PreetNama
ਸਮਾਜ/Social

Cyclone Yaas Updates: ਦਿਖਾਈ ਦੇਣ ਲੱਗੇ ਚੱਕਰਵਾਤੀ ਤੂਫ਼ਾਨ ‘ਯਾਸ’ ਦੇ ਤੇਵਰ, ਤੇਜ਼ ਹਵਾਵਾਂ ਨਾਲ ਸਮੁੰਦਰ ‘ਚ ਉਠੀਆਂ ਉੱਚੀਆਂ ਲਹਿਰਾਂ; ਰਾਹਤ ਕੈਂਪਾਂ ‘ਚ ਪਹੁੰਚੇ ਲੋਕ

ਨਵੀਂ ਦਿੱਲੀए,ਏਐੱਨਆਈ : ਓਡੀਸ਼ਾ ਦੇ ਬਾਲਾਸੌਰ ਦੇ ਕਰੀਬ ਪਾਰਾਦੀਪ ਤੇ ਸਾਗਰ ਆਈਲੈਂਡ ਦੇ ਵਿਚਾਲੇ ਉੱਤਰੀ ਓਡੀਸ਼ਾ -ਪੱਛਮੀ ਬੰਗਾਲ ਤਟ ਕੋਲੋਂ ਛੱਕਰਵਾਤੀ ਤੂਫ਼ਾਨ ਯਾਸ ਦੇ ਲੰਘਣ ਦੀ ਸੰਭਾਵਨਾ ਹੈ। ਓਡੀਸ਼ਾ ਦੇ ਧਮਰਾ ਪੋਰਟ ਦੇ ਬੁੱਧਵਾਰ ਲੈਂਡਫਾਲ ਦੀ ਸੰਭਾਵਨਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਵੱਲੋਂ ਦਿੱਤੀ ਗਈ। ਪੱਛਮੀ ਬੰਗਾਲ ਦੇ ਦੀਘਾ ਵਿਚ ਬਾਰਿਸ਼ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਚੱਕਰਵਾਤੀ ਯਾਸ ਦੇ ਇਥੋਂ ਲੰਘਣ ਦੀ ਉਮੀਦ ਹੈ।

ਓਡੀਸ਼ਾ ਦੇ ਚਾਰ ਜ਼ਿਲ੍ਹਿਆਂ ਵਿਚ ਰੈੱਡ ਅਲਰਟ

ਆਈਐਮਡੀ ਭੁਵਨੇਸ਼ਵਰ ਦੇ ਅਨੁਸਾਰ, ਜਗਤਸਿੰਘਪੁਰ, ਕੇਂਦਰਪਾੜਾ, ਭਦਰਕ ਅਤੇ ਬਾਲਾਸੌਰ ਵਿਚ ਹਵਾ ਦੀ ਗਤੀ 150-160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਧਮਰਾ ਅਤੇ ਪਰਦੀਪ ਨੂੰ ਖ਼ਤਰੇ ਦੇ ਮੱਦੇਨਜ਼ਰ ਚਿਤਾਵਨੀ ਦਿੱਤੀ ਗਈ ਹੈ। ਓਡੀਸ਼ਾ ਦੇ ਕੇਂਦਰਪਾਡ਼ਾ, ਭਦਰਕ, ਜਗਤਸਿੰਘਪੁਰ, ਬਾਲਾਸੌਰ ਵਿਚ ਅੱਜ ਅਤੇ ਕੱਲ ਲਈ ਭਾਰੀ ਬਾਰਿਸ਼ ਕਾਰਨ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮਯੂਰਭੰਜ, ਜਾਜਪੁਰ, ਕਟਕ, ਖੋਰਦਾ ਅਤੇ ਪੁਰੀ ਵਿਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰਾਜ ਦੇ ਗ੍ਰਹਿ ਮੰਤਰੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅੱਜ ਬਾਲਾਸੌਰ ਪਹੁੰਚਣ ਅਤੇ ਸਥਿਤੀ ਦੀ ਨਿਗਰਾਨੀ ਕਰਨ ਲਈ ਉਥੇ ਰਹਿਣ।

ਇਹ ਵਰਣਨਯੋਗ ਹੈ ਕਿ ਬੁੱਧਵਾਰ ਸਵੇਰੇ, 26 ਮਈ ਦੀ ਸਵੇਰ ਨੂੰ ਯਾਸ ਆਪਣੇ ਚੱਕਰਵਾਤੀ ਤੂਫ਼ਾਨ ਵਿਚ ਬੰਗਾਲ ਅਤੇ ਉੱਤਰੀ ਓਡੀਸ਼ਾ ਦੇ ਤੱਟਵਰਤੀ ਇਲਾਕਿਆਂ ਵਿਚ ਪਹੁੰਚ ਜਾਵੇਗਾ, ਦੁਪਹਿਰ ਦੇ ਸਮੇਂ ਓਡੀਸ਼ਾ ਵਿਚ ਪਾਰਾਦੀਪ ਅਤੇ ਬੰਗਾਲ ਦੇ ਸਾਗਰ ਟਾਪੂ ਦੇ ਵਿਚਾਲੇ ਤੋਂ ਬਾਲਾਸੌਰ ਕੋਲ ਦੀ ਲੰਘੇਗਾ। ਸਮੁੰਦਰੀ ਤੂਫ਼ਾਨ ਨਾਲ ਨਜਿੱਠਣ ਲਈ ਐਨਡੀਆਰਐਫ ਅਤੇ ਬੰਗਾਲ ਅਤੇ ਓਡੀਸ਼ਾ ਦੀਆਂ ਸਰਕਾਰਾਂ ਸਮੇਤ ਨੇਵਲ, ਏਅਰ ਫੋਰਸ ਅਤੇ ਕੇਂਦਰੀ ਏਜੰਸੀਆਂ ਨੇ ਜੰਗੀ ਪੱਧਰ ‘ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਲ ਸੈਨਾ ਨੇ ਰਾਹਤ ਕਾਰਜਾਂ ਲਈ ਚਾਰ ਜੰਗੀ ਜਹਾਜ਼ ਅਤੇ ਕੁਝ ਜਹਾਜ਼ ਤਿਆਰ ਕੀਤੇ ਹਨ, ਜਦਕਿ ਏਅਰ ਫੋਰਸ 11 ਟ੍ਰਾਂਸਪੋਰਟ ਏਅਰਕ੍ਰਾਫਟ ਅਤੇ 25 ਹੈਲੀਕਾਪਟਰਾਂ ਦੇ ਨਾਲ ਸਟੈਂਡਬਾਏ ‘ਤੇ ਵੀ ਹੋਵੇਗੀ।

Related posts

ਨਿਊਯਾਰਕ ‘ਚ ਹੁਣ ਤਕ ਤੂਫਾਨ ਈਡਾ ਨਾਲ ਹੋ ਚੁੱਕੀਆਂ ਹਨ 41 ਮੌਤਾਂ

On Punjab

ਇੰਡੋਨੇਸ਼ੀਆ ਦੇ ਸੇਮੇਰੂ ਜਵਾਲਾਮੁਖੀ ’ਚ ਹੋਇਆ ਧਮਾਕਾ, 34 ਦੀ ਮੌਤ, ਦੇਖੋ ਤਬਾਹੀ ਦਾ ਵੀਡੀਓ

On Punjab

ਪਾਕਿਸਤਾਨ ’ਚ ਨਵਾਜ਼ ਸ਼ਰੀਫ਼ ਦਾ ਜਵਾਈ ਗ੍ਰਿਫ਼ਤਾਰ

On Punjab