63.68 F
New York, US
September 8, 2024
PreetNama
ਸਮਾਜ/Socialਖਾਸ-ਖਬਰਾਂ/Important News

Crime News: ਵਿਦੇਸ਼ੀ ਧਰਤੀ ‘ਤੇ ਨੌਜਵਾਨ ਦਾ ਬੇਰਹਿਮੀ ਨਾਲ ਚਾਕੂ ਮਾਰ-ਮਾਰ ਕੇ ਕੀਤਾ ਕਤਲ, ਕਿਰਾਏ ਨੂੰ ਲੈਕੇ ਹੋਇਆ ਸੀ ਵਿਵਾਦ

ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ‘ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਿਰਾਏ ਨੂੰ ਲੈ ਕੇ ਕੁਝ ਭਾਰਤੀ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਦੌਰਾਨ 22 ਸਾਲਾ ਵਿਦਿਆਰਥੀ ਦੀ ਕਥਿਤ ਤੌਰ ‘ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੂਜੇ ਪਾਸੇ ਮ੍ਰਿਤਕਾ ਦੇ ਚਾਚੇ ਨੇ ਦੱਸਿਆ ਕਿ ਮ੍ਰਿਤਕ ਐਮਟੈੱਕ ਦਾ ਵਿਦਿਆਰਥੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਹੋਰ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਮੈਲਬਰਨ ‘ਚ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਵਿਦਿਆਰਥੀਆਂ ਵਿਚਾਲੇ ਲੜਾਈ ਹੋਈ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਪੀੜਤ ਵਿਦਿਆਰਥੀ ਯਸ਼ਵੀਰ ਦੇ ਚਾਚਾ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ  ਦਾ ਭਤੀਜਾ ਨਵਨੀਤ ਆਪਣੇ ਦੋਸਤ ਨਾਲ ਉਸ ਦੇ ਘਰ ਸਾਮਾਨ ਲੈਣ ਗਿਆ ਸੀ। ਪੀੜਤ ਦੇ ਚਾਚਾ ਯਸ਼ਵੀਰ ਨੇ ਦੱਸਿਆ ਕਿ ਨਵਜੀਤ ਸੰਧੂ ‘ਤੇ ਇਕ ਹੋਰ ਵਿਦਿਆਰਥੀ ਨੇ ਚਾਕੂ ਨਾਲ ਉਸ ਸਮੇਂ ਜਾਨਲੇਵਾ ਹਮਲਾ ਕਰ ਦਿੱਤਾ ਜਦੋਂ ਉਹ ਕਿਰਾਏ ਦੇ ਮੁੱਦੇ ‘ਤੇ ਕੁਝ ਭਾਰਤੀ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪੀੜਤ ਨਵਨੀਤ ਦੇ ਚਾਚਾ ਯਸ਼ਵੀਰ, ਜੋ ਕਿ ਜੁਲਾਈ ਵਿੱਚ ਫੌਜ ਤੋਂ ਰਿਟਾਇਰ ਹੋਣ ਵਾਲੇ ਹਨ, ਨੇ ਅੱਗੇ ਕਿਹਾ, “ਨਵਜੀਤ ਦੇ ਦੋਸਤ ਦਾ ਇੱਕ ਹੋਰ ਭਾਰਤੀ ਵਿਦਿਆਰਥੀ ਕੋਲ ਸਮਾਨ ਸੀ, ਜਿਸਨੂੰ ਉਸਨੇ ਘਰ ਲੈ ਜਾਣਾ ਸੀ। ਕਿਉਂਕਿ ਨਵਜੀਤ ਕੋਲ ਕਾਰ ਸੀ, ਇਸ ਲਈ ਉਸਨੇ ਉਸਨੂੰ ਆਪਣੇ ਨਾਲ ਲਿਜਾਣ ਲਈ ਕਿਹਾ ਤਾਂ ਕਿ ਉਸ ਦਾ ਸਮਾਨ ਘਰ ਪਹੁੰਚਾਇਆ ਜਾ ਸਕੇ।

ਇਸ ਦੌਰਾਨ ਜਦੋਂ ਉਸ ਦਾ ਦੋਸਤ ਅੰਦਰ ਸੀ ਤਾਂ ਨਵਨੀਤ ਨੇ ਰੌਲਾ ਸੁਣਿਆ ਅਤੇ ਲੜਾਈ ਹੁੰਦੀ ਵੇਖੀ। ਜਦੋਂ ਨਵਨੀਤ ਨੇ ਉਨ੍ਹਾਂ ਨੂੰ ਲੜਨ ਤੋਂ ਰੋਕਣ ਲਈ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਵਿਦਿਆਰਥੀਆਂ ਨੇ ਉਸ ਦੀ ਛਾਤੀ ‘ਤੇ ਹਮਲਾ ਕਰ ਦਿੱਤਾ।

ਕਰਨਾਲ ਦਾ ਰਹਿਣਾ ਵਾਲ ਦੋਸ਼ੀ ਨੌਜਵਾਨ

ਪ੍ਰਾਪਤ ਜਾਣਕਾਰੀ ਅਨੁਸਾਰ ਨਵਜੀਤ ਵਾਂਗ ਕਥਿਤ ਦੋਸ਼ੀ ਵੀ ਕਰਨਾਲ ਦਾ ਹੀ ਰਹਿਣ ਵਾਲਾ ਹੈ। ਮ੍ਰਿਤਕ ਦੇ ਚਾਚਾ ਯਸ਼ਵੀਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਨਵਜੀਤ ਦਾ ਦੋਸਤ, ਜਿਸ ਨਾਲ ਉਹ ਸੀ, ਵੀ ਜ਼ਖ਼ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਨਵਜੀਤ ਦੇ ਪਰਿਵਾਰ ਵਾਲਿਆਂ ਨੂੰ ਸਵੇਰੇ ਮਿਲੀ। ਫਿਲਹਾਲ ਇਹ ਖਬਰ ਸੁਣ ਕੇ ਪਰਿਵਾਰ ਸਦਮੇ ‘ਚ ਹੈ।

Related posts

ਕੁਮਾਰ ਮੰਗਲਮ ਬਿਰਲਾ ਦੀ Singer ਧੀ ਅਨੰਨਿਆ ਨਾਲ ਅਮਰੀਕਾ ‘ਚ ਨਸਲੀ ਭੇਦਭਾਵ,ਰੈਸਟੋਰੈਂਟ ‘ਚੋਂ ਕੱਢਿਆ ਬਾਹਰ

On Punjab

6 ਵਿਆਹ ਤੇ 16 ਬੱਚਿਆਂ ਤੋਂ ਬਾਅਦ ਤਲਾਕ, ਪਤਨੀ ਨੂੰ ਦੇਵੇਗਾ 5500 ਕਰੋੜ, ਜਾਣੋ ਕੌਣ ਹੈ ਸ਼ੇਖ ਮੁਹੰਮਦ ਬਿਨ ਰਾਸ਼ਿਦ

On Punjab

ਡੌਨਲਡ ਟਰੰਪ ਨੂੰ ਆਇਆ ਚੀਨੀਆ ਦਾ ਮੋਹ! ਆਖਰ ਕਿਉਂ?

On Punjab