ਆਈਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਦੂਜੇ ਮੈਚ ਵਿਚ ਪਾਕਿਸਤਾਨ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਨੌਟੀਘਮ ਦੇ ਟ੍ਰੇਂਟ ਬ੍ਰਿਜ ਗਰਾਉਂਡ ਉਤੇ ਇਕ ਦੂਜੇ ਨਾਲ ਭਿੜ ਰਹੀਆਂ ਹਨ। ਮੈਚ ਵਿਚ ਵੈਸਟ ਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ।
ਪਾਕਿਸਤਾਨ ਦੀ ਟੀਮ ਨੇ ਪਹਿਲਾਂ ਬੱਲਬਾਜ਼ੀ ਕਰਦੇ ਹੋਏ ਸਿਰਫ 105 ਦੌੜਾਂ ਹੀ ਬਣਾਕੇ ਸਾਰੀ ਟੀਮ ਆਊਟ ਹੋ ਗਈ। ਥੌਮਸ ਨੇ ਵਹਾਬ ਰਿਆਜ ਨੂੰ ਬੋਲਡ ਕਰਕੇ ਪਾਕਿਸਤਾਨ ਨੂੰ 10ਵਾਂ ਝਟਕਾ ਦਿੱਤਾ। ਰਿਆਜ 11 ਗੇਂਦਾਂ ਉਤੇ 18 ਦੌੜਾ ਬਣਾਕੇ ਆਊਟ ਹੋਏ। ਜਦੋਂ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮੁਹੰਮਦ ਹਫੀਜ 24 ਗੇਂਦਾਂ ਉਤੇ 16 ਦੌੜਾਂ ਬਣਾਕੇ ਥੌਮਸ ਦਾ ਸ਼ਿਕਾਰ ਬਣੇ। ਜੇਸਨ ਹੋਲਡਰ ਨੇ ਹਸਨ ਅਲੀ ਨੂੰ ਆਊਅ ਰਕੇ ਪਾਕਿਸਤਾਨ ਨੂੰ ਅੱਠਵਾਂ ਝਟਕਾ ਦਿੱਤਾ। ਹਸਨ ਅਲੀ ਚਾਰ ਗੇਂਦ ਉਤੇ ਇਕ ਹੀ ਦੌੜ ਬਣਾ ਸਕੇ।
ਪਾਕਿਸਤਾਨ ਨੇ 18 ਓਵਰ ਨੂੰ ਖਤਮ ਹੋਣ ਤੱਕ ਆਪਣੇ 7 ਵਿਕਟ 80 ਦੌੜਾਂ ਦੇ ਸਕੋਰ ਉਤੇ ਗੁਆ ਦਿੱਤੇ। ਪਾਕਿਸਤਾਨ ਨੇ 10ਵੇਂ ਓਵਰ ਤੱਕ ਦੀ ਖਤਮ ਹੋਈ ਖੇਡ ਉਤੇ ਸਿਰਫ 45 ਦੌੜਾਂ ਬਣਾਕੇ ਤਿੰਨ ਵਿਕਟ ਗੁਆ ਦਿੱਤੀਆਂ। ਦੋਵੇਂ ਓਪਨਰਾਂ ਇਮਾਮ ਅਤੇ ਜਮਾਂ ਦੇ ਬਾਅਦ ਸੋਹੇਲ ਵੀ ਸਿਰਫ 12 ਦੌੜਾਂ ਬਣਾਕੇ ਆਊਟ ਹੋ ਗਏ। ਉਨ੍ਹਾਂ ਆਂਦਰੇ ਰਸੇਲ ਨੇ ਵਿਕੇਟਕੀਪਰ ਸ਼ਾਈ ਹੋਪ ਦੇ ਹੱਥੋਂ ਕੈਚ ਆਉਟ ਕਰਾਇਆ।