PreetNama
ਰਾਜਨੀਤੀ/Politics

Covid19 India Updates : ਦੇਸ਼ ਵਿਚ ਕੋਰੋਨਾ ਦੇ ਵਧ ਰਹੇ ਮਾਮਲੇ, ਟਾਪ-10 ‘ਚ ਸ਼ਾਮਲ ਹਨ ਇਹ ਸ਼ਹਿਰ

ਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਟੀਕਾਕਰਨ ਦੀ ਸਥਿਤੀ ਸਬੰਧੀ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਦੇਸ਼ ਭਰ ਵਿਚ 10 ਜ਼ਿਲ੍ਹੇ ਹਨ ਜਿਨ੍ਹਾਂ ਵਿਚ ਸਭ ਤੋਂ ਵੱਧ ਸਰਗਰਮ ਮਾਮਲੇ ਹਨ- ਪੁਣੇ, ਮੁੰਬਈ, ਨਾਗਪੁਰ, ਠਾਣੇ, ਨਾਸਿਕ, ਔਰੰਗਾਬਾਦ, ਬੈਂਗਲੁਰੂ ਸ਼ਹਿਰੀ, ਨਾਂਦੇੜ, ਦਿੱਲੀ ਤੇ ਅਹਿਮਦਨਗਰ। ਹਫ਼ਤਾਵਾਰੀ ਰਾਸ਼ਟਰੀ ਔਸਤ ਪਾਜ਼ੇਟੀਵਿਟੀ ਰੇਟ 5.65 ਫ਼ੀਸਦ ਹੈ। ਮਹਾਰਾਸ਼ਰ ਦਾ ਹਫ਼ਤਾਵਾਰੀ ਔਸਤ 23 ਫ਼ੀਸਦ ਹੈ, ਪੰਜਾਬ ਦਾ 8.82 ਫ਼ੀਸਦ, ਛੱਤੀਸਗੜ੍ਹ ਦਾ 8 ਫ਼ੀਸਦ, ਮੱਧ ਪ੍ਰਦੇਸ਼ ਦਾ 7.82 ਫ਼ੀਸਦੀ, ਤਾਮਿਲਨਾਡੂ ਦਾ 2.50 ਫ਼ੀਸਦ, ਕਰਨਾਟਕ ਦਾ 2.45 ਫ਼ੀਸਦ, ਗੁਜਰਾਤ ਦਾ 2.2 ਫ਼ੀਸਦ ਤੇ ਦਿੱਲੀ ਦਾ 2.04 ਫ਼ੀਸਦ ਹੈ।
ਦੇਸ਼ ਵਿਚ ਮੌਜੂਦਾ ਸਮੇਂ ਕੋਰੋਨਾ ਦੀ ਸਥਿਤੀ ਸਬੰਧੀ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪਾਲ ਨੇ ਕਿਹਾ ਕਿ ਅਸੀਂ ਕੁਝ ਜ਼ਿਲ੍ਹਿਆਂ ਵਿਚ ਤੇਜ਼ੀ ਨਾਲ ਗੰਭੀਰ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ ਪਰ ਪੂਰਾ ਦੇਸ਼ ਸੰਭਾਵੀ ਰੂਪ ‘ਚ ਜੋਖ਼ਮ ਦੀ ਹਾਲਤ ‘ਚ ਹੈ। ਵਾਇਰਸ ਨੂੰ ਰੋਕਣ ਤੇ ਜੀਵਨ ਬਚਾਉਣ ਦੇ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ।

Related posts

ਓਪਨ ਏਆਈ ਚੈਟਜੀਪੀਟੀ ਨੇ ਵੀ ਜਾਰੀ ਕੀਤਾ Whatsapp ਨੰਬਰ, ਪੁੱਛ ਸਕਦੇ ਹੋ ਸਵਾਲ

On Punjab

ਪੀਐਮ ਮੋਦੀ ਨੇ ਨੈਸ਼ਨਲ ਅਕੈਡਮੀ ਆਫ ਐਡਮਿਨਿਸਟ੍ਰੇਸ਼ਨ ਦੇ ਪ੍ਰੋਗਰਾਮ ‘ਚ ਲਿਆ ਹਿੱਸਾ, ਖੇਡ ਕੰਪਲੈਕਸ ਦਾ ਕੀਤਾ ਉਦਘਾਟਨ

On Punjab

ਕੁੰਵਰ ਵਿਜੈ ਪ੍ਰਤਾਪ ਨੇ ਸੀਐੱਮ ਨੂੰ ਲਿਖੀ ਚਿੱਠੀ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ‘ਚ ਕਾਰਵਾਈ ਹੋਵੇ ਤੇਜ਼

On Punjab