ਜੇਕਰ ਤੁਸੀਂ ਗਰਭਵਤੀ ਹੋ ਅਤੇ ਤੁਹਾਨੂੰ ਕੋਰੋਨਾ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਵਾਇਰਸ ਤੁਹਾਡੇ ਬੱਚੇ ਦੇ ਦਿਮਾਗ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਹੈ। ਇਸ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਪ੍ਰੈਗਨੈਂਸੀ ਦੌਰਾਨ ਔਰਤ ਕੋਰੋਨਾ ਸੰਕ੍ਰਮਿਤ ਹੈ ਤਾਂ ਇਸ ਦੌਰਾਨ ਉਸਦੇ ਬੇਬੀ ਦੇ ਦਿਮਾਗ ਨੂੰ ਨੁਕਸਾਨ ਨਹੀਂ ਹੋਵੇਗਾ। ਹਾਲ ਹੀ ’ਚ ਇਕ ਅਧਿਐਨ ਅਨੁਸਾਰ, ਗਰਭਵਤੀ ਔਰਤਾਂ ’ਚ ਕੋਰੋਨਾ ਦੇ ਹਲਕੇ ਜਿਹੇ ਮੱਧਮ ਲੱਛਣ ਹੋਣ ਤਾਂ ਇਸਦੇ ਬਾਅਦ ਵੀ ਇਹ ਸੰਕ੍ਰਮਣ ਭਰੂਣ (ਬੇਬੀ) ਦੇ ਦਿਮਾਗ ’ਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ। ਇਹ ਸੋਧ ਰੇਡਿਓਲਾਜਿਕਲ ਸੋਸਾਇਟੀ ਆਫ ਨਾਰਥ ਅਮਰੀਕਾ (ਆਰਐੱਸਐੱਨਏ) ਦੀ ਸਾਲਾਨਾ ਬੈਠਕ ’ਚ ਪ੍ਰਸਤੁਤ ਕੀਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਦੋ ਸਾਲ ਬਾਅਦ ਇਸ ਗੱਲ ਦੇ ਸਬੂਤ ਹਨ ਕਿ ਗਰਭਵਤੀ ਔਰਤਾਂ ਵੀ ਵਾਇਰਸ ਦਾ ਸ਼ਿਕਾਰ ਹੁੰਦੀਆਂ ਹਨ। ਹਾਲਾਂਕਿ, ਜੇਕਰ ਮਾਂ ਗਰਭ ਅਵਸਥਾ ਦੌਰਾਨ ਸੰਕਰਮਿਤ ਹੁੰਦੀ ਹੈ ਤਾਂ ਉਸ ਦੇ ਸੰਭਾਵੀ ਨਤੀਜਿਆਂ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ। ਅਜਿਹੇ ‘ਚ ਔਰਤਾਂ ਕਾਫੀ ਚਿੰਤਤ ਹਨ।