39.72 F
New York, US
November 22, 2024
PreetNama
ਸਮਾਜ/Social

Cyclone Tauktae ਮੁੰਬਈ ’ਚ ਬਾਰਿਸ਼ ਦਾ 21 ਸਾਲ ਦਾ ਰਿਕਾਰਡ ਟੁੱਟਿਆ, 1 ਜਹਾਜ਼ ਡੁੱਬਾ, 3 ਵਹਿ ਗਏ, ਕਈ ਮੁਲਾਜ਼ਮ ਲਾਪਤਾ

ਚੱਕਰਵਾਤ ਤੂਫ਼ਾਨ ਟਾਕਟੇ ਮਹਾਰਾਸ਼ਟਰ ਦੇ ਗੁਜਰਾਤ ’ਚ ਕਹਿਰ ਮਚਾ ਰਿਹਾ ਹੈ। ਹਾਲਾਂਕਿ ਹੁਣ ਇਹ ਕੁਝ ਕਮਜ਼ੋਰ ਪੈ ਗਿਆ ਹੈ। ਬੀਤੀ ਰਾਤ ਕਰੀਬ 10.30 ਵਜੇ Cyclone Tauktae ਗੁਜਰਾਤ ਤੱਟ ਨਾਲ ਟਕਰਾਇਆ, ਤਦ ਤੋਂ ਹੀ ਇੱਥੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਹਾਲਾਂਕਿ ਮੌਸਮ ਵਿਗਿਆਨੀਆਂ ਅਨੁਸਾਰ ਹੁਣ Cyclone Tauktae ਕਮਜ਼ੋਰ ਹੋ ਰਿਹਾ ਹੈ ਤੇ ਜਿਵੇਂ-ਜਿਵੇਂ ਅੱਗੇ ਵਧੇਗਾ ਹਵਾਵਾਂ ਦੀ ਰਫ਼ਤਾਰ ਘੱਟ ਹੋਵੇਗੀ। ਹਾਲਾਂਕਿ ਇੱਥੇ ਭਾਰੀ ਬਾਰਿਸ਼ ਹੋਈ ਹੈ। ਜਿਸ ਸਮੇਂ ਚੱਕਰਵਾਤ ਟਾਕਟੇ ਗੁਜਰਾਤ ਦੇ ਤੱਟ ਨਾਲ ਟਕਰਾਇਆ, ਉਸ ਦੌਰਾਨ 185 ਕਿਮੀ ਤੋਂ ਲੈ ਕੇ 190 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਇਸ ਸਮੁੰਦਰੀ ਤੂਫ਼ਾਨ ਨੇ ਦਿਨ ਭਰ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ’ਚ ਤਬਾਹੀ ਮਚਾਈ। ਮੁੰਬਈ, ਥਾਣੇ, ਰਾਏਗੜ੍ਹ ਤੇ ਸਿੰਧੂਦੁਰਗ ’ਚ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਦੇ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਤੂਫ਼ਾਨ ਦੇ ਕਾਰਨ ਮਹਾਰਾਸ਼ਟਰ ’ਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ।

ਮੁੰਬਈ ’ਚ ਬਾਰਿਸ਼ ਦਾ 21 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਮਾਯਾਨਗਰੀ ’ਚ ਸੋਮਵਾਰ ਨੂੰ 1 ਦਿਨ ’ਚ 200 MM ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਇੱਥੇ ਸਾਲ 2000 ’ਚ ਇਕ ਦਿਨ ’ਚ 190.8 ਐੱਮਐੱਮ ਬਾਰਿਸ਼ ਹੋਈ ਸੀ। ਚੱਕਰਵਾਤੀ ਤੂਫ਼ਾਨ ਨੇ ਮੁੰਬਈ ’ਚ ਭਾਰੀ ਤਬਾਹੀ ਮਚਾਈ ਹੈ। ਇੱਥੇ 30 ਤੋਂ ਜ਼ਿਆਦਾ ਮਕਾਨ ਢਹਿ ਗਏ। ਤਾਜ਼ਾ ਖ਼ਬਰ ਅਨੁਸਾਰ ਭਾਰਤ ਦਾ ਇਕ ਬਾਰਜ ਸਮੁੰਦਰ ’ਚ ਡੁੱਬ ਗਿਆ ਹੈ ਜਦ ਕਿ 3 ਹੋਰ ਵਹਿ ਗਏ ਹਨ। ਇਨ੍ਹਾਂ ਜਹਾਜ਼ਾਂ ’ਚ ਸੈਂਕੜੇ ਮੁਲਾਜ਼ਮ ਫਸੇ ਹਨ। ਹੁਣ ਤਕ 146 ਮੁਲਾਜ਼ਮਾਂ ਨੂੰ ਬਚਾ ਲਿਆ ਗਿਆ ਹੈ। ਜਦਕਿ 130 ਲਾਪਤਾ ਹਨ।

Related posts

ਜੱਲ੍ਹਿਆਂਵਾਲਾ ਬਾਗ ਨੂੰ ਮਿਲੇਗੀ ਨਵੀਂ ਦਿੱਖ, ਕੇਂਦਰ ਸਰਕਾਰ ਨੇ ਸ਼ੁਰੂ ਕਰਵਾਇਆ ਪੁਨਰ ਨਿਰਮਾਣ

On Punjab

ਬਿਲਕਿਸ ਬਾਨੋ ਦੇ ਜਬਰ ਜਨਾਹ ਮਾਮਲੇ ‘ਚ ਦੋਸ਼ੀਆਂ ਨੂੰ SC ਤੋਂ ਲੱਗਾ ਝਟਕਾ, ਸਮੇਂ ਤੋਂ ਪਹਿਲਾਂ ਰਿਹਾਈ ਖਿਲਾਫ ਹੋਵੇਗੀ ਸੁਣਵਾਈ

On Punjab

Lalu Yadav Kidney Transplant : ਸਿੰਗਾਪੁਰ ‘ਚ ਲਾਲੂ ਦੇ ਕਿਡਨੀ ਟ੍ਰਾਂਸਪਲਾਂਟ ਦੀ ਤਰੀਕ ਤੈਅ, ਡਾਕਟਰ ਲਗਾਤਾਰ ਕਰ ਰਹੇ ਹਨ ਜਾਂਚ

On Punjab