੋਨਾ ਵੈਕਸੀਨ ਦੇ ਸੰਭਾਵਿਤ ਮਾੜੇ ਪ੍ਰਭਾਵਾਂ (Side Effects) ਨੂੰ ਲੈ ਕੇ ਚਿੰਤਿਤ ਹਨ ਤੇ ਵੈਕਸੀਨ ਲਗਵਾਉਣ ਤੋਂ ਕਤਰਾ ਰਹੇ ਹਨ। ਫਿਲਹਾਲ ਦੇਸ਼ ’ਚ 4 ਮਿਲੀਅਨ ਅਜਿਹੇ ਲੋਕ ਹਨ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ ਤੇ 10 ਲੱਖ ਲੋਕਾਂ ਨੇ ਵੈਕਸੀਨ ਦੀ ਦੂਜੀ ਡੋਜ਼ ਵੀ ਲਗਵਾ ਲਈ ਹੈ।ਕਈ ਲੋਕਾਂ ਨੂੰ ਕੋਵਿਡ-19 ਟੀਕਾ ਲੈਣ ਨਾਲ ਹੱਥ ’ਚ ਦਰਦ, ਥਕਾਨ, ਸਿਰਦਰਦ, ਬੁਖਾਰ ਜਾਂ ਚੱਕਰ ਆਉਣ ਜਿਹੇ ਮਾਡ਼ੇ ਪ੍ਰਭਾਵਾਂ ਦਾ ਅਨੁਭਵ ਹੋਇਆ, ਜੋ ਇਸ ਗੱਲ ਦਾ ਸੰਕੇਤ ਹੈ ਕਿ immune system vaccine ਦੇ ਪ੍ਰਤੀ ਚੰਗੀ ਪ੍ਰਤੀਕਿਰਿਆ ਦੇ ਰਹੀ ਹੈ।
ਉੱਥੇ ਹੀ ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ Side Effect ਦਾ ਅਨੁਭਵ ਨਹੀਂ ਕੀਤਾ ਹੈ। ਅਜਿਹੇ ’ਚ ਜੇ ਤੁਸੀਂ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਧਿਆਨ ਰਹੇ ਕਿ ਦੂਜੀ ਖੁਰਾਕ ਦੌਰਾਨ ਪਹਿਲੀ ਖੁਰਾਕ ਦੀ ਤੁਲਨਾ ’ਚ ਮਾੜੇ ਪ੍ਰਭਾਵ ਤੇਜ਼ੀ ਨਾਲ ਦਿਖਾਈ ਦੇ ਸਕਦੇ ਹਨ ਪਰ ਮਾਹਰਾਂ ਦਾ ਕਹਿਣਾ ਹੈ ਕਿ ਕਠੋਰ ਤੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ।Health Experts ਦਾ ਕਹਿਣਾ ਹੈ ਕਿ ਵੈਕਸੀਨ ਦੀ ਦੂਜੀ ਖੁਰਾਕ ਬੇਹੱਦ ਜ਼ਰੂਰੀ ਹੈ ਕਿਉਂਕਿ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ Antibodies ਦਾ ਨਿਰਮਾਣ ਕਰਦੀ ਹੈ ਉੱਥੇ ਹੀ ਦੂਜੀ ਖੁਰਾਕ ਟੀਸੇਲ ਜਾਂ Antibodies ਨੂੰ ਫਿਰ ਤੋਂ ਐਕਟਿਵ ਕਰ ਦਿੰਦੀ ਹੈ, ਜੋ ਵਾਇਰਸ ਨਾਲ ਲੜਨ ’ਚ ਕਾਫੀ ਮਦਦਗਾਰ ਹੁੰਦੀ ਹੈ। ਜਦੋਂ ਦੂਜੀ ਖੁਰਾਕ ਦਿੱਤੀ ਜਾਂਦੀ ਹੈ ਤਾਂ ਸਾਡੇ ਸਰੀਰ ਦੀ ਰੱਖਿਆ ਪ੍ਰਣਾਲੀ ਦੀ ਪ੍ਰਤੀਕਿਰਿਆ ਵੱਧ ਮਜਬੂਤ ਹੋ ਜਾਂਦੀ ਹੈ।