50.11 F
New York, US
March 13, 2025
PreetNama
ਸਿਹਤ/Health

CoviSelf ਨਾਲ ਘਰ ਬੈਠੇ ਕਰੋ ਕੋਰੋਨਾ ਟੈਸਟ, 15 ਮਿੰਟਾਂ ‘ਚ ਆ ਜਾਵੇਗਾ ਨਤੀਜਾ, ਜਾਣੋ ਕੀ ਹੈ ਕੀਮਤ

 Coviself : ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਨੇ ਪਿਛਲੇ ਮਹੀਨੇ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ICMR) ਤੋਂ ਮਨਜ਼ੂਰੀ ਮਿਲਣ ਮਗਰੋਂ ਵੀਰਵਾਰ ਨੂੰ ਆਪਣੀ ਕੋਵਿਡ ਸੈਲਫ-ਟੈਸਟ ਕਿੱਟ CoviSelf ਦੀ ਕਮਰਸ਼ੀਅਲ ਲਾਂਚ ਦਾ ਐਲਾਨ ਕੀਤਾ। ਇਹ ਕੋਵਿਡ-19 ਲਈ ਪਹਿਲੀ ਅਜਿਹੀ ਟੈਸਟ ਕਿੱਟ ਹੈ ਜਿਸ ਨਾਲ ਦੇਸ਼ ਦੇ ਸਾਰੇ ਨਾਗਰਿਕ ਘਰ ਬੈਠੇ ਖ਼ੁਦ ਕੋਰੋਨਾ ਵਾਇਰਸ ਦਾ ਟੈਸਟ ਕਰ ਸਕਦੇ ਹਨ।

ਈ-ਕਾਮਰਸ ਪ੍ਰਮੁੱਖ ਨੇ ਇਕ ਬਿਆਨ ਵਿਚ ਕਿਹਾ, ‘ਇਹ ਸਵਦੇਸ਼ੀ ਟੈਸਟ ਕਿੱਟ 95% ਪਿਨ ਕੋਡ ਜ਼ਰੀਏ ਵੰਡੀ ਜਾਵੇਗੀ ਤੇ ਪੂਰੇ ਭਾਰਤ ਵਿਚ ਫਾਰਮੇਸੀ ਤੇ ਦਵਾਈ ਦੀਆਂ ਦੁਕਾਨਾਂ ‘ਤੇ ਓਵਰ-ਦਿ-ਕਾਊਂਟਰ ਉਪਲਬਧ ਹੋਵੇਗੀ। ਲੋਕ ਇਸ ਨੂੰ ਫਲਿੱਪਕਾਰਟ (Flipkart) ਜ਼ਰੀਏ ਆਨਲਾਈਨ ਵੀ ਆਰਡਰ ਕਰ ਸਕਦੇ ਹਨ। ਸੁਰੱਖਿਅਤ ਡਲਿਵਰੀ ਯਕੀਨੀ ਬਣਾਉਣ ਲਈ ਫਲਿੱਪਕਾਰਟ ਖਪਤਕਾਰਾਂ ਲਈ ਸੰਪਰਕ ਰਹਿਤ ਭੁਗਤਾਨ ਵੀ ਮੁਹੱਈਆ ਕਰਵਾਉਂਦਾ ਹੈ।’

 

 

ਕੰਪਨੀ ਅੱਜ ਤੋਂ 10 ਲੱਖ ਸੈਲਫ ਟੈਸਟ ਕਿੱਟਾਂ ਤਿਆਰ ਕਰੇਗੀ ਤੇ ਖਪਤਕਾਰਾਂ ਦੀ ਮੰਗ ਦੇ ਆਧਾਰ ‘ਤੇ ਹਰ ਹਫ਼ਤੇ 70 ਲੱਖ ਯੂਨਿਟ ਮੁਹੱਈਆ ਕਰਵਾਏਗੀ। ਇਹ ਕਿੱਟ 2-3 ਦਿਨਾਂ ਦੇ ਅੰਦਰ ਬਾਜ਼ਾਰ ‘ਚ ਉਪਲਬਧ ਹੋ ਜਾਵੇਗੀ। ਕੰਪਨੀ ਦੀ ਯੋਜਨਾ ਇਸ ਨੂੰ ਸਰਕਾਰੀ ਈ-ਮਾਰਕੀਟ ਪਲੇਸ (GEM) ‘ਤੇ ਉਪਲਬਧ ਕਰਵਾਉਣਾ ਵੀ ਹੈ।

250 ਰੁਪਏ ਦੀ ਕੀਮਤ ਵਾਲੀ CoviSelf ਕਿੱਟ ਇਸ ਵੇਲੇ ਕੀਤੇ ਜਾ ਰਹੇ ਟੈਸਟ ਦੇ ਮੁਕਾਬਲੇ ਇਕ ਆਰਾਮਦਾਇਕ, ਵਰਤੋਂ ‘ਚ ਆਸਾਨ ਤੇ ਸਟੀਕ ਬਦਲ ਮੁਹੱਈਆ ਕਰਵਾਉਂਦੀ ਹੈ। ਇਸ ਦੀ ਵਰਤੋਂ ICMR ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਉਹ ਲੋਕ ਕਰ ਸਕਦੇ ਹਨ ਜਿਨ੍ਹਾਂ ਵਿਚ ਕੋਵਿਡ ਨਾਲ ਜੁੜੇ ਲੱਛਣ ਦਿਸ ਰਹੇ ਹਨ, ਜਾਂ ਉਹ ਅਜਿਹੇ ਕਿਸੇ ਵਿਅਕਤੀ ਨੂੰ ਮਿਲੇ ਹਨ ਜਿਹੜਾ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਮੱਧ-ਨੱਕ ਸਵਾਬ ਪ੍ਰੀਖਣ ਦੇ ਰੂਪ ‘ਚ ਡਿਜ਼ਾਈਨ ਕੀਤੀ ਗਈ ਇਹ ਕਿੱਟ, ਸਿਰਫ਼ 15 ਮਿੰਟ ‘ਚ ਸਕਾਰਾਤਮਕ ਨਤੀਜਿਆਂ ਦਾ ਪਤਾ ਲਗਾ ਸਕਦੀ ਹੈ।

 

 

ਹਰੇਕ ਪ੍ਰੋਡਕਟ ਚ ਇਕ ਪ੍ਰੀਖਣ ਕਿੱਟ, ਵਰਤੋਂ ਕਰਨ ਦੇ ਨਿਰਦੇਸ਼ (IFU) ਲੀਫਲੈੱਟ ਤੇ ਟੈਸਟ ਤੋਂ ਬਾਅਦ ਸੁਰੱਖਿਅਤ ਰੂਪ ‘ਚ ਇਸ ਨੂੰ ਸੁੱਟਣ ਲਈ ਇਕ ਬੈਗ ਹੁੰਦਾ ਹੈ।ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਹਸਮੁਖ ਰਾਵਲ ਨੇ ਮੀਲ ਦਾ ਪੱਥਰ ਸਾਬਿਤ ਹੋ ਰਹੇ ਇਸ ਪ੍ਰੋਡਕਟ ਬਾਰੇ ਕਿਹਾ, ‘ਸਵੈ-ਪ੍ਰੀਖਣ ਕੋਵਿਡ-19 ਦੇ ਪਸਾਰ ਨੂੰ ਕੁਝ ਮੱਠਾ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ। ਸਾਡਾ ਟੀਚਾ CoviSelf ਨੂੰ ਪੂਰੇ ਦੇਸ਼ ਵਿਚ ਉਪਲਬਧ ਕਰਵਾਉਣਾ ਹੈ। ਖਾਸ ਤੌਰ ‘ਤੇ ਦਿਹਾਤੀ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਜਿਨ੍ਹਾਂ ਕੋਲ ਟੈਸਟ ਦੇ ਸੀਮਤ ਬਦਲ ਹਨ।’

Related posts

ਬਿਮਰੀਆਂ ‘ਚ ਗੁਣਕਾਰੀ ਵ੍ਹੀਟ ਗਰਾਸ

On Punjab

ਮਾਨਸੂਨ ‘ਚ ਇੰਝ ਕਰੋ ਚਮੜੀ ਦਾ ਇਨਫੈਕਸ਼ਨ ਠੀਕ

On Punjab

ਜਾਣੋ ਹਰੇ ਬਦਾਮ ਦੇ ਬੇਮਿਸਾਲ ਫਾਇਦਿਆਂ ਬਾਰੇ..

On Punjab