ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਨੇ ਕਿਹਾ ਕਿ ਨਿੱਜੀ ਖੇਤਰਾਂ (ਹਸਪਤਾਲਾਂ) ਲਈ ਟੀਕੇ ਦੀ ਕੀਮਤ ਵੈਕਸੀਨ ਨਿਰਮਾਤਾਵਾਂ ਦੁਆਰਾ ਤੈਅ ਕੀਤੀ ਜਾਵੇਗੀ। ਸੂਬਾ ਨਿੱਜੀ ਖੇਤਰ ਦੀ ਕੁੱਲ ਮੰਗ ਕਰੇਗਾ, ਜਿਸ ਦਾ ਅਰਥ ਹੈ ਕਿ ਉਹ ਦਿਖਣਗੇ ਕਿ ਉਸ ਕੋਲ ਸਹੂਲਤਾਂ ਦਾ ਕਿੰਨਾ ਨੈੱਟਵਰਕ ਹੈ ਤੇ ਕਿੰਨੀ ਖੁਰਾਕ ਦੀ ਜ਼ਰੂਰਤ ਹੈ।

 

ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦਿੱਤੀ ਇਹ ਜਾਣਕਾਰੀਦੇਸ਼ ’ਚ ਕੋਰੋਨਾ ਤੇ ਟੀਕਾਕਰਨ ਦੀ ਸਥਿਤੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਦੇ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਜਿੱਥੇ 7 ਮਈ ਨੂੰ ਦੇਸ਼ ’ਚ ਰੋਜ਼ਾਨਾ ਦੇ ਹਿਸਾਬ ਨਾਲ 4,14,000 ਮਾਮਲੇ ਦਰਜ ਕੀਤੇ ਗਏ ਸਨ, ਉਹ ਹੁਣ ਇਕ ਲੱਖ ਤੋਂ ਵੀ ਘੱਟ ਹੋ ਗਏ ਹਨ।

ਬੀਤੇ 24 ਘੰਟਿਆਂ ’ਚ 86,498 ਮਾਮਲੇ ਦੇਸ਼ ’ਚ ਦਰਜ ਕੀਤੇ ਗਏ। ਇਹ 3 ਅਪ੍ਰੈਲ ਤੋਂ ਬਾਅਦ ਹੁਣ ਤਕ ਇਕ ਦਿਨ ਦੇ ਸਭ ਤੋਂ ਘੱਟ ਮਾਮਲੇ ਹਨ। ਹੋਮ ਆਈਸੋਲੈਸ਼ਨ ਤੇ medical infrastructure ਦੋਵਾਂ ਨੂੰ ਲੈ ਮਿਲਾ ਕੇ ਰਿਕਵਰੀ ਰੇਟ ਵਧ ਕੇ 94.3 ਫ਼ੀਸਦੀ ਹੋ ਗਈ ਹੈ। 1-7 ਜੂਨ ਦੇ ਵਿਚਕਾਰ Positivity Rate ਕੁੱਲ ਮਿਲਾ ਕੇ 6.3 ਫ਼ੀਸਦੀ ਦਰਜ ਕੀਤੀ ਗਈ ਹੈ। 4 ਮਈ ਨੂੰ ਦੇਸ਼ ’ਚ 531 ਅਜਿਹੇ ਜ਼ਿਲ੍ਹੇ ਸਨ, ਜਿੱਥੇ ਰੋਜ਼ਾਨਾ 100 ਤੋਂ ਵਧ ਮਾਮਲੇ ਦਰਜ ਕੀਤੇ ਜਾ ਰਹੇ ਸਨ, ਅਜਿਹੇ ’ਚ ਹੁਣ 209 ਰਹਿ ਗਏ ਹਨ।