ਜਿਸ ਕਾਰਨ ਕਾਰਬਨਿਕ ਯੋਗਿਕਾਂ ‘ਚ ਹੁੰਦਾ ਹੈਬ ਦਲਾਅ : ਵਿਗਿਆਨੀ

ਲੰਡਨ ਸਕੂਲ ਆਫ ਹਾਇਜੀਨ ਐਂਡ ਟ੍ਰਾਪਿਕਲ ਮੈਡੀਸਿਨ (LSHTM) ਤੇ ਡਰਹਮ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਸ਼ੁਰੂਆਤੀ ਖੋਜ ਵਿਚ ਪਾਇਆ ਕਿ ਕੋਰੋਨਾ ਇਨਫੈਕਸ਼ਨ ਦੀ ਇਕ ਖਾਸ ਗੰਧ ਹੁੰਦੀ ਹੈ ਜਿਸ ਕਾਰਨ ਵਾਸ਼ਪਸ਼ੀਲ ਕਾਰਬਨਿਕ ਯੌਗਿਕਾਂ (VOC) ‘ਚ ਬਦਲਾਅ ਹੋਣ ਲਗਦਾ ਹੈ। ਨਤੀਜੇ ਵਜੋਂ ਸਰੀਰ ‘ਚ ਇਕ ਗੰਧ ਫਿੰਗਰਪ੍ਰਿੰਟ ਵਿਕਸਤ ਹੁੰਦੀ ਹੈ ਜਿਸਦਾ ਸੈਂਸਰ ਪਤਾ ਲਗਾ ਸਕਦੇ ਹਨ।

 

ਆਰਗੈਨਿਕ ਸੈਮੀ-ਕੰਡਕਟਿੰਗ ਸੈਂਸਰ ਨਾਲ ਉਪਕਰਨ ਦਾ ਕੀਤਾ ਪ੍ਰੀਖਣ

ਐੱਲਐੱਸਐੱਚਟੀਐੱਮ ਦੇ ਖੋਜੀਆਂ ਦੀ ਅਗਵਾਈ ‘ਚ ਡਰਹਮ ਯੂਨੀਵਰਸਿਟੀ ਦੇ ਨਾਲ ਹੀ ਬਾਇਓਟੈੱਕ ਕੰਪਨੀ ਰੋਬੋਸਾਇੰਟਿਫਿਕਲਿਮਟਿਡ ਨੇ ਆਰਗੈਨਿਕ ਸੈਮੀ-ਕੰਡਕਟਿੰਗ (OSC) ਸੈਂਸਰ ਦੇ ਨਾਲ ਇਸ ਉਪਕਰਨ ਦਾ ਵੀ ਪ੍ਰੀਖਣ ਕੀਤਾ ਹੈ।

ਲੋਗਾਨ ਨੇ ਕਿਹਾ- ਨਤੀਜੇ ਕਾਫੀ ਆਸ਼ਾਜਨਕ ਤੇ ਸਟੀਕ ਹ

LSHTM ‘ਚ ਰੋਗ ਕੰਟਰੋਲ ਵਿਭਾਗ ਦੇ ਮੁੱਖੀ ਤੇ ਖੋਜ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਜੇਮਸ ਲੋਗਾਨ ਨੇ ਕਿਹਾ, ਇਹ ਨਤੀਜੇ ਕਾਫੀ ਆਸ਼ਾਜਨਕ ਹਨ ਤੇ ਬੇਹੱਦ ਸਟੀਕਤਾ ਦੇ ਨਾਲ ਇਕ ਤੀਬਰ ਤੇ ਆਮ ਪ੍ਰੀਖਣ ਦੇ ਰੂਪ ‘ਚ ਇਸ ਤਕਨੀਕ ਦੀ ਵਰਤੋਂ ਕਰਨ ਦੀ ਸਮਰੱਥਾ ਪ੍ਰਦਰਸ਼ਿਤ ਕਰਦੇ ਹਨ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਕੀਤੇ ਜਾਣ ਲਈ ਹਾਲੇ ਹੋਰ ਪ੍ਰੀਖਣ ਦੀ ਲੋੜ ਹੈ ਕਿ ਮਨੁੱਖੀ ਪ੍ਰੀਖਣ ‘ਚ ਵੀ ਇਸ ਦੇ ਨਤੀਜੇ ਓਨੇ ਹੀ ਸਟੀਕ ਸਾਬਿਤ ਹੋ ਸਕਦੇ ਹਨ।