17.92 F
New York, US
December 22, 2024
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

Crime News : ਪੁਣੇ ‘ਚ 6 ਸਾਲ ਦੀਆਂ ਦੋ ਬੱਚੀਆਂ ਨਾਲ ਜਬਰ ਜਨਾਹ, ਸਕੂਲ ਵੈਨ ਡਰਾਈਵਰ ਗ੍ਰਿਫਤਾਰ ਪੁਣੇ ਕ੍ਰਾਈਮ ਨਿਊਜ਼ ਮਹਾਰਾਸ਼ਟਰ ਦੇ ਪੁਣੇ ‘ਚ 6 ਸਾਲ ਦੀਆਂ ਦੋ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਪੁਲਿਸ ਨੂੰ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਕੂਲ ਵੈਨ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਇਹ ਘਟਨਾ 30 ਸਤੰਬਰ ਦੀ ਹੈ। ਜਾਣਕਾਰੀ ਮੁਤਾਬਕ ਦੋਵੇਂ ਲੜਕੀਆਂ ਵਾਨਵਾੜੀ ਇਲਾਕੇ ‘ਚ ਸਥਿਤ ਸਕੂਲ ਤੋਂ ਵਾਪਸ ਘਰ ਆ ਰਹੀਆਂ ਸਨ।

ਪੁਣੇ : ਮਹਾਰਾਸ਼ਟਰ ਵਿੱਚ ਪੁਲਿਸ ਨੇ ਸਕੂਲ ਵੈਨ ਦੇ ਡਰਾਈਵਰ ਨੂੰ ਦੋ ਛੇ ਸਾਲ ਦੀਆਂ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 30 ਸਤੰਬਰ ਨੂੰ ਉਸ ਸਮੇਂ ਵਾਪਰੀ ਜਦੋਂ ਲੜਕੀਆਂ ਸ਼ਹਿਰ ਦੇ ਵਾਨਵਾੜੀ ਇਲਾਕੇ ‘ਚ ਸਥਿਤ ਸਕੂਲ ਤੋਂ ਘਰ ਪਰਤ ਰਹੀਆਂ ਸਨl

ਵਾਨਵਾੜੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਵੈਨ ‘ਚ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਇਕ ਵਿਦਿਆਰਥਣ ਨੇ ਆਪਣੀ ਮਾਂ ਨੂੰ ਘਟਨਾ ਬਾਰੇ ਦੱਸਿਆ, ਜਿਸ ਨੇ ਸਕੂਲ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਦੋਸ਼ੀ ਡਰਾਈਵਰ ਸੰਜੇ ਰੈਡੀ ‘ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

 

Related posts

ਟੀਚੇ ਤੋਂ ਭਟਕਾਉਂਦੀਆਂ ਗ਼ੈਰ-ਜ਼ਰੂਰੀ ਉਲਝਣਾਂ

Pritpal Kaur

Signs of Elien Life on Venus: ਸ਼ੁੱਕਰ ਗ੍ਰਹਿ ‘ਤੇ ਹੋ ਸਕਦੇ ਹਨ ਏਲੀਅਨ, ਜਾਣੋ ਵਿਗਿਆਨੀ ਕਿਉਂ ਕਹਿ ਰਹੇ ਹਨ ਅਜਿਹਾ

On Punjab

ਜਾਣੋ ਸਿਹਤ ਲਈ ਕਿਵੇਂ ਖ਼ਤਰਨਾਕ ਹੁੰਦਾ ਹੈ ਟਮਾਟਰ ਦਾ ਸੇਵਨ ?

On Punjab